ਦੇਸ਼-ਵਿਦੇਸ਼ਪੰਜਾਬਪਟਿਆਲਾ

ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਪੰਜਾਬ ਵਲੋਂ ਕੇਂਦਰ ਸਰਕਾਰ ਖਿਲਾਫ ਹੋਇਆ ਰੋਹ ਪ੍ਰਦਰਸ਼ਨ

ਸੈਂਕੜਿਆਂ ਦਾ ਤਾਦਾਦ ਵਿਚ ਦਲਿਤ ਭਾਈਚਾਰੇ ਨੇ ਫੂਕੀ ਮੋਦੀ ਸਰਕਾਰ ਦੀ ਅਰਥੀ
ਕੇਂਦਰ ਸਰਕਾਰ ਪ੍ਰੀਵਿਊ ਪਟੀਸ਼ਨ ਦਾਖਿਲ ਕਰਕੇ ਵਾਪਿਸ ਕਰਵਾਏ ਫੈਸਲਾ : ਡਾ. ਜਤਿੰਦਰ ਮੱਟੂ
ਪਟਿਆਲਾ 2 ਅਪ੍ਰੈਲ (ਮਧੂਸਾਰ ਬਿਊਰੋ) ਮਾਨਯੋਗ ਸੁਪਰੀਮ ਕੋਰਟ ਵਲੋਂ ਐਸ.ਸੀ/ਐਸ.ਟੀ ਐਕਟ ਵਿਚ ਕੀਤੇ ਬਦਲਾਵ ਤੋਂ ਬਾਅਦ ਭਾਰਤ ਦੇ ਸਮੁੱਚੇ ਦਲਿਤ ਭਾਈਚਾਰੇ ਵਲੋਂ ਸੁਪਰੀਮ ਕੋਰਟ ਤੋਂ ਫੈਸਲਾ ਵਾਪਿਸ ਕਰਵਾਉਣ ਲਈ ਕੀਤੇ ਗਏ ਭਾਰਤ ਬੰਦ ਦੌਰਾਨ ਪਟਿਆਲਾ ਵਿਚ ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਵਲੋਂ ਵੱਖ ਵੱਖ ਕਰਮਚਾਰੀ ਸੰਗਠਨਾ ਅਤੇ ਧਾਰਮਿਕ ਤੇ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਜਬਰਦਸਤ ਰੋਸ ਮਾਰਚ ਕਰਕੇ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ।

ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਦੇ ਕਨਵੀਨਰ ਡਾ. ਜਤਿੰਦਰ ਸਿੰਘ ਮੱਟੂ, ਹਰਬੰਸ ਸਿੰਘ ਗੁਰੂ, ਜਸਵਿੰਦਰ ਸਿੰਘ ਚੱਪੜ ਅਤੇ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਦਲਿਤ ਭਾਈਚਾਰੇ ਦਾ ਇਕੱਠ ਬੱਸ ਸਟੈਂਡ ਪਟਿਆਲਾ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤੀਮਾ ਕੋਲ ਹੋਣਾ ਸ਼ੁਰੂ ਹੋਇਆ। ਸੈਂਕੜਿਆਂ ਹਜਾਰਾਂ ਦੀ ਗਿਣਤੀ ਵਿਚ ਦਲਿਤ ਭਾਈਚਾਰੇ ਨੇ ਖੰਡਾ ਚੌਂਕ ਜਾ ਕੇ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ।ਫਿਰ ਸਮੁੱਚੇ ਦਲਿਤ ਭਾਈਚਾਰੇ ਨੇ ਮਿੰਨੀ ਸਕੱਤਰੇਤ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਦੇ ਬਾਹਰ ਮੁੱਖ ਚੌਂਕ ਵਿਚ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਖਿਲਾਫ ਆਪਣਾ ਰੋਸ ਅਤੇ ਗੁੱਸਾ ਜਾਹਿਰ ਕੀਤਾ। ਇਸ ਮੌਕੇ ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ, ਪੰਜਾਬ, ਲੋਕ ਏਕਤਾ ਫਰੰਟ ਪੰਜਾਬ, ਆਲ ਇੰਡੀਆ ਐਸ.ਸੀ/ਐਸ.ਟੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ, ਪੀ.ਐਸ.ਈ.ਬੀ ਐਸ.ਸੀ ਪਾਵਰ ਇੰਜਨੀਅਰ ਐਂਡ ਆਫਿਸਰ ਐਸੋਸੀਏਸ਼ਨ ਪੰਜਾਬ, ਪੀ.ਸੀ.ਐਮ.ਐਸ-1 ਪੰਜਾਬ, ਡੀ.ਐਮ.ਡਬਲਯੂ ਐਸ.ਸੀ/ਐਸ.ਟੀ ਕਰਮਚਾਰੀ ਯੂਨੀਅਨ, ਅਲ-ਮੁਸਲਿਮ-ਏ ਪੰਜਾਬ, ਵਾਲਮੀਕਿ ਮਹਾਪੰਚਾਇਤ ਪੰਜਾਬ, ਡਾ. ਅੰਬੇਡਕਰ ਸਮਾਜਿਕ ਚੇਤਨਾ ਮਹਾਂਸਭਾ, ਮਜ੍ਹਬੀ ਸਿੱਖ ਮਹਾਂਸਭਾ ਪੰਜਾਬ, ਮਨੁੱਖੀ ਅਧਿਕਾਰ ਸੁਰੱਖਿਆ ਦਲ ਪੰਜਾਬ, ਪੰਚਾਇਤ ਯੂਨੀਅਨ ਪੰਜਾਬ, ਬਾਮਸੇਫ, ਡਾ. ਬੀ.ਆਰ.ਅੰਬੇਡਕਰ ਯੂਥ ਕਲੱਬ ਬਹਾਦਰਗੜ, ਨਿਊ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ, ਅਨੁਸੂਚਿਤ ਜਾਤੀ ਵਿਦਿਆਰਥੀ ਫੈਡਰੇਸ਼ਨ ਪੰਜਾਬੀ ਯੂਨੀਵਰਸਿਟੀ, ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ, ਪੰਜਾਬੀ ਯੂਨੀਵਰਸਿਟੀ ਅਤੇ ਹੋਰ ਕਈ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਕਨਵੀਨਰ ਡਾ. ਜਤਿੰਦਰ ਸਿੰਘ ਮੱਟੂ ਅਤੇ ਹਰਬੰਸ ਸਿੰਘ ਗੁਰੂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਐਸ.ਸੀ/ਐਸ.ਟੀ ਭਾਈਚਾਰੇ ਦੇ ਸੁਰੱਖਿਆ ਕਵਚ ਐਸ.ਸੀ.ਐਸ.ਟੀ ਐਕਟ ਨੂੰ ਕਮਜੋਰ ਕਰਕੇ ਦਲਿਤ ਸਮਾਜ ਉੱਪਰ ਹੋਰ ਤਸ਼ੱਦਦ ਦੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ ਜਿਸ ਤਹਿਤ ਭਾਰਤ ਦੇ ਸਮੁੱਚੇ ਦਲਿਤ ਭਾਈਚਾਰੇ ਵਿਚ ਕੇਂਦਰ ਸਰਕਾਰ ਖਿਲਾਫ ਬਹੁਤ ਗੁੱਸਾ ਅਤੇ ਰੋਸ ਹੈ। ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਮਾਨਯੋਗ ਸੁਪਰੀਮ ਕੋਰਟ ਵਿਚ ਪ੍ਰੀਵਿਊ ਪਟੀਸ਼ਨ ਦਾਖਿਲ ਕਰਕੇ ਸਾਡੇ ਸਮਾਜ ਦਾ ਪੱਖ ਰੱਖਿਆ ਜਾਵੇ ਅਤੇ ਅਦਾਲਤ ਦੇ ਇਸ ਫੈਸਲੇ ਨੂੰ ਵਾਪਿਸ ਕਰਵਾਇਆ ਜਾਵੇ। ਇਸ ਮੌਕੇ ਹਾਜਰ ਨੁਮਾਇੰਦਿਆਂ ਵਿਚ ਅਮਰੀਕ ਸਿੰਘ ਬੰਗੜ, ਅਵਤਾਰ ਸਿੰਘ ਕੈਂਥ, ਇੰਜ: ਕੁਲਰਾਜ ਸਿੰਘ, ਇੰਜ: ਫਕੀਰ ਚੰਦ ਜੱਸਲ, ਮਲਾਗਰ ਸਿੰਘ, ਗੁਰਪ੍ਰੀਤ ਸਿੰਘ, ਲਛਮਣ ਸਿੰਘ ਨਬੀਪੁਰ, ਐਡਵੋਕੇਟ ਮੂਸਾ ਖਾਨ, ਫਕੀਰ ਚੰਦ ਯੂ.ਐਸ.ਏ, ਜੋਗਾ ਸਿੰਘ ਪਨੌਂਦੀਆ, ਰਾਮ ਸਿੰਘ ਧੀਮਾਨ, ਜਰਨੈਲ ਸਿੰਘ ਸਵਾਜਪੁਰ, ਬੇਅੰਤ ਕੌਰ, ਬਲਜੀਤ ਕੌਰ, ਹਰਮੋਹਨ ਸਿੰਘ ਸਕਰਾਲੀ, ਵੀਰ ਹਰਮੇਸ਼ ਹਿਆਣਾ, ਮੰਗਤ ਸਿੰਘ ਗਿੱਲ, ਦਲਬੀਰ ਸਿੰਘ ਧਾਲੀਵਾਲ, ਜਰਨੈਲ ਸਿੰਘ, ਸੋਨੀ ਗਿੱਲ, ਡਾ. ਰਾਜੇਸ਼ ਬੱਧਣ, ਡਾ. ਗੁਰਚਰਨ ਸਿੰਘ, ਡਾ. ਕਮਲਜੀਤ ਸਿੰਘ, ਮਹਿਮਾ ਸਿੰਘ, ਸੁਰਿੰਦਰ ਸਿੰਘ, ਗੁਰਪਾਲ ਸਿੰਘ ਸੋਨੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਦਲਿਤ ਸਮਾਜ ਦੇ ਨੁਮਾਇੰਦੇ ਹਾਜਰ ਸਨ।

Leave a Reply

Your email address will not be published. Required fields are marked *