ਪਟਿਆਲਾ

ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ ਤੂਰਾਂ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ

ਅਮਲੋਹ, 7 ਅਪ੍ਰੈਲ, (ਮਧੂਸਾਰ ਬਿਊਰੋ) ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ ਤੂਰਾਂ ਮੰਡੀ ਗੋਬਿੰਦਗੜ੍ਹ ਵਿਖੇ ਐਨ ਐਸ ਐਸ ਵਿਭਾਗ ਵੱਲੋਂ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ।

ਇਸ ਮੋਕੇ ਤੇ ਉੱਘੇ ਸਮਾਜਸੇਵੀ ਸਾਬਕਾ ਸਬ-ਇੰਸਪੈਕਟਰ ਸ. ਮੋਹਨ ਸਿੰਘ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਪ੍ਰਿੰਸੀਪਲ ਡਾ ਜਸਵਿੰਦਰ ਸਿੰਘ ਨੇ ਸ ਮੋਹਨ ਸਿੰਘ ਦਾ ਆਪਣੇ ਨਿੱਘੇ ਸ਼ਬਦਾਂ ਨਾਲ ਸਵਾਗਤ ਕੀਤਾ। ਪਿੰ੍ਰਸੀਪਲ ਡਾ ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਉਹ ਇਸ ਕਾਲਜ ਦੀ ਪ੍ਰਗਤੀ ਲਈ ਸਦਾ ਯਤਨਸ਼ੀਲ ਰਹਿਣਗੇ। ਇਸ ਦੋਰਾਨ ਵਿਸ਼ੇਸ਼ ਮਹਿਮਾਨ ਮੋਹਣ ਸਿੰਘ ਨੇ ਵਿਸ਼ਵ ਸਿਹਤ ਦਿਵਸ ਜੋ ਕਿ ਸਮਸਤ ਵਿਸ਼ਵ ਚ 7 ਅਪ੍ਰੈਲ ਨੂੰ ਮਨਾਇਆਂ ਜਾਂਦਾ ਹੈ ਦੇ ਦਿਨ ਵਿਦਿਆਰਥੀਆਂ ਨੂੰ ਇੱਕ ਚੰਗਾ ਅਤੇ ਸਿਹਤਮੰਦ ਜੀਵਨ ਜਿਉਣ ਦੇ ਲਈ ਜਾਗਰੁਕ ਕੀਤਾ। ਉਹਨਾਂ ਦੱਸਿਆ ਕਿ ਇੱਕ ਵਿਦਿਆਰਥੀ ਦੇ ਜੀਵਨ ਵਿੱਚ ਉਸਦੇ ਮਾਤਾ ਪਿਤਾ ਅਤੇ ਅਧਿਆਪਕ ਇੱਕ ਬਹੁਤ ਹੀ ਮਹਤਵਪੁਰਣ ਭੁਮਿਕਾ ਨਿਭਾਉਂਦੇ ਹਨ ਅਤੇ ਇਸੇ ਲਈ ਵਿਦਿਆਰਥਆਂ ਨੂੰ ਆਪਣੇ ਮਾਤਾ ਪਿਤਾ ਅਤੇ ਆਪਣੇ ਅਧਿਆਪਕ ਪ੍ਰਤੀ ਇਮਾਨਦਾਰ ਰਹਿਣਾ ਚਾਹੀਦਾ ਹੈ। ਇਸ ਮੌਕੇ ਤੇ ਕਾਲਜ ਦੀ ਵਾਇਸ ਪ੍ਰਿੰਸੀਪਲ ਡਾ ਪੂਨਮ ਰਾਣੀ ਨੇ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਪ੍ਰੋ. ਕਮਾਲ ਖੱਟੜਾ ਨੇ ਬਾਖੁਬੀ ਨਿਭਾਇਆ। ਇਸ ਮੌਕੇ ਤੇ ਪ੍ਰੌ. ਗੁਰਵਿੰਦਰ ਸਿੰਘ (ਐਨ ਐਸ ਐਸ ਪ੍ਰੋਗਰਾਮ ਅਫਸਰ), ਪ੍ਰੋ. ਮਨਜੀਤ ਕੌਰ (ਐਨ ਐਸ ਐਸ ਪ੍ਰੋਗਰਾਮ ਅਫਸਰ) ਸਮੂਹ ਸਟਾਫ ਅਤੇ ਕਾਲਜ ਦੇ ਵਿਦਿਆਰਥੀ ਹਾਜਰ ਸਨ।

Leave a Reply

Your email address will not be published. Required fields are marked *