ਸੁਖਬੀਰ ਬਾਦਲ ਨੇ ਜੋ ਕਿਹਾ, ਉਹ ਕਰ ਦਿਖਾਇਆ, ਅਤੇ ਜੋ ਕਹੇਗਾ ਉਹ ਕਰਕੇ ਦਿਖਾਏਗਾ – ਰਾਜੂ ਖੰਨਾ।
4 ਸਤੰਬਰ ਸੁਖਬੀਰ ਬਾਦਲ ਦੀ ਆਮਦ ਨੂੰ ਲੈਕੇ ਸਰਕਲ ਅਮਲੋਹ ਦਿਹਾਈ ਅਤੇ ਅਮਲੋਹ ਸ਼ਹਿਰੀ ਦੀ ਹੋਈ ਭਰਵੀਂ ਮੀਟਿੰਗ।
ਅਮਲੋਹ, 25 ਅਗਸਤ, (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੋ ਪਿਛਲੀ ਸਰਕਾਰ ਸਮੇਂ ਜੋ ਕਿਹਾ ਉਹ ਕਰਕੇ ਦਿਖਾਇਆ ਅਤੇ ਜੋ ਇਸ ਸਮੇਂ 13 ਨੁਕਾਤੀ ਪ੍ਰੋਗਰਾਮਾਂ ਤਹਿਤ ਪੰਜਾਬ ਦੇ ਲੋਕਾਂ ਨਾਲ ਵਾਅਦੇ ਅਕਾਲੀ ਬਸਪਾ ਗੱਠਜੋੜ ਵੱਲੋਂ ਕੀਤੇ ਜਾ ਰਹੇ ਹਨ, ਉਹਨਾਂ ਨੂੰ ਵੀ 2022 ਵਿੱਚ ਸਰਕਾਰ ਬਣਦੇ ਹੀ ਕਰ ਦਿਖਾਇਆ ਜਾਵੇਗਾ।
ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ 4 ਸਤੰਬਰ ਨੂੰ ਅਮਲੋਹ ਆਮਦ ਸਬੰਧੀ ਸਰਕਲ ਅਮਲੋਹ ਦਿਹਾਤੀ ਅਤੇ ਸਰਕਲ ਅਮਲੋਹ ਸ਼ਹਿਰੀ ਦੀ ਹੋਈ ਭਰਵੀਂ ਮੀਟਿੰਗ ਰਾਮ ਭਵਨ ਅਮਲੋਹ ਵਿਖੇ ਕਰਨ ਸਮੇਂ ਸੰਬੋਧਨ ਕਰਦਿਆ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਜੋ ਵਾਅਦੇ ਅਕਾਲੀ ਸਰਕਾਰ ਸਮੇਂ ਪੰਜਾਬ ਦੀਆਂ ਸੰਗਤਾਂ ਨਾਲ ਕੀਤੇ ਗਏ ਸਨ, ਉਹਨਾਂ ਤੋਂ ਵੀ 4 ਕਦਮ ਅੱਗੇ ਸੁਖਬੀਰ ਸਿੰਘ ਬਾਦਲ ਵੱਲੋਂ ਕੰਮ ਕਰਕੇ ਦਿਖਾਇਆ ਗਿਆ। ਜਿਸ ਲਈ ਪੰਜਾਬ ਦੇ ਲੋਕਾਂ ਨੂੰ ਹੁਣ ਕਾਂਗਰਸ ਦੀ ਵਾਅਦਾ ਖਿਲਾਫੀ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਤੋਂ ਵਧੇਰੇ ਉਮੀਦਾਂ ਹਨ।
ਜਿਸ ਲਈ ਹਰ ਰੋਜ ਹੀ ਵੱਡੀ ਗਿਣਤੀ ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੌਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ। ਜਿਸ ਤੋਂ ਸੰਕੇਤ ਮਿਲ ਰਹੇ ਹਨ ਕਿ 2022 ਵਿੱਚ ਜਿੱਥੇ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਨੀ ਤੈਅ ਹੈ ਉੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਮੁੱਖ ਮੰਤਰੀ ਬਣਨਾ ਵੀ ਯਕੀਨੀ ਹੈ। ਉਹਨਾਂ ਵੱਡੀ ਗਿਣਤੀ ਜੁੜੀਆਂ ਹਲਕਾ ਅਮਲੋਹ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 4 ਸਤੰਬਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਵਾਗਤ ਕਰਨ ਲਈ ਹਲਕੇ ਦੀਆਂ ਵੱਖ ਵੱਖ ਥਾਵਾਂ ਤੇ ਹੋ ਰਹੇ ਸਮਾਗਮਾਂ ਵਿੱਚ ਹੁੰਮਹੁਮਾ ਕੇ ਪੁੱਜਣ ਤਾਂ ਜੋ ਸੁਖਬੀਰ ਸਿੰਘ ਬਾਦਲ ਅੱਗੇ ਅਮਲੋਹ ਦੀਆਂ ਸਮੱਸਿਆਵਾਂ ਨੂੰ ਵਿਸਥਾਰ ਵਿੱਚ ਰੱਖਿਆ ਜਾ ਸਕੇ। ਇਸ ਮੀਟਿੰਗ ਨੂੰ ਜੱਥੇ ਕਰਮਜੀਤ ਸਿੰਘ ਭਗੜਾਣਾ, ਜੱਥੇ ਪਰਮਜੀਤ ਸਿੰਘ ਖਨਿਆਣ, ਕੈਪ ਜਸਵੰਤ ਸਿੰਘ ਬਾਜਵਾ, ਡਾ ਅਰਜਨ ਸਿੰਘ, ਸ਼ਰਧਾ ਸਿੰਘ ਛੰਨਾ, ਜੱਥੇ ਹਰਬੰਸ ਸਿੰਘ ਬਡਾਲੀ, ਜਿਲਾ ਪ੍ਰਧਾਨ ਬੀਬੀ ਸਤਵਿੰਦਰ ਕੌਰ ਗਿੱਲ, ਯੂਥ ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ ਰੰਘੇੜੀ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਬਸਪਾ ਦੇ ਗੁਰਚਰਨ ਸਿੰਘ ਖਨਿਆਣ, ਡਾ ਰਾਮ ਚੰਦ ਅਮਲੋਹ, ਸੁਰਿੰਦਰ ਸਿੰਘ ਜੇਈ ਤੇ ਮਾਸਟਰ ਚਰਨ ਸਿੰਘ ਸੋਂਟੀ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਤੇ ਹਲਕਾ ਅਮਲੋਹ ਦੇ ਵੱਖ ਵੱਖ ਸਰਕਲਾਂ ਦੇ ਨਵਨਿਯੁਕਤ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਦਾ ਜਿੱਥੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਉੱਥੇ ਐਸ ਸੀ ਵਿੰਗ ਅਮਲੋਹ ਸ਼ਹਿਰੀ ਦੇ ਅਹੁਦੇਦਾਰਾਂ ਦਾ ਐਲਾਨ ਵੀ ਕੀਤਾ ਗਿਆ। ਇਸ ਮੌੌਕੇ ਤੇ ਜਿਲਾ ਸ਼ਹਿਰੀ ਪ੍ਰਧਾਨ ਵਿੱਕੀ ਮਿੱਤਲ, ਜੱਥੇ ਕੁਲਦੀਪ ਸਿੰਘ ਮੁੱਢੜੀਆਂ, ਬਲਵੰਤ ਸਿੰਘ ਘੁਲੱੁਮਾਜਰਾ, ਕੌਮੀ ਮੀਤ ਪ੍ਰਧਾਨ ਇਕਬਾਲ ਸਿੰਘ ਰਾਏ, ਬੀਬੀ ਗੁਰਮੀਤ ਕੌਰ ਵਿਰਕ, ਬੀਬੀ ਕਿਰਨਦੀਪ ਕੌਰ ਅਮਲੋਹ, ਬੀਬੀ ਜਸਵੰਤ ਕੌਰ, ਬੀਬੀ ਨਿਰਮਲ ਕੌਰ, ਬੀਬੀ ਹਰਜੀਤ ਕੋਰ, ਬੀਬੀ ਰਾਜਵਿੰਦਰ ਕੌਰ ਭਗਵਾਨਪੁਰਾ, ਬਲਵਿੰਦਰ ਸਿੰਘ ਰੰਘੇੜੀ, ਯੂਥ ਆਗੂ ਜਸ਼ਨਦੀਪ ਸ਼ਾਹਪੁਰ, ਸੁਖਨਿੰਦਰ ਸਿੰਘ ਕਾਕਾ ਝੰਬਾਲਾ, ਬਿੱਟੂ ਮੁੱਢੜੀਆਂ, ਕਾਹਨ ਸਿੰਘ ਝੰਬਾਲਾ, ਬਹਾਦਰ ਸਿੰਘ ਭੱਦਲਥੂਹਾ, ਲੱਕੀ ਨੂਰਪੁਰਾ, ਅਜੀਤ ਸਿੰਘ ਭੱਦਲਥੂਹਾ, ਕੇਵਲ ਖਾਂ ਧਰਮਗੜ, ਗੁਰਬਖਸ਼ ਸਿੰਘ ਬੈਣਾ, ਦਸਵਿੰਦਰ ਸਿੰਘ ਰੋਡਾ, ਕੁਲਦੀਪ ਸਿੰਘ ਮਛਰਾਈ, ਕਾਲਾ ਅਰੋੜਾ, ਪਰਮਿੰਦਰ ਸਿੰਘ ਨੀਟਾ, ਪੰਕਜ ਅਰੋੜਾ, ਗੁਰਜੀਤ ਸਿੰਘ ਅਮਲੋਹ, ਹਰਭਜਨ ਸਿੰਘ, ਗੁਰਨਾਮ ਪੁਰੀ, ਗੁਰਦੀਪ ਸਿੰਘ ਮੰਡੋਫਲ, ਲਖਵਿੰਦਰ ਸਿੰਘ ਬੈਣੀ, ਨਿਸ਼ਾਨ ਸਿੰਘ ਗੁਰਧਨਪੁਰ, ਸੰਤੋਖ ਸਿੰਘ ਜੰਜੁਆ, ਕੋਂਸਲਰ ਬਲਤੇਜ ਸਿੰਘ ਅਮਲੋਹ, ਪਰਮਜੀਤ ਸਿੰਘ ਪੰਮਾ ਹਰੀਪੁਰ, ਜਸਵੰਤ ਸਿੰਘ ਸੋਂਟੀ, ਗੁਰਮੇਲ ਸਿੰਘ ਅਮਲੋਹ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਮਨਪ੍ਰੀਤ ਸਿੰਘ ਮਾਜਰੀ, ਮਿੰਟੂ ਅਰੋੜਾ, ਮਹਿੰਦਰ ਸਿੰਘ ਖਨਿਆਣ, ਗੁਰਮੀਤ ਸਿੰਘ ਰਾਏਪੁਰ ਅਰਾਈਆਂ, ਹਰਚੰਦ ਸਿੰਘ ਸਾਬਕਾ ਸਰਪੰਚ, ਵਿਪਨ ਭੱਦਲਥੂਹਾ, ਸਵਰਨ ਸਿੰਘ ਸੋਨੀ ਪ੍ਰਧਾਨ, ਦਰਸ਼ਨ ਸਿੰਘ ਔਲਖ, ਬਿੱਟੂ ਕੈਂਥ, ਮੇਹਰ ਸਿੰਘ ਭੱਦਲਥੂਹਾ, ਗੁਰਪ੍ਰੀਤ ਸਿੰਘ ਗੁਰੀ ਅਮਲੋਹ, ਪੰਮਾ ਪ੍ਰਧਾਨ, ਪ੍ਰਧਾਨ ਗੁਰਿੰਦਰਪਾਲ ਸਿੰਘ ਗਰਚਾ, ਪ੍ਰਧਾਨ ਦਰਸ਼ਨ ਸਿੰਘ ਨਸਰਾਲੀ, ਪ੍ਰਧਾਨ ਕਮਲ ਵੜੈਚ, ਹਰਨੇਕ ਸਿੰਘ ਸ਼ਮਸ਼ਪੁਰ, ਹਰਬੰਸ ਸਿੰਘ ਕਾਲੂ, ਦਰਸ਼ਨ ਸਿੰਘ ਬਾਬਾ, ਤਰਸੇਮ ਸਿੰਘ ਕੈਂਥ, ਸੋਹਣ ਸਿੰਘ ਸਾਬਕਾ ਕੋਂਸਲਰ, ਜਰਨੈਲ ਸਿੰਘ ਰਾਮਗੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਵਰਕਰ ਤੇ ਆਗੂ ਹਾਜਰ ਸਨ।

