ਪੀਐਨਬੀ ਘੋਟਾਲੇ ਤੋਂ ਬਾਦ ਐਲਓਯੂ ‘ਤੇ ਲਗਾਈ ਪਾਬੰਦੀ
ਨਵੀਂ ਦਿੱਲੀ 13 ਮਾਰਚ (ਮਧੂਸਾਰ ਬਿਊਰੋ) ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਵਿਚ ਹੋਏ 11,400 ਕਰੋੜ ਰੁਪਏ ਦੇ ਘੋਟਾਲੇ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਵੱਡੀ ਕਾਰਵਾਈ ਕੀਤੀ ਹੈ।
ਆਰ.ਬੀ.ਆਈ. ਨੇ ਦੇਸ਼ ਦੀਆਂ ਸਾਰਿਆਂ ਬੈਂਕਾਂ ‘ਤੇ ਆਯਾਤ ਲਈ ਲੇਟਰ ਆਫ ਅੰਡਰਟੈਕਿੰਗ (ਐੱਲ.ਓ.ਯੂ.) ਜਾਰੀ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਲੇਟਰ ਆਫ ਕ੍ਰੇਡਿਟ ਅਤੇ ਬੈਂਕ ਗਾਰੰਟੀ ਵੀ ਕੁਝ ਸ਼ਰਤਾਂ ਦੇ ਨਾਲ ਹੀ ਜਾ ਸਕੇਗੀ। ਜਾਣਕਾਰਾਂ ਮੁਤਾਬਕ ਰਿਜ਼ਰਵ ਬੈਂਕ ਦੇ ਇਸ ਕਦਮ ਤੋਂ ਕਈ ਕਾਰੋਬਾਰੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂ ਸਕਦਾ ਹੈ। ਆਲ ਇੰਡੀਆ ਜੇਮਸ ਐਂਡ ਜਵੇਲਰੀ ਦੇ ਚੇਅਰਮੈਨ ਨਿਤਿਨ ਖੰਡਲਵਾਲ ਮੁਤਾਬਕ ਬੈਂਕ ਦੇ ਇਸ ਕਦਮ ਤੋਂ ਛੋਟੇ ਜੁਲਰਾਂ ‘ਤੇ ਅਸਰ ਹੋਵੇਗਾ।

