ਪਟਿਆਲਾ

15 ਮਾਰਚ ਨੂੰ ਮਨਾਏ ਜਾ ਰਹੇ ਪੈਨਸ਼ਨ ਦਿਵਸ ਸਬੰਧੀ ਪੀ.ਆਰ.ਟੀ.ਸੀ. ਪੈਨਸ਼ਨਰਜ਼ ਵਿੱਚ ਭਾਰੀ ਉਤਸ਼ਾਹ

ਐਮ.ਡੀ. ਸ੍ਰ. ਨਰੰਗ ਦਾ ਹੋਵੇਗਾ ਨਿੱਘਾ ਸਨਮਾਨ
ਪਟਿਆਲਾ 13 ਮਾਰਚ (ਮਧੂਸਾਰ ਬਿਊਰੋ) ਪੀ.ਆਰ.ਟੀ.ਸੀ. ਦੇ ਸਮੁੱਚੇ ਪੈਨਸ਼ਨਰਾਂ ਵਲੋਂ 15 ਮਾਰਚ ਨੂੰ ਪਟਿਆਲਾ ਬਸ ਸਟੈਂਡ ਵਿਖੇ ਮਨਾਏ ਜਾ ਰਹੇ ਪੈਨਸ਼ਨ ਦਿਵਸ ਲਈ ਪੈਨਸ਼ਨਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਵੱਖ-ਵੱਖ ਡਿਪੂਆਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਤੇ 15 ਮਾਰਚ ਨੂੰ ਪਟਿਆਲਾ ਵਿਖੇ ਵੱਧ ਤੋਂ ਵੱਧ ਇਕੱਠ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ।

ਜਾਣਕਾਰੀ ਦਿੰਦਿਆ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਅਤੇ ਜਨਰਲ ਸਕੱਤਰ ਹਰੀ ਸਿੰਘ ਚਮਕ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਦੇ ਪੈਨਸ਼ਨਰਾਂ ਵਲੋਂ ਹਰ ਸਾਲ ਪੈਨਸ਼ਨ ਦਿਵਸ ਬੜੇ ਹਰਸ਼ੋ ਉਲਾਰ ਨਾਲ ਮਨਾਇਆ ਜਾਂਦਾ ਹੈ। ਇਸ ਵਰ੍ਹੇ ਮਨਾਏ ਜਾ ਰਹੇ ਪੈਨਸ਼ਨ ਦਿਵਸ ਦੀ ਮਹੱਤਤਾ ਇਹ ਹੈ ਕਿ ਬੜੀ ਬੁਰੀ ਤਰ੍ਹਾਂ ਲੜਖੜਾ ਰਹੇ ਹਾਲਾਤਾਂ ‘ਚੋਂ ਨਿਕਾਲ ਕੇ ਪੀ.ਆਰ.ਟੀ.ਸੀ. ਨੂੰ ਇੱਕ ਇਨਾਮੀ ਅਦਾਰਾ ਬਣਾਉਣ ਵਾਲੇ ਐਮ.ਡੀ. ਪੀ.ਆਰ.ਟੀ.ਸੀ. ਸ੍ਰ. ਮਨਜੀਤ ਸਿੰਘ ਨਾਰੰਗ ਨੂੰ ਇਸ ਸ਼ੁਭ ਅਵਸਰ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਅਦਾਰੇ ਦੇ ਸਮੁੱਚੇ ਪੈਨਸ਼ਨਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਪਰੋਕਤ ਬੁਲਾਰਿਆਂ ਨੇ ਦੱਸਿਆ ਕਿ ਕੋਈ ਸਮਾਂ ਸੀ ਕਿ ਸਾਨੂੰ 5-5 ਮਹੀਨੇ ਪੈਨਸ਼ਨ ਨਹੀਂ ਸੀ ਮਿਲਦੀ, ਸਾਡੇ ਸਾਰੇ ਬਕਾਏ ਰੁੱਕੇ ਹੋਏ ਸਨ, ਅਦਾਰਾ ਬੰਦ ਹੋਣ ਦੀ ਕਾਗਾਰ ਤੇ ਪਹੁੰਚ ਚੁੱਕਾ ਸੀ ਪਰ ਸ੍ਰ. ਨਾਰੰਗ ਦੇ ਆਉਣ ਨਾਲ ਪੈਨਸ਼ਨ ਹਰ ਮਹੀਨੇ ਦੀ ਪੰਜ ਤਰੀਕ ਨੂੰ ਮਿਲ ਜਾਂਦੀ ਹੈ, ਕਰੋੜਾਂ ਦੇ ਬਕਾਇਆ ਦੀ ਅਦਾਇਗੀ ਹੋ ਚੁੱਕੀ ਹੈ ਰਹਿੰਦੇ ਵੀ ਜਲਦੀ ਮਿਲ ਜਾਣ ਦੀ ਉਮੀਦ ਹੈ ਅਤੇ ਅਦਾਰਾ ਸਮੁੱਚੇ ਹਿੰਦੁਸਤਾਨ ‘ਚ ਕਾਰਗੁਜਾਰੀ ਪੱਖੋਂ ਦੂਜੇ ਨੰਬਰ ਤੇ ਆਉਣ ਵਿੱਚ ਕਾਮਯਾਬ ਹੋਇਆ ਹੈ। ਇਸ ਲਈ ਸਮੁੱਚੇ ਪੈਨਸ਼ਨਰਾਂ ਦੀ ਇਹ ਦਿਲੀ ਇੱਛਾ ਸੀ ਕਿ ਪੈਨਸ਼ਨ ਦਿਵਸ ਤੇ ਸ੍ਰ. ਨਾਰੰਗ ਦਾ ਸਨਮਾਨ ਕੀਤਾ ਜਾਵੇ। ਸੋ ਬੁਲਾਰਿਆਂ ਨੇ ਪੀ.ਆਰ.ਟੀ.ਸੀ ਦੇ ਸਮੁੱਚੇ ਪੈਨਸ਼ਨਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਸਮਾਰੋਹ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *