ਪੰਜਾਬਪਟਿਆਲਾ

ਬਠਿਡਾ ਥਰਮਲ ਪਲਾਟ ਤੇ ਰੋਪੜ ਥਰਮਲ ਪਲਾਟ ਦੇ ਦੋ ਯੂਨਿਟ ਨਾ ਚਲਾਉਣ ਵਿਰੁਧ 10 ਅਪਰੈਲ ਨੂੰ

ਰੋਪੜ ਥਰਮਲ ਪਲਾਟ ਤੇ ਮੁਜ਼ਾਹਰਾ ਅਟੱਲ : ਬਿਜਲੀ ਮੁਲਾਜਮ
ਪਟਿਆਲਾ: 7 ਅਪਰੈਲ (ਮਧੂਸਾਰ ਬਿਊਰੋ) ਬਿਜਲੀ ਨਿਗਮ ਦੀ ਮਨੈਜਮੇਟ ਵੱਲੋ ਬਿਜਲੀ ਮੁਲਾਜਮਾਂ ਦੀਆਂ ਮੰਗਾ ਨੂੰ ਲੈ ਕੇ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਨਾਲ ਸਬੰਧਤ ਜਥੇਬਦੀਆ,ਪੀ.ਐਸ.ਈ.ਬੀ.ਇੰਪਲਾਈਜ਼ ਫੈਡਰੇਸ਼ਨ ਏਟਕ,ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈਡਰੇਸ਼ਨ ਚਾਹਲ,ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ,ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਤੇ ਟਰਾਸਕੋ ਨਾਲ ਮੀਟਿੰਗ ਕੀਤੀ ਗਈ ।

ਮੀੰਿਟੰਗ ਦੀ ਪ੍ਰਧਾਨਗੀ ਬਿਜਲੀ ਨਿਗਮ ਦੇ ਸੀ.ਐਮ.ਡੀ ਏ.ਵੈਨੂੰ ਪ੍ਰਸਾਦ ਆਈ.ਏ.ਐਸ ਨੇ ਕੀਤੀ।ਮੀਟਿੰਗ ਵਿੱਚ ਬਿਜਲੀ ਨਿਗਮ ਦੇ ਡਾਇਰੈਕਟਰ ਪ੍ਰਬੰਧਕੀ ਆਰ.ਪੀ.ਪਾਡਵ ਅਤੇ ਡਾਇਰੈਕਟਰ ਵਿੱਤ ਐਸ.ਸੀ.ਅਰੋੜਾ ਵੀ ਹਾਜ਼ਰ ਸਨ। ਮੰਚ ਦੇ ਕਨਵੀਨਰ ਹਰਭਜਨ ਸਿੰਘ ਪਿਲਖਣੀ,ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ,ਮਹਿੰਦਰ ਸਿੰਘ ਤੇ ਜਰਨੈਲ ਸਿੰਘ ਚੀਮਾ ਨੇ ਦੱਸਿਆਂ ਕਿ ਮਨੈਜਮੇਟ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਸਮੁੱਚੇ ਬਿਜਲੀ ਮੁਲਾਜਮਾਂ ਨੂੰ 23 ਸਾਲਾ ਪ੍ਰਮੋਨਲ ਸਕੇਲ ਬਿਨਾਂ ਸਰਤ ਲਾਗੁ ਕਰ ਦਿੱਤਾ ਜਾਵੇਗਾ।ਬਿਜਲੀ ਨਿਗਮ ਵਿੱਚ ਕੰਮ ਕਰਦੇ ਆਰ.ਟੀ.ਐਮ ਕਾਮਿਆਂ ਨੂੰ ਸਹਾਇਕ ਲਾਇਨਮੇਨ ਬਣਾਇਆ ਜਾਵੇਗਾ।ਪੰਜਾਬ ਸਰਕਾਰ ਦੇ ਮੁਲਾਜਮਾਂ ਦੀ ਤਰਜ਼ ਤੇ ਬਿਜਲੀ ਮੁਲਾਜਮਾਂ ਨੂੰ ਪੈ ਬੈਡ ਦੇਣ ਲਈ ਕੇਸ਼ ਪੰਜਾਬ ਸਰਕਾਰ ਨੂੰ ਭੇਜ਼ ਦਿੱਤਾ ਜਾਵੇਗਾ।ਬਿਜਲੀ ਨਿਗਮ ਦੀ ਮਨੈਜਮੇਟ ਵੱਲੋ ਬਿਜਲੀ ਮੁਲਾਜ਼ਮਾਂ ਨੂੰ ਐਲ.ਟੀ.ਸੀ. ਦੇਣ ਦਾ ਫੈਸਲਾ ਕੀਤਾ।ਉਹਨਾ ਕਿਹਾ ਕਿ ਬਿਜਲੀ ਨਿਗਮ ਵਿੱਚ ਭਰਤੀ ਹੋਣ ਵਾਲੇ 2400 ਸਹਾਇਕ ਲਾਇਨਮੇਨਾਂ ਨੂੰ ਉਹਨਾਂ ਦੇ ਘਰ ਦੇ ਨਜਦੀਕ ਸਰਕਲਾਂ ਵਿੱਚ ਤੈਨਾਤ ਕੀਤਾ ਜਾਵੇਗਾ।ਉਹਨਾਂ ਦੱਸਿਆਂ ਕਿ ਬਿਜਲੀ ਨਿਗਮ ਦੀ ਮਨੈਜਮੇਟ ਨੇ ਭਰਤੀ ਹੋਣ ਵਾਲੇ ਲਾਇਨਮੇਨਾਂ ਨੂੰ ਅਕਤੂਬਰ ਮਹੀਨੇ ਤੇ ਅਪਰੈਟਸਿਪ ਕਰਾਉਣ ਦਾ ਫੈਸਲਾ ਕੀਤਾ ਹੈ। ਮਨੈਜਮੇਟ ਨੇ ਭਾਵੇ ਥਰਮਲਾਂ ਨੂੰ ਬੰਦ ਕਰਨ ਦੇ ਮੁੱਦੇ ਤੇ ਪੰਜਾਬ ਸਰਕਾਰ ਨਾਲ ਮੀਟਿੰਗ ਕਰਾਉਣ ਲਈ ਅਗਲੀ ਕਾਰਵਾਈ ਜਲਦੀ ਕਰਨ ਦਾ ਭਰੋਸਾ ਦਿੱਤਾ।ਪ੍ਰਤੂੰ ਜਥੇਬੰਦੀਆਂ ਨੇ ਥਰਮਲ ਬੰਦ ਕਰਨ ਦੇ ਮੁੱਦੇ ਤੇ 10 ਅਪਰੈਲ ਨੂੰ ਰੋਪੜ ਥਰਮਲ ਪਲਾਟ ਤੇ ਵਿਸਾਲ ਮੁਜ਼ਾਹਰਾਂ ਕਰਨ ਦਾ ਵੀ ਫੈਸਲਾ ਕੀਤਾ । ਜਥੇਬੰਦੀਆਂ ਨੇ ਕਿਹਾ ਕਿ ਸਰਕਾਰੀ ਥਰਮਲ ਪਲਾਟ ਬੰਦ ਕਰਨ ਨਾਲ ਪੰਜਾਬ ਦੇ ਲੋਕਾ ਨੂੰ ਆਉਣ ਵਾਲੇ ਸਮੇ ਵਿੰਚ ਮਹਿਗੇ ਭਾਅ ਬਿਜਲੀ ਮਿਲੇਗੀ।ਉਹਨਾਂ ਕਿਹਾ ਪਿਛਲੇ ਸਮੇ ਦੋਰਾਨ ਪ੍ਰਾਈਵੇਟ ਥਰਮਲ ਪਲਾਟਾਂ ਤੋ ਅਤੇ ਸੁਰਜੀ ਉਰਜਾਂ ਤੋ ਬਿਜਲੀ ਖਰੀਦਣ ਦੇ ਸਮਝੋਤਿਆਂ ਤੇ ਮੁੜ ਵਿਚਾਰ ਕਰਕੇ ਮਹਿਗੇ ਭਾਅ ਬਿਜਲੀ ਖਰੀਦਣ ਦੇ ਕੀਤੇ ਸਮਝੋਤੇ ਰੱਦ ਕੀਤੇ ਜਾਣ।ਅੱਜ ਦੀ ਮੀਟਿੰਗ ਵਿੱਚ ਜਥੇਬੰਦੀਆਂ ਦੇ ਸੁਬਾਈ ਆਗੂਆਂ ਹਰਭਜਨ ਸਿੰਘ ਪਿਲਖਣੀ,ਗੁਰਵੇਲ ਸਿੰਘ ਬੱਲਪੁਰੀਆ,ਜਰਨੇਲ ਸਿੰਘ ਚੀਮਾ, ਮਨਜੀਤ ਸਿੰਘ ਚਾਹਲ,ਮਹਿੰਦਰ ਸਿੰਘ ਲਹਿਰਾ,ਨਰਿੰਦਰ ਸਿੰਘ ਸੈਣੀ, ਪੂਰਨ ਸਿੰਘ ਖਾਈ,ਆਰ.ਕੇ.ਤਿਵਾੜੀ, ਗੁਰਪ੍ਰੀਤ ਸਿੰਘ ਗੰਡੀਵਿੰਡ, ਅਮਰਜੀਤ ਸਿੰਘ,ਹਰਵਿੰਦਰ ਸਿੰਘ ਚੱਠਾ,ਰਣਜੀਤ ਸਿੰਘ ਨੀਲੋ ਮਹਿੰਦਰ ਸਿੰਘ ਰੁੜੇਕੇ ,ਸੁਰਿੰਦਰਪਾਲ ਸਿੰਘ ਲਹੋਰੀਆਂ ਤੇ ਬਿਜਲੀ ਮੁੱਖ ਇੰਜ:ਐਚ.ਆਰ.ਡੀ ਜ਼ਸਵਿੰਦਰ ਪਾਲ ਅਤੇ ਬਿਜਲੀ ਨਿਗਮ ਦੇ ਉਪ ਸਕੰਤਰ ਆਈ.ਆਰ ਬੀ.ਐਸ.ਗੁਰਮ ਵੀ ਹਾਜਰ ਸਨ।

Leave a Reply

Your email address will not be published. Required fields are marked *