ਪੰਜਾਬਪਟਿਆਲਾ

ਸ਼ਹਿਰੀ ਪ੍ਰਧਾਨ ਵਿੱਕੀ ਰਿਵਾਜ ਨੇ ਜੇ.ਜੇ. ਸਿੰਘ ਦੇ ਹੱਕ ‘ਚ ਹਵਾ ਬਣਾਈ

ਪ੍ਰਨੀਤ ਕੌਰ ਵੱਲੋਂ ਠੱਗੀ ਵੋਟ ਕਾਰਨ ਕੈਪਟਨ ਜਿੱਤਣ ਮਗਰੋਂ ਅੱਯਾਸ਼ੀ ‘ਚ ਮਸ਼ਰੂਫ ਹੁੰਦਾ : ਜਨਰਲ ਜੇ.ਜੇ. ਸਿੰਘ
ਜਨਰਲ ਜੇ.ਜੇ. ਸਿੰਘ ਦੀ ਜਿੱਤ ਨੂੰ ਵੱਡਾ ਕਰਨ ਲਈ ਯੂਥ ਬ੍ਰਿਗੇਡ ਕੋਈ ਕਸਰ ਨਹੀਂ ਛੱਡੇਗੀ : ਵਿੱਕੀ ਰਿਵਾਜ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਦੇ ਹੱਕ ‘ਚ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਨੇ ਵਿਸ਼ਾਲ ਚੋਣ ਜਲਸਾ ਕੀਤਾ। ਇਸ ਮੌਕੇ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ, ਕਰਨਲ ਭਾਟੀਆ, ਇੰਦਰ ਮੋਹਨ ਸਿੰਘ ਬਜਾਜ, ਤਰਲੋਕ ਸਿੰਘ ਤੋਰਾ, ਹਰਦੀਪ ਸਿੰਘ ਦੀਪਾ, ਤਰਨਜੀਤ ਭਾਟੀਆ ਆਦਿ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਚੋਣ ਜਲਸੇ ਦੌਰਾਨ ਸ਼ਹਿਰੀ ਯੂਥ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਦੀ ਯੂਥ ਬ੍ਰਿਗੇਡ ਨੇ ਵਿਸ਼ਾਲ ਇਕੱਠ ਕਰਕੇ ਜੈਕਾਰਿਆਂ ਦੀ ਗੂੰਜ ਨਾਲ ਜਨਰਲ ਜੇ.ਜੇ. ਸਿੰਘ ਦੇ ਹੱਕ ‘ਚ ਹਵਾ ਬਣਾ ਦਿੱਤੀ ਹੈ।
ਉਮੀਦਵਾਰ ਜਨਰਲ ਜੇ.ਜੇ. ਸਿੰਘ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਯੂਥ ਵਰਕਰਾਂ ਵੱਲੋਂ ਜਿਥੇ ਦੁਕਾਨਦਾਰਾਂ, ਵਪਾਰੀਆਂ ਤੇ ਡੋਰ-ਟੂ-ਡੋਰ ਜਾ ਕੇ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ, ਉਥੇ ਕਾਂਗਰਸ ਨੂੰ ਘਰ ‘ਚ ਮਾਤ ਦੇਣ ਲਈ ਯੂਥ ਆਗੂਆਂ ਨੇ ਕਮਰਕੱਸੇ ਕਰ ਲਏ ਹਨ।
ਯੂਥ ਵਰਕਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਰੀਡ ਦੀ ਹੱਡੀ ਦੱਸਦਿਆਂ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਨੇ ਕਿਹਾ ਕਿ ਸਮਾਜ ‘ਚ ਪ੍ਰਚਲਿਤ ਸਮਾਜਕ ਬੁਰਾਈਆਂ ਦੇ ਖਾਤਮੇ ਲਈ ਨੌਜਵਾਨਾਂ ਦੀ ਹਮੇਸ਼ਾ ਅਹਿਮ ਭੂਮਿਕਾ ਰਹੀ ਅਤੇ ਸ਼੍ਰੋਮਣੀ ਅਕਾਲੀ ਦੀ ਤਾਕਤ ਨੂੰ ਦੁੱਗਣਾ ਕਰਨ ‘ਚ ਯੂਥ ਵਰਕਰਾਂ ਨੇ ਹਮੇਸ਼ਾ ਅਹਿਮ ਰੋਲ ਨਿਭਾਇਆ ਹੈ।
ਵਿੱਕੀ ਰਿਵਾਜ ਨੇ ਕਿਹਾ ਕਿ ਉਮੀਦਵਾਰ ਜਨਰਲ ਜੇ.ਜੇ. ਸਿੰਘ ਨੂੰ ਜਿੱਤ ਨੂੰ ਵੱਡਾ ਤੇ ਇਤਿਹਾਸਕ ਬਣਾਉਣ ਲਈ ਪੱਬਾਂ ਭਾਰ ਹੋ ਕੇ ਕੰਮ ਕਰ ਰਹੇ ਹਨ ਅਤੇ ਜਿੱਤ ਨੂੰ ਯਕੀਨੀ ਬਣਾਉਣ ਲਈ ਯੂਥ ਬ੍ਰਿਗੇਡ ਕੋਈ ਕਸਰ ਨਹੀਂ ਛੱਡੇਗਾ।
ਇਸ ਮੌਕੇ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਯੂਥ ਵਰਕਰਾਂ ਨੂੰ ਸਮਰਪਿਤ ਦੀ ਭਾਵਨਾ ਨਾਲ ਸਾਂਝੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਦੀ ਜਿੱਤ ਲਈ ਘਰ-ਘਰ ਪਹੁੰਚ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਤੀਜੀ ਵਾਰ ਅਕਾਲੀ ਭਾਜਪਾ ਸਰਕਾਰ ਬਣਨ ਜਾ ਰਹੀ ਹੈ ਅਤੇ ਸ਼ਹਿਰ ‘ਚ ਵਿਕਾਸ ਦੀ ਰਫਤਾਰ ਨੂੰ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਜਨਰਲ ਜੇ.ਜੇ. ਸਿੰਘ ਨੂੰ ਜਿਤਾ ਕੇ ਵਿਧਾਨ ਸਭਾ ਭੇਜਿਆ ਜਾਵੇ।
ਇਸ ਉਪਰੰਤ ਉਮੀਦਵਾਰ ਜਨਰਲ ਜੇ.ਜੇ. ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਦੇ ਲੋਕ ਪਟਿਆਲਾ ਦੀ ਤਰੱਕੀ ਤੇ ਖੁਸ਼ਹਾਲੀ ਲਈ ਅਕਾਲੀ ਦਲ ਦੀ ਜਿੱਤ ‘ਤੇ ਮੋਹਰ ਲਗਾਉਣ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਆਪਣੇ ਕਾਰਜਕਾਲ ‘ਚ ਸਿਰਤੋੜ ਵਿਕਾਸ ਕਰਵਾਇਆ, ਜਿਸ ਦੀ ਝਲਕ ਸ਼ਹਿਰ ‘ਚ ਵੇਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਲੋਕਾਂ ‘ਚ ਜਾ ਕੇ ਰੱਖਣ ਲਈ ਕੋਈ ਮੁੱਦਾ ਨਹੀਂ ਰਿਹਾ, ਜਿਸ ਕਾਰਨ ਸ਼ਹਿਰ ਦੇ ਲੋਕ ਕਾਂਗਰਸ ਨੂੰ ਵੋਟ ਪਾਉਣ ਲਈ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਕੈਪਟਨ ਖ਼ੁਦ ਲੁਕਦਾ ਫਿਰ ਰਿਹਾ ਹੈ ਅਤੇ ਪ੍ਰਨੀਤ ਕੌਰ ਰਾਹੀਂ ਲੋਕਾਂ ਤੋਂ ਵੋਟਾਂ ਮੰਗ ਰਿਹਾ ਹੈ। ਉਨ੍ਹਾਂ ਕਿਹਾ ਜਿਹੜਾ ਵਿਅਕਤੀ ਜਿੱਤਣ ਮਗਰੋਂ ਲੋਕਾਂ ‘ਚ ਮੂੰਹ ਨਾ ਵਿਖਾ ਸਕੇ ਅਜਿਹੇ ਵਿਅਕਤੀ ਨੂੰ ਵੋਟ ਮੰਗਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ। ਜਰਨੈਲ ਜਨਰਲ ਨੇ ਕਿਹਾ ਕਿ ਪ੍ਰਨੀਤ ਸ਼ਹਿਰ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟ ਠੱਗ ਲੈਂਦੀ ਹੈ ਅਤੇ ਕੈਪਟਨ ਜਿੱਤਣ ਮਗਰੋਂ ਅੱਯਾਸ਼ੀ ਕਰਨ ‘ਚ ਮਸ਼ਰੂਫ ਹੋ ਜਾਂਦਾ, ਜਿਸ ਕਾਰਨ ਕੈਪਟਨ ਦੀ ਸਰਕਾਰ ਸਮੇਂ ਪੰਜਾਬ ਵਿਕਾਸ ਪੱਖੋਂ ਪੱਛੜਿਆ ਅਤੇ ਮੁੜ ਅਕਾਲੀ ਦਲ ਦੀ ਸਰਕਾਰ ਨੇ 10 ਸਾਲਾਂ ‘ਚ ਪੰਜਾਬ ਨੂੰ ਵਿਕਾਸ ਦੀ ਲੀਹ ‘ਤੇ ਲਿਆਂਦਾ।
ਇਸ ਮੌਕੇ ਅੰਮ੍ਰਿਤਪਾਲ ਸਿੰਘ ਪਾਲੀ, ਮਨਦੀਪ ਸਿੰਘ ਰਾਜ, ਅਮਨਦੀਪ ਸਿੰਘ ਚਿੰਟੂ, ਸਹਿਜਪ੍ਰੀਤ ਸਿੰਘ, ਰਵਿੰਦਰਪਾਲ ਸਿੰਘ ਭੂਪੀ, ਪਰਮਜੀਤ ਸਿੰਘ ਪੰਮਾ, ਵਿਕਾਸ ਸਹਿਗਲ, ਅਮਨ ਬਡੂੰਗਰ ਬੰਟੀ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ ਮਾਮੂ, ਦਰਸ਼ਨਪ੍ਰੀਤ ਸਿੰਘ ਪ੍ਰਿੰਸ, ਗੁਰਦੀਪ ਸਿੰਘ ਦੀਪਾ, ਵਿਜੇ, ਮੋਹਿਤ ਗੁਪਤਾ, ਫੌਜੀ ਪ੍ਰਿੰਸ, ਦਮਨਪ੍ਰੀਤ ਸਿੰਘ, ਜੰਗ ਸਿੰਘ, ਗੌਤਮ, ਅਮਨਦੀਪ ਸਿੰਘ, ਗੋਬਿੰਦ ਬਡੂੰਗਰ, ਕੁਲਵਿੰਦਰ ਸਿੰਘ ਅਤੇ ਕੌਂਸਲਰ ਸਾਹਿਬਾਨ ਹਾਜ਼ਰ ਸਨ।

Leave a Reply

Your email address will not be published. Required fields are marked *