ਦੇਸ਼-ਵਿਦੇਸ਼ਪੰਜਾਬ

ਸਰਕਾਰ ਆਧਾਰ ਜ਼ਰੂਰੀ ਹੈ ‘ਤੇ ਜ਼ੋਰ ਨਹੀਂ ਪਾ ਸਕਦੀ : ਸੁਪਰੀਮ ਕੋਰਟ

ਫੈਸਲਾ ਆਉਣ ਤੱਕ ਸਮਾਂ ਸੀਮਾ ‘ਚ ਕੀਤਾ ਵਾਧਾ
ਨਵੀਂ ਦਿੱਲੀ 13 ਮਾਰਚ (ਮਧੂਸਾਰ ਬਿਊਰੋ) ਆਧਾਰ ਲਿਕਿੰਗ ਨੂੰ ਲੈ ਕੇ ਆਦਮ ਆਦਮੀ ਨੂੰ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਆਧਾਰ ਲਿਕਿੰਗ ਦੀ ਸਮਾਂ ਸੀਮਾ ਨੂੰ ਫੈਸਲਾ ਸੁਣਾਏ ਜਾਣ ਤੱਕ ਲਈ ਵਧਾ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਮਾਮਲੇ ਵਿਚ ਫੈਸਲਾ ਆਉਣ ਤੱਕ ਬੈਂਕ ਅਕਾਊਂਟ, ਮੋਬਾਇਲ ਫੋਨ ਅਤੇ ਪਾਸਪੋਰਟ ਲਈ ਜ਼ਰੂਰੀ ਆਧਾਰ ਲਿਕਿੰਗ ਦੀ ਸਮਾਂ ਸੀਮਾ ਨੂੰ ਵਧਾਇਆ ਜਾ ਰਿਹਾ ਹੈ।

ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਿਚ ਪੰਜ ਜੱਜਾਂ ਵਾਲੀ ਸੰਵਿਧਾਨਕ ਬੈਚ ਨੇ ਇਹ ਕਿਹਾ ਕਿ ਸਰਕਾਰ ਆਧਾਰ ਦੇ ਲਈ ਜ਼ੋਰ ਨਹੀਂ ਪਾ ਸਕਦੀ। ਸੁਪਰੀਮ ਕੋਰਟ ਦਾ ਤਾਜ਼ਾ ਫੈਸਲਾ ਵਕੀਲ ਵੁੰਦਰਾ ਗਰੋਵਰ ਵੱਲੋਂ ਦਾਖਲ ਪਟੀਸ਼ਨ ਦੀ ਸੁਣਵਾਈ ਦੇ ਦੌਰਾਨ ਆਇਆ, ਜੋ ਉਨ੍ਹਾਂ ਪਾਸਪੋਰਟ ਦੇ ਲਈ ਆਧਾਰ ਨੂੰ ਜ਼ਰੂਰੀ ਕਹਿ ਕੇ ਦਾਇਰ ਕੀਤਾ ਸੀ।

Leave a Reply

Your email address will not be published. Required fields are marked *