ਕੈਨੇਡਾਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਭਾਰਤ ਅਮਰੀਕਾ ਤੋਂ 110 ਲੜਾਕੂ ਜਹਾਜ਼ਾਂ ਨੂੰ ਖਰੀਦਣ ਦੀ ਸਭ ਤੋਂ ਵੱਡੀ ਕਰੇਗਾ ਡਿਫੈਂਸ

ਨਵੀਂ ਦਿੱਲੀ—ਚੀਨ ਅਤੇ ਪਾਕਿਸਤਾਨ ਵਰਗੇ ਗੁਆਂਢੀ ਮੁਲਕਾਂ ਨਾਲ ਕਈ ਮਸਲਿਆਂ ‘ਤੇ ਚਲ ਰਹੀ ਤਨਾਤਨੀ ਵਿਚਾਲੇ ਭਾਰਤ ਆਪਣੀ ਆਸਮਾਨੀ ਤਾਕਤ ‘ਚ ਜ਼ਬਰਦਸਤ ਵਾਧਾ ਕਰਨ ਜਾ ਰਿਹਾ ਹੈ। ਭਾਰਤ ਅਮਰੀਕਾ ਤੋਂ 110 ਲੜਾਕੂ ਜਹਾਜ਼ਾਂ ਨੂੰ ਖਰੀਦਣ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਹਾਲ ਦੇ ਸਾਲਾਂ ‘ਚ ਦੁਨੀਆ ਦੀ ਸਭ ਤੋਂ ਵੱਡੀ ਡਿਫੈਂਸ ਡੀਲ ਹੈ। ਦੱੱਸਿਆ ਜਾ ਰਿਹਾ ਹੈ ਕਿ ਇਹ ਡੀਲ ਲਗਭਗ 1.25 ਲੱਖ ਕਰੋੜ ਰੁਪਏ ਤੋਂ ਵੀ ਵੱਧ ਦੀ ਹੈ।

ਹਵਾਈ ਫੌਜ ਨੇ ਅੱਜ ਅਰਬਾਂ ਡਾਲਰ ਦੇ ਖਰੀਦ ਸੌਦੇ ਲਈ ਆਰ.ਐੱਫ.ਆਈ. (ਸੂਚਨਾ ਲਈ ਅਪੀਲ) ਜਾਂ ਸ਼ੁਰੂਆਤੀ ਟੇਂਡਰ ਜਾਰੀ ਕੀਤਾ ਹੈ। ਇਹ ਸੰਸਦ ਸਰਕਾਰ ਦੇ ‘ਮੈਕ ਇਨ ਇੰਡੀਆ’ ਪਹਿਲ ਨਾਲ ਹੋਵੇਗਾ। ਅਧਿਕਾਰੀਆਂ ਨੇ ਕਿਹਾ ਕਿ ਭਾਰਤ ‘ਚ ਅਤਿ ਆਧੁਨਿਕ ਰੱਖਿਆ ਤਕਨਾਲੋਜੀ ਲਿਆਉਣ ਦੇ ਮਕਸਦ ਨਾਲ ਹਾਲ ਹੀ ‘ਚ ਸ਼ੁਰੂ ਰਣਨੀਤੀ ਹਿੱਸੇਦਾਰੀ ਮਾਡਲ ਦੇ ਤਹਿਤ ਭਾਰਤੀ ਕੰਪਨੀ ਨਾਲ ਮਿਲ ਕੇ ਵਿਦੇਸ਼ੀ ਜਹਾਜ਼ ਨਿਰਮਾਤਾ ਲੜਾਕੂ ਜਹਾਜ਼ ਬਣਾਵੇਗਾ।
ਸੌਦੇ ਦੇ ਮੁਕਾਬਲੇ ਲਾਕਹੀਡ ਮਾਰਟਿਨ, ਬੋਇੰਗ, ਸਾਬ ਅਤੇ ਦ ਸਾਲਟ ਸਮੇਤ ਕਈ ਫੌਜੀ ਜਹਾਜ਼ ਨਿਰਮਾਤਾ ਕੰਪਨੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਹਵਾਈ ਫੌਜ ਪੁਰਾਣੇ ਹੋ ਚੁੱਕੇ ਕੁਝ ਜਹਾਜ਼ਾਂ ਨੂੰ ਬਾਹਰ ਕਰਨ ਲਈ ਆਪਣੇ ਲੜਾਕੂ ਜਹਾਜ਼ ਬੇੜੇ ਦੀ ਡਿੱਗਦੀ ਸਮਰੱਥਾ ਦਾ ਹਵਾਲਾ ਦਿੰਦੇ ਹੋਏ ਜਹਾਜ਼ਾਂ ਦੀ ਖਰੀਦ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ‘ਤੇ ਜ਼ੋਰ ਦੇ ਰਹੀ ਹੈ।
ਸਰਕਾਰ ਵਲੋਂ 5 ਸਾਲ ਪਹਿਲਾਂ ਹਵਾਈ ਫੌਜ ਲਈ 126 ਮੱਧ ਮਲਟੀ-ਰੋਲਰ ਲੜਾਕੂ ਜਹਾਜ਼ (ਐੱਮ.ਐੱਮ.ਆਰ.ਸੀ.ਏ.) ਦੀ ਖਰੀਦ ਪ੍ਰਕਿਰਿਆ ਨੂੰ ਰੱਦ ਕਰਨ ਤੋਂ ਬਾਅਦ ਲੜਾਕੂ ਜਹਾਜ਼ਾਂ ਲਈ ਇਹ ਪਹਿਲਾ ਵੱਡਾ ਸੌਦਾ ਹੋਵੇਗਾ।
ਇਸ ਦੀ ਜਗ੍ਹਾ ਰਾਜਗ ਸਰਕਾਰ ਨੇ ਸਤੰਬਰ 2016 ‘ਚ 36 ਰਾਫੇਲ ਡਬਲ ਇੰਜਨ ਵਾਲੇ ਲੜਾਕੂ ਜਹਾਜ਼ਾਂ ਦੀ ਖਰੀਦ ਲਈ ਫਰਾਂਸ ਸਰਕਾਰ ਨਾਲ 7.87 ਅਰਬ ਯੂਰੋ (ਲਗਭਗ 59000 ਕਰੋੜ ਰੁਪਏ) ਦੇ ਸੌਦੇ ‘ਤੇ ਦਸਤਖਤ ਕੀਤੇ ਸਨ।
ਸੂਤਰਾਂ ਦੀ ਮੰਨੀਏ ਤਾਂ ਇਸ ਤੋਂ ਪਹਿਲਾਂ ਏਅਰਫੋਰਸ ਨੇ MiG-21, MiG-27 ਨੂੰ ਬਦਲਣ ਦਾ ਫੈਸਲਾ ਕੀਤਾ ਸੀ, ਜੋ ਅਗਲੇ 4 ਤੋਂ 5 ਸਾਲ ‘ਚ ਰਿਟਾਇਰ ਹੋਣ ਵਾਲੇ ਹਨ। ਇਸ ਪ੍ਰਕਿਰਿਆ ‘ਚ ਅਮਰੀਕਾ, ਸਵੀਡਨ, ਰੂਸ ਵਰਗੇ ਦੇਸ਼ ਸ਼ਾਮਲ ਹੋ ਸਕਦੇ ਹਨ, ਦੱਸ ਦਈਏ ਕਿ ਏਅਰਫੋਰਸ ਵਲੋਂ 2 ਫਰੰਟ ‘ਤੇ ਲੜਾਈ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ।
2019 ਦੀ ਸ਼ੁਰੂਆਤ ਤੋਂ ਹੀ ਹਵਾਈ ਫੌਜ ਨੂੰ ਦੋ ਸਕੁਐਡਰਨ ਮਿਲਣ ਸ਼ੁਰੂ ਹੋ ਜਾਣਗੇ। ਸੰਸਦ ‘ਚ ਸਰਕਾਰ ਦੇ ਜਵਾਬ ਅਨੁਸਾਰ ਭਾਰਤੀ ਹਵਾਈ ਫੌਜ 2020 ਤਕ 32 ਲੜਾਕੂ ਸਕੁਐਡਰਨ ਅਤੇ ਹੈਲੀਕਾਪਟਰ ਦੀ ਯੂਨਿਟ ਮਿਲ ਜਾਵੇਗੀ। ਜ਼ਿਕਰਯੋਗ ਹੈ ਕਿ 10 ਸਕਵਾਡ੍ਰਾਨ ਜਿਸ ‘ਚ iG-21 ਅਤੇ MiG-27 ‘ਚ ਸ਼ਾਮਲ ਹੈ 2024 ਤਕ ਰਿਟਾਇਰ ਹੋ ਰਹੇ ਹਨ।

Leave a Reply

Your email address will not be published. Required fields are marked *