ਕਮਲਜੀਤ ਸਿੰਘ ਬਣਵੈਤ ਦੀ ਐਮ.ਐਲ.ਏ. ਨਹੀਂ, ਡਾਕੀਆ ਦਾ ਰਲੀਜ਼ ਸਮਾਰੋਹ 23 ਨੂੰ
ਚੰਡੀਗੜ੍ਹ 20 ਮਾਰਚ (ਮਧੂਸਾਰ ਬਿਊਰੋ) ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਗੰਭੀਰਤਾ ਨਾਲ ਲੈਣ ਵਾਲੇ ਕਮਲਜੀਤ ਸਿੰਘ ਬਣਵੈਤ ਦੁਆਰਾ ਲਿਖੀ ਪੁਸਤਕ ੋਐਮ.ਐਲ.ਏ. ਨਹੀਂ, ਡਾਕੀਆੋ ਦਾ ਰਲੀਜ਼ ਸਮਾਰੋਹ ਏਥੋਂ ਦੇ ਸੈਕਟਰ 16 ਸਥਿਤ ਪੰਜਾਬ ਕਲਾ ਭਵਨ ਵਿਖੇ ਕੀਤਾ ਜਾ ਰਿਹਾ ਹੈ। ਇਹ ਪੁਸਤਕ ਵਿੱਚ 30 ਲਘੂ ਕਹਾਣੀਆਂ ਤੇ ਮਿਡਲ ਸ਼ਾਮਲ ਹਨ। ਜ਼ੋ ਪੰਜਾਬ ਦੇ ਤਾਜ਼ਾ ਰਾਜਨੀਤਿਕ ਅਤੇ ਸਮਾਜਿਕ ਸਰੋਕਾਰਾਂ ਨੂੰ ਬਾਖੂਬੀ ਬਿਆਨਦੀਆਂ ਹਨ।
ਵਿਦੇਸ਼ਾਂ ਦੀ ਧਰਤੀ ਦਾ ਅਨੁਭਵੀ ਅਤੇ ਭਾਰਤ ਦੇ ਕੋਨੇ-ਕੋਨੇ ਦਾ ਪਾਰਖੂ ਸ੍ਰੀ ਬਣਵੈਤ ਪਹਿਲਾਂ ਵੀ ੋਜੰਮ ਦੀਆਂ ਸੂਲਾਂੋ, ੋਗੋਇਟੇ ਮਰ ਚੁੱਕਾ ਹੋ, ੋਸੱਚ ਦੇ ਉਸ ਪਾਰੋ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਸ੍ਰੀ ਬਣਵੈਤ ਪੱਤਰਕਾਰੀ ਵਿੱਚ ਵੀ ਬੇਬਾਕ ਪੱਤਰਕਾਰੀ ਅਤੇ ਖੋ ਖ਼ਬਰਾ ਲਈ ਜਾਣਿਆ ਜਾਂਦਾ ਹੈ। ਉਹ ਪੰਜਾਬ ਸਰਕਾਰ ਦੀ ਸ੍ਰੋ ਪੱਤਰਕਾਰ ਐਵਾਰਡੀ ਹੈ।
ਦੁਆਬੇ ਦੇ ਪਿੰਡ ਉੜਾਪੜ ਦਾ ਜੰਮਪਲ ਸ੍ਰੀ ਬਣਵੈਤ ਸਵਰਗੀ ਸ੍ਰ. ਬੇਅੰਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਹੈ ਉਸ ਦੇ ਵੱਡੇ ਭਰਾ ਵੀ ਪੱਤਰਕਾਰ, ਸਹਿਤਕਾਰ ਰਹੇ ਹਨ ਅਤੇ ਪੁੱਤਰ ਇਸ਼ਰਤ ਸਿੰਘ ਬਣਵੈਤ ਅੰਗਰੇ ਅਖ਼ਬਾਰ ਦਾ ਪੱਤਰਕਾਰ ਹੈ।
ਸ਼ਹੀਦੇ ਆਜ਼ਮ ਸ੍ਰ.ਭਗਤ ਸਿੰਘ ਦੇ ਸ਼ਹੀਦੀ ਦਿਵਸ ਦਾ ਦਿਨ ਕਿਤਾਬ ਦੇ ਰਲੀਜ਼ ਸਮਾਰੋਹ ਲਈ ਚੁਣਨਾ ਵੀ ਉਸ ਦੀ ਭਾਰਤ ਦੀ ਆਜਾਦੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਹੀਦਾ ਪ੍ਰਤੀ ਮੋਹ ਨੂੰ ਪ੍ਰਗਟਾਉਂਦਾ ਹੈ।
23 ਮਾਰਚ ਨੂੰ ਸ਼ਾਮੀ 4 ਵਜੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪਦਮਸ੍ਰੀ ਸੁਰਜੀਤ ਪਾਤਰ ਬਤੌਰ ਮੁੱਖ ਮਹਿਮਾਨ ਹੋਣਗੇ। ਇਸ ਤੋਂ ਇਲਾਵਾ ਭਾਰਤ ਭਰ ਦੀਆਂ ਸਹਿਤਕ ਹਸਤੀਆਂ ਅਤੇ ਪਤਵੰਤੇ ਸ਼ਹਿਰੀ ਵੀ ਸ਼ਾਮਲ ਹੋਣਗੇ।

