ਪੰਜਾਬਪਟਿਆਲਾ

‘ਆਪ’ ਦੀ ਸੂਬਾ ਪੱਧਰੀ ਮੈਂਬਰਸ਼ਿਪ ਮੁਹਿੰਮ ’ਚ ਪਟਿਆਲਾ ਦੇ ਤਿੰਨ ਆਗੂਆਂ ਨੂੰ ਮਿਲਿਆ ਅਹਿਮ ਸਥਾਨ

ਪਟਿਆਲਾ 30 ਅਗਸਤ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਪੰਜਾਬ ਨੇ ‘ਆਮ ਆਦਮੀ ਆਰਮੀ’ ਦੇ ਨਾਂ ਥੱਲੇ ਸੂਬਾ ਪੱਧਰੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਵਿਚ ਸੂਬਾ ਪੱਧਰ ਤੇ ਕਮੇਟੀਆਂ ਦਾ ਗਠਨ ਕੀਤਾ ਹੈ, ਜਿਸ ਵਿਚ ਪਟਿਆਲਾ ਦੇ 3 ਆਗੂਆਂ ਨੂੰ ਜਗ੍ਹਾ ਮਿਲੀ ਹੈ। ਸੂਬਾ ਕਮੇਟੀ ‘ਚ ਪਟਿਆਲਾ ਦੇ ਨੌਜਵਾਨ ਆਗੂ ਗਗਨਦੀਪ ਸਿੰਘ ਚੱਢਾ, ਸੀਨੀਅਰ ਆਗੂ ਹਰਚੰਦ ਸਿੰਘ ਬਰਸਟ, ਪ੍ਰੋ. ਭੀਮਇੰਦਰ ਸਿੰਘ ਅਤੇ ਨੀਨਾ ਮਿਤੱਲ ਸਾਮਲ।

ਇਸ ਦਾ ਐਲਾਨ ਬੀਤੇ ਦਿਨੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ-ਨੇਤਾ ਸਰਬਜੀਤ ਕੌਰ ਮਾਣੂੰਕੇ ਅਤੇ ਕੋਰ ਕਮੇਟੀ ਚੇਅਰਮੈਨ ਪਿ੍ਰੰਸੀਪਲ ਬੁੱਧਰਾਮ ਸਮੇਤ ਸੀਨੀਅਰ ਲੀਡਰਸ਼ਿਪ ਦੀ ਹਾਜਰੀ ‘ਚ ਕੀਤਾ।
ਇਸ ਮੌਕੇ ਆਮ ਆਦਮੀ ਆਰਮੀ ਦੇ ਮਿਸ਼ਨ ਅਤੇ ਉਦੇਸ਼ਾਂ ਬਾਰੇ ਕਿਤਾਬਚਾ (ਬੁੱਕਲੈਟ) ਅਤੇ ਰਿਕਾਰਡ ਬੁੱਕ ਜਾਰੀ ਕੀਤੀ। ਭਗਵੰਤ ਮਾਨ ਨੇ ਦੱਸਿਆ ਕਿ ਮੈਂਬਰਸ਼ਿਪ ਮੁਹਿੰਮ ਦੌਰਾਨ ਹਰ ਪਿੰਡ ਅਤੇ ਸ਼ਹਿਰ-ਮੁਹੱਲੇ ‘ਚ ਆਮ ਆਦਮੀ ਆਰਮੀ ਦੀ ਟੀਮ ਆਪਣੇ ਟੀਮ ਲੀਡਰ ਦੀ ਖੁਦ ਚੋਣ ਕਰਨਗੇ। ਇਸ ਦੋਰਾਨ 39 ਅਬਜਰਵਰਾਂ ਅਤੇ 3 ਕੋ-ਅਬਜਰਵਰਾਂ ਦੀ ਸੂਚੀ ਜਾਰੀ
ਕੀਤੀ। ਇਸ ਦੇ ਨਾਲ ਹੀ ਗਿਆਰਾਂ ਮੈਂਬਰੀ ਸੂਬਾ ਪੱਧਰੀ ਕਮੇਟੀ ਦਾ ਐਲਾਨ ਕੀਤਾ ਸੀ। ਇਸ ਨਵੀਂ ਨੀਤੀ ਤਹਿਤ ਹਰੇਕ ਅਬਜਰਵਰ 3 ਵਿਧਾਨ ਸਭਾ ਹਲਕੇ ਦੇਖੇਗਾ। ਇਨ੍ਹਾਂ ਉਪਰ ਸੂਬਾ ਕਮੇਟੀ ਨਿਗਰਾਣ ਵਜੋਂ ਕੰਮ ਕਰੇਗੀ। ਇਹ ਕਮੇਟੀ ਆਮ ਆਦਮੀ ਆਰਮੀ ਮੈਂਬਰਸ਼ਿਪ ਮੁਹਿੰਮ ਦੇ ਨਾਲ-ਨਾਲ ਬਿਜਲੀ ਮੋਰਚੇ ਅਤੇ ਭਵਿੱਖ ਦੀਆਂ ਹੋਰ ਗਤੀਵਿਧੀਆਂ ਲਈ ਸਰਗਰਮ
ਰਹੇਗੀ। ਦੱਸਣ ਯੋਗ ਹੈ ਕਿ ਗਗਨਦੀਪ ਸਿੰਘ ਚੱਢਾ ਪਿਛਲੇ ਚਾਰ ਸਾਲਾਂ ਤੋਂ ਪਾਰਟੀ ਵਿਚ ਕੰਮ ਕਰ ਰਹੇ ਹਨ, ਉਹ ਸੰਗਠਨ ਬਿਲਡਿੰਗ ਟੀਮ ਦੇ ਸੂਬਾ ਸਹਿ ਇੰਚਾਰਜ ਵੀ ਹਨ। ਜਦਕਿ ਸ. ਹਰਚੰਦ ਸਿੰਘ ਬਰਸਟ ਪਾਰਟੀ ਦੀ ਪੋਲੀਟੀਕਲ ਰਵਿਊ ਕਮੇਟੀ ਦੇ ਚੇਅਰਮੈਨ ਹਨ ਤੇ ਸ੍ਰੀਮਤੀ ਨੀਨਾ ਮਿੱਤਲ ਪਟਿਆਲਾ ਹਲਕੇ ਤੋਂ ਲੋਕ ਸਭਾ ਚੋਣ ਲੜ ਚੁੱਕੇ ਹਨ।

Leave a Reply

Your email address will not be published. Required fields are marked *