ਕੈਨੇਡਾਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਕੈਨੇਡਾ : ਜੂਨੀਅਰ ਹਾਕੀ ਟੀਮ ਨੂੰ ਲੈ ਕੇ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ, 14 ਦੀ ਮੌਤ

ਵੈਨਕੂਵਰ 7 ਅਪ੍ਰੈਲ (ਮਧੂਸਾਰ ਬਿਊਰੋ) ਕੈਨੇਡਾ ਦੇ ਸ਼ਹਿਰ ਸਸਕੈਚਵਾਨ ਵਿਚ ਜੂਨੀਅਰ ਹਾਕੀ ਟੀਮ ਨੂੰ ਲੈ ਜਾ ਰਹੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਵਿਚ 14 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਦੱਸਿਆ ਗਿਆ ਕਿ ਇਸ ਵਿਚ ਹੋਰ 14 ਲੋਕ ਜ਼ਖਮੀ ਹੋ ਗਏ।

ਸੂਤਰਾਂ ਮੁਤਾਬਕ ਸ਼ੁੱਕਰਵਾਰ ਨੂੰ ਸੈਮੀ ਟਰੇਲਰ ਅਤੇ ਖਿਡਾਰੀਆਂ ਦੀ ਬੱਸ ਦੀ ਟੱਕਰ ਹੋ ਗਈ। ਰਾਇਲ ਕੈਨੇਡੀਅਨ ਮਾਊਂਟਡ ਪੁਲਸ ਨੇ ਦੱਸਿਆ ਕਿ ਬੱਸ ‘ਚ ਦਿ ਹੁਮਬੋਲਡਟ ਬ੍ਰੋਨਕੋਸ ਟੀਮ ਦੇ ਸਟਾਫ ਅਤੇ ਖਿਡਾਰੀਆਂ ਸਮੇਤ 28 ਲੋਕ ਸਵਾਰ ਸਨ। ਜ਼ਖਮੀਆਂ ‘ਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਜੇ ਤਕ ਪੁਲਸ ਨੇ ਨਹੀਂ ਦੱਸਿਆ ਕਿ ਮਰਨ ਵਾਲਿਆਂ ‘ਚ ਕੋਈ ਖਿਡਾਰੀ ਜਾਂ ਕੋਚ ਸੀ ਜਾਂ ਨਹੀਂ ਪਰ ਕਿਹਾ ਜਾ ਰਿਹਾ ਹੈ ਕਿ ਮ੍ਰਿਤਕਾਂ ‘ਚ ਖਿਡਾਰੀ ਵੀ ਹਨ। ਜੂਨੀਅਰ ਹਾਕੀ ਲੀਗ ਨੇ ਜਾਣਕਾਰੀ ਦਿੱਤੀ ਕਿ ਖਿਡਾਰੀ ਨਿਪਾਵਿਨ ਜਾ ਰਹੇ ਸਨ।

Leave a Reply

Your email address will not be published. Required fields are marked *