ਜ਼ਿਲ੍ਹਾ ਰੋਜ਼ਗਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 15 ਦਸੰਬਰ ਨੂੰ
ਪਟਿਆਲਾ, 13 ਦਸੰਬਰ: (ਰਮਨਦੀਪ/ਮਧੂਸਾਰ ਬਿਊਰੋ) ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਬਿਊਰੋ ਵੱਲੋਂ 15 ਦਸੰਬਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿਚ ਜੀ.ਸੀ.ਐਮ. ਕਾਨਵੈਂਟ ਸਕੂਲ ਪਿੰਡ ਕਡਿਆਲ ਵੱਲੋਂ ਵੱਖ ਵੱਖ ਅਹੁਦਿਆਂ ਲਈ ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਆਸਾਮੀਆਂ ਤੇ ਉਨ੍ਹਾਂ ਦੀ ਯੋਗਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਆਰਡੀਨੇਟਰ ਪੋਸਟ ਲਈ ਐਮ.ਐਸ.ਸੀ./ਐਮ.ਏ ਤੇ ਬੀ.ਐਡ ਦੀ ਯੋਗਤਾ ਤੇ 5 ਸਾਲ ਦਾ ਤਜਰਬਾ ਅਤੇ ਅੰਗਰੇਜ਼ੀ ਬੋਲਣ ਵਿੱਚ ਮੁਹਾਰਤ ਚਾਹੀਦੀ ਹੈ। ਪੀ.ਜੀ.ਟੀ. ਅਧਿਆਪਕਾਂ ਜਿਵੇਂ ਕਿ ਫਿਜ਼ਿਕਸ, ਕੈਮਿਸਟਰੀ, ਗਣਿਤ, ਬਾਇਉਲੋਜੀ, ਕਾਮਰਸ, ਅੰਗਰੇਜ਼ੀ ਲਈ ਐਮ.ਐਸ.ਸੀ./ਐਮ.ਕਾਮ ਅਤੇ ਬੀ.ਐਡ ਚਾਹੀਦੀ ਹੈ। ਟੀ.ਜੀ.ਟੀ. ਅਧਿਆਪਕਾਂ ਜਿਵੇਂ ਕਿ ਸਾਇੰਸ, ਗਣਿਤ, ਸਮਾਜਿਕ ਸਿੱਖਿਆ, ਹਿੰਦੀ, ਪੰਜਾਬੀ, ਆਰਟ ਤੇ ਕਰਾਫ਼ਟ ਲਈ. ਐਮ.ਐਸ.ਸੀ./ਐਮ.ਏ./ਬੀ.ਐਸ.ਸੀ/ਬੀ.ਏ. ਦੇ ਨਾਲ ਬੀ.ਐਡ. ਹੋਣੀ ਚਾਹੀਦੀ ਹੈ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਸਪੋਰਟਸ ਲਈ ਜਿਵੇਂ ਕਿ ਸਵਿਮਿੰਗ, ਤਾਇਕਮਾਨਡੋ ਲਈ ਰੈਗੂਲਰ ਕੋਚ ਦੀ ਨਿਯੁਕਤੀ ਕੀਤੀ ਜਾਵੇਗੀ ਅਤੇ ਚੌਥੀ ਕਲਾਸ ਅਤੇ ਐਲ.ਕੇ.ਜੀ. ਕਲਾਸ ਦੀ ਮਦਰ ਟੀਚਰ ਅਤੇ ਡਾਂਸ ਟੀਚਰ ਦੀ ਚੋਣ ਪਲੇਸਮੈਂਟ ਕੈਂਪ ਦੌਰਾਨ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਉਮੀਦਵਾਰ ਰਿਸੈੱਪਸ਼ਨਿਸਟ ਦੀ ਪੋਸਟ ਲਈ ਵੀ ਅਪਲਾਈ ਕਰ ਸਕਦੇ ਹਨ। ਇੱਛੁਕ ਉਮੀਦਵਾਰ ਇਸ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਲਈ ਮਿਤੀ 15 ਦਸੰਬਰ (ਵੀਰਵਾਰ) ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ, ਬਲਾਕ-ਡੀ, ਮਿੰਨੀ ਸਕੱਤਰੇਤ, ਪਟਿਆਲਾ ਨੇੜੇ ਸੇਵਾ ਕੇਂਦਰ ਵਿਖੇ ਪਹੁੰਚਣ। ਸਿੰਪੀ ਸਿੰਗਲਾ ਨੇ ਕਿਹਾ ਕਿ ਨੌਕਰੀ ਦੇ ਇੱਛੁਕ ਨੌਜਵਾਨ ਕੈਂਪ ਵਿੱਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟ ਦੀਆਂ ਫੋਟੋਕਾਪੀਆਂ, ਆਈ.ਡੀ. ਪਰੂਫ਼ ਅਤੇ ਰਿਜ਼ਊਮ ਨਾਲ ਲੈ ਕੇ ਆਉਣ ਅਤੇ ਇਸ ਕੈਂਪ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ। ਵਧੇਰੇ ਜਾਣਕਾਰੀ ਲਈ ਰੋਜ਼ਗਾਰ ਬਿਊਰੋ ਦੇ ਹੈਲਪ ਲਾਈਨ ਨੰਬਰ 98776-10877 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

