ਰੀ-ਇੰਮਪਲੀਡ ਪ੍ਰੋਫੈਸਰਾਂ ਨੂੰ ਉੱਚ ਅਹੁਦਿਆ ਤੋਂ ਤੁਰੰਤ ਹਟਾਇਆ ਜਾਵੇ : ਸੈਫੀ
ਪਟਿਆਲਾ 20 ਫਰਵਰੀ (ਮਧੂਸਾਰ ਬਿਊਰੋ) ਸੈਕੂਲਰ ਯੂਥ ਫੈਡਰੇਸ਼ਨ ਆਫ ਇੰਡੀਆ (ਸੈਫੀ) ਪਾਰਟੀ ਦੇ ਮੈਬਰਾਂ ਨੇ ਯੂਨੀਵਰਸਿਟੀ ਦੇ ਵਾਈਸ਼ ਚਾਂਸਲਰ ਨੂੰ ਇੱਕ ਮੰਗ ਪੱਤਰ ਦੇ ਕੇ ਯੂਨੀਵਰਸਿਟੀ ਦੇ ਵੱਖ-ਵੱਖ ‘ਚ ਕੰਮ ਕਰਦੇ ਰੀ ਇੰਮਪਲਾਈਡ ਪ੍ਰੋਫੈਸਰਾਂ ਨੂੰ ਉਚ ਅਹੁਦੇ ਤੋਂ ਹਟਾਉਣ ਦੀ ਮੰਗ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਚ ਜਿਨੇ ਵੀ ਰੀ-ਆਪਲਾਈਡ ਆਧਿਆਪਕ ਨੂੰ ਕੋਈ ਵੀ ਉੱਚ ਆਹੁਦਾ ਨਾ ਦਿਤਾ ਜਾਵੇ। ਰੀ-ਅਪਲਾਈਡ ਪਾਲਿਸੀ ਦੇ ਆਧੀਨ ਜੋ ਆਧਿਆਪਕ ਆਉਂਦੇ ਹਨ ਉਹ ਸਿਰਫ ਅਕਾਦਮਿਕ ਖੋਜਾਂ ਹੀ ਕਰ ਸਕਦੇ ਹਨ। ਇਸ ਮੌਕੇ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਰਿਸਰਚਰ ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਭਾਵੇ ਯੂਨੀਵਰਸਿਟੀ ਸਿੰਡੀਕੇਰਟ ਨੇ ਰੀ-ਅਪਲਾਈਡ ਪਾਲਸੀ ਬੰਦ ਕਰ ਦਿੱਤੀ ਹੈ ਪਰ ਅੱਜ ਵੀ ਰੀ-ਅਪਲਈਡ ਪ੍ਰੋਫੈਸ਼ਰਾਂ ਯੂਨੀਵਰਸਿਟੀ ਵਿਚ ਡਾਇਰੈਕਟਰ ਜਾਂ ਹੋਰ ਮੁਖ ਆਹੁਦੀਆ ਤੇ ਬਿਰਾਜਮਾਨ ਹਨ। ਜਿਹਨਾਂ ਵਿਚੋ ਡਾਂ: ਗੁਰਮੀਤ ਮਾਨ ਜੋ ਰੀ-ਅਪਲਾਈਡ ਹਨ ਜਿਹੜੇ ਅੱਜ ਵੀ ਤਿੰਨ ਅਹੁਦੇ ਲਈ ਬੈਠੇ ਹਨ ਡਾਇਰੈਕਟਰ ਆਫ ਕੈਮਜ,ਡਾਇਰੈਕਟਰ ਆਫ ਲੋਕ ਸਪੰਕਰ ਤੇ ਡਾਇਰੈਕਟਰ ਈ.ਐਮ.ਆਰ.ਸੀ ਵਜੋ ਬਿਰਾਜਮਾਨ ਹਨ ਜੋ ਯੂਨੀਵਰਸਿਟੀ ਦੇ ਰੂਲਾਂ ਦੇ ਖਿਲਾਫ ਹਨ ਤੇ ਡਾ: ਮਾਨ ਆਪਣੀ ਇਸ ਪਾਵਰ ਦਾ ਗਲਤ ਇਸਤੇਮਾਲ ਵੀ ਕਰਦਾ ਹੈ। ਦੂਸਰਾ ਮੁੱਖ ਅਹੁਦਾ ਚੀਫ ਲਾਈਬ੍ਰੇਰੀਆਨ ਜਗਤਾਰ ਸਿੰਘ ਦਾ ਹੈ ਇਹ ਵੀ ਰੀ-ਅਪਾਈਡ ਲਾਈਬ੍ਰੇਰੀ ਐਡ ਇਨਫਰਮੇਸ਼ਨ ਆਫ ਸਾਇੰਸ ਵਿੱਚੋ ਹਨ ਜਿਹਨਾਂ ਨੂੰ ਮੇਨ ਲਾਈਬ੍ਰੇਰੀ ਵਿਚ ਚੀਫ ਲਾਈਬ੍ਰੇਰੀਆਨ ਲਾਈਆ ਹੋਇਆ ਹੈ ਜੋ ਕਾਨੂੰਨੀ ਤੋਰ ਤੇ ਗਲਤ ਹੈ ਕਿਉਕਿ ਚੀਫ ਲਾਈਬ੍ਰੇਰੀਅਨ ਦੀ ਪੋਸਟ ਨਾਨ-ਟੀਚਿੰਗ ਦੀ ਹੈ। ਤੀਸਰਾ ਅਧਿਕਾਰੀ ਏ.ਕੇ ਧਾਮ ਜਿਹੜੇ ਫਜਿਕਸ ਵਿਭਾਗ ਵਿਚੋ ਰਿਟਾਇਡ ਹਨ ਜਿਹਨਾਂ ਦੀ ਉਮਰ 70 ਸਾਲਾ ਦੇ ਕਰੀਬ ਹੈ ਪਰ ਅੱਜ ਦੇ ਸਮੇ ਵਿਚ ਉਹਨਾਂ ਨੂੰ ਪਲੈਸਲੈਟ ਅਫਸਰ ਲਈਆ ਗਿਆ ਹੈ ਜੋ ਮੋਟੀ ਤਨਖਾਹ ਲੈਦਾ ਹੈ ਇਸ ਪੋਸਟ ਤੇ ਐਮ. ਬੀ ,ਏ ਜਾ ਇੰਜੀਨਿਅਰਿੰਗ ਵਿਭਾਗ ਦਾ ਪ੍ਰੋਫੈਸਰ ਲੱਗਦਾ ਹੈ ਜਾਂ ਉਸ ਨੂੰ ਚਾਰਜ ਦਿੱਤਾ ਜਾਦਾ ਹੈ। ਇਸ ਤਰਾਂ ਦੇ ਹੋਰ ਵੀ ਅਧਿਕਾਰੀ ਹਨ ਜੋ ਰੀ-ਆਪਲਾਈ ਹਨ ਪਰ ਉਚ ਅਹੁਦੀਆ ਤੇ ਬਿਰਾਜਮਾਨ ਹਨ ਜੋ ਯੂਨੀਵਰਸਿਟੀ ਰੂਲ ਤੇ ਕਾਨੂੰਨੀ ਤੋਰ ਤੇ ਵੀ ਗਲਤ ਹਨ।ਵਾਈਸ ਚਾਸਲਰ ਨੂੰ ਇਹਨਾਂ ਅਧਿਕਾਰੀਆ ਤੇ ਵੀ ਨਜਰ ਮਾਰਨੀ ਚਾਹੀਦੀ ਹੈ ਅਤੇ ਯੂਨੀਵਰਸਿਟੀ ਦੇ ਭਲੇ ਲਈ ਇਹਨਾਂ ਨੂੰ ਤੁਰੰਤ ਅਹੁਦੀਆ ਤੋ ਹਟਾਉਣ ਚਾਹੀਦਾ ਹੈ ਤਾਂ ਜੋ ਯੂਨੀਵਰਸਿਟੀ ਦਾ ਵਿੱਤੀ ਬੋਝ ਘੱਟ ਸਕੇ ਸਗੋ ਨਵੇ ਯੋਗ ਉਮੀਦਵਾਰਾ ਨੂੰ ਮੌਕਾ ਦਿੱਤਾ ਜਾਣਾ ਚਾਹਿਦਾ ਹੈ ਇਸ ਮੌਕੇ ਪਾਰਟੀ ਪੰਜਾਬ ਪ੍ਰਧਾਨ ਦਵਿੰਦਰ ਸਿੰਘ , ਗੁਰਲਾਲ ਸਿੰਘ, ਸੀਤੂ ਹੰਜਰਾ, ਜੱਗਾ ਭੱਟੀਆ ਆਦ ਸ਼ਾਮਿਲ ਸਨ।

