ਪੰਜਾਬ

ਏਪੀਐਲ-2018 ਟਰਾਫੀ : ਫਾਈਨਲ ਮੁਕਾਬਲਾ- ਐਫਸੀਆਈ ਨੇ 5 ਵਿਕਟਾਂ ਨਾਲ ਜਿੱਤੀ ਏਪੀਐਲ ਟ੍ਰਾਫ਼ੀ

ਅੰਮ੍ਰਿਤਸਰ 19 ਮਾਰਚ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਏਪੀਐਲ (ਅਮਨਦੀਪ ਪ੍ਰੀਮੀਅਰ ਲੀਗ)-2018 ਕ੍ਰਿਕੇਟ ਲੀਗ ਦੇ ਫਾਈਨਲ ‘ਚ ਮੇਜਬਾਨ ਏਸੀਏ ਅਤੇ ਐਫਸੀਆਈ ਦਰਮਿਆਨ ਮੁਕਾਬਲਾ ਹੋਇਆ 9 ਐਫਸੀਆਈ ਨੇ ਟਾਸ ਜਿੱਤ ਕੇ ਪਹਿਲਾਂ ਗੇੰਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਮੇਜਬਾਨ ਏਸੀਏ ਦੇ ਪੱਖ ‘ਚ ਨਹੀਂ ਰਹੇ ਅਤੇ ਏਸੀਏ ਦੀ ਟੀਮ ਬਹੁਤ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ ਸਾਰੀ ਟੀਮ 18.2 ਓਵਰਾਂ ‘ਚ ਸਿਰਫ਼ 89 ਦੌੜਾਂ ਬਣਾ ਕੇ ਆਲ-ਆਊਟ ਹੋ ਗਈ । ਇਸਦੇ ਜਵਾਬ ਵਿਚ ਐਫਸੀਆਈ ਦੀ ਟੀਮ ਨੇ 14.4 ਓਵਰਾਂ ‘ਚ 4 ਵਿਕਟਾਂ ‘ਤੇ ਹੀ ਜਿੱਤ ਲਈ ਲੋੜੀਂਦੀਆਂ 90 ਦੌੜਾਂ ਬਣਾ ਕੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ 9 ਐਫਸੀਆਈ ਦੇ ਸ਼ਿਵਮ ਸ਼ਰਮਾ ਨੇ 3.2 ਓਵਰਾਂ ਵਿਚ ਸਿਰਫ਼ 6 ਰਨ ਦੇ ਕੇ ਏਸੀਏ ਦੀਆਂ 4 ਮਹੱਤਵਪੂਰਨ ਵਿਕਟਾਂ ਲਈਆਂ ਜਿਸ ਨੇ ਮੈਚ ਦਾ ਰੁੱਖ ਹੀ ਮੋੜ ਦਿੱਤਾ । ਇਸ ਸ਼ਾਨਦਾਰ ਪ੍ਰਦਰਸ਼ਨ ‘ਤੇ ਸ਼ਿਵਮ ਸ਼ਰਮਾ ਨੂੰ ਮੈਨ ਆਫ਼ ਦੀ ਐਲਾਨਿਆ ਗਿਆ 9 154 ਦੌੜਾਂ ਅਤੇ 7 ਵਿਕਟਾਂ ਲੈਣ ਵਾਲੇ ਏਸੀਏ ਦੇ ਅੰਕਿਤ ਡਬਾਸ ਨੂੰ ਮੈਨ ਆਫ਼ ਦੀ ਸੀਰੀਜ਼ ਐਲਾਨਿਆ ਗਿਆ 9 132 ਧਮਾਕੇਦਾਰ ਦੌੜਾਂ ਬਣਾਉਣ ਵਾਲੇ ਅਨੁਜ ਰਾਵਤ ਨੂੰ ਸਰਬੋਤਮ ਬੈਟਸਮੈਨ ਅਤੇ 12 ਵਿਕਟਾਂ ਲੈਣ ਵਾਲੇ ਸ਼ਿਵਮ ਸ਼ਰਮਾ ਨੂੰ ਸਰਬੋਤਮ ਗੇਂਦਬਾਜ਼ ਐਲਾਨਿਆ ਗਿਆ । ਏਸੀਏ ਪ੍ਰਬੰਧਕਾਂ ਵੱਲੋਂ ਜੇਤੂ ਟੀਮ ਨੂੰ 3 ਲੱਖ ਰੁਪੇ ਅਤੇ ਉਪ-ਜੇਤੂ ਟੀਮ ਨੂੰ ਡੇਢ ਲੱਖ ਰੁਪੇ ਦਾ ਇਨਾਮ ਦੇ ਕੇ ਨਿਵਾਜਿਆ ਗਿਆ ।
ਅੱਜ ਦੇ ਮੈਚਾਂ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਕੌਮਾਂਤਰੀ ਕ੍ਰਿਕੇਟਰ ਬਲਵਿੰਦਰ ਸਿੰਘ ਸੰਧੂ ਪਰਿਵਾਰ ਸਮੇਤ ਅਤੇ ਓਪੀ ਸੈਣੀ, ਐਮਐਲਏ, ਐਸਐਸ ਸ਼੍ਰੀਵਾਸਤਵ, ਪੁਲਿਸ ਕਮਿਸ਼ਨਰ, ਅੰਮ੍ਰਿਤਸਰ, ਪਰਮਪਾਲ ਸਿੰਘ, ਐਸਐਸਪੀ ਦਿਹਾਤੀ ਅੰਮ੍ਰਿਤਸਰ, ਹਰਿੰਦਰਪਾਲ ਸਿੰਘ, ਡਵੀਜ਼ਨਲ ਕਮਿਸ਼ਨਰ, ਆਬਕਾਰੀ ਅਤੇ ਕਰਾਧਾਨ, ਦਿਨੇਸ਼ ਸਿੰਘ, ਅਡੀਸ਼ਨਲ ਕਮਿਸ਼ਨਰ, ਕਸਟਮਜ਼ ਅਤੇ ਜੀਐਸਟੀ, ਅਹਿਮਦਾਬਾਦ, ਸੰਦੀਪ ਰਿਸ਼ੀ, ਏਡੀਸੀ, ਤਰਨ-ਤਾਰਨ, ਰੋਹਿਤ ਗੁਪਤਾ, ਐਸਡੀਐਮ, ਬਟਾਲਾ, ਬੀ.ਕੇ ਮਹਿਤਾ, ਪ੍ਰਧਾਨ, ਪੰਜਾਬ ਕ੍ਰਿਕੇਟ ਐਸੋਸੀਏਸ਼ਨ, ਇੰਡੀਆ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਕੋਚ ਐਮਪੀ ਸਿੰਘ, ਓਐਨਜੀ ਸੀ ਦੇ ਸਪੋਰਟਸ ਹੈਡ ਜੇ. ਐਸ ਵੜੈਚ ਆਦਿ ਉਚੇਚੇ ਤੌਰ ‘ਤੇ ਪਹੁੰਚੇ ।
ਪ੍ਰਸਿਧ ਪੰਜਾਬੀ ਗਾਇਕ ਮਨਪ੍ਰੀਤ ਸੰਧੂ ਅਤੇ ਖਾਨ ਸਾਹਿਬ ਵੀ ਉਚੇਚੇ ਤੌਰ ‘ਤੇ ਪਹੁੰਚੇ ਅਤੇ ਦਰਸ਼ਕਾਂ ਦੀ ਭਾਰੀ ਮੰਗ ‘ਤੇ ਮਨਪ੍ਰੀਤ ਸੰਧੂ ਨੇ ਆਪਣੇ ਗਾਣਿਆਂ ਦੀਆਂ ਚੰਦ ਪੰਕਤੀਆਂ ਗਾ ਕੇ ਹਾਜ਼ਿਰ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ।

Leave a Reply

Your email address will not be published. Required fields are marked *