ਦੇਸ਼-ਵਿਦੇਸ਼ਪੰਜਾਬ

ਨਾਇਡੂ ਵੱਲੋਂ ਚੀਫ ਜਸਟਿਸ ਮਿਸ਼ਰਾ ਖਿਲਾਫ਼ ਮਹਾਦੋਸ਼ ਪ੍ਰਸਤਾਵ ਖਾਰਜ

ਨਵੀਂ ਦਿੱਲੀ 23 ਅਪ੍ਰੈਲ (ਮਧੂਸਾਰ ਬਿਊਰੋ) ਭਾਰਤ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਨੂੰ ਹਟਾਉਣ ਨਾਲ ਜੁੜੇ 7 ਦਲਾਂ ਦੇ ਮਹਾਦੋਸ਼ ਦੇ ਪ੍ਰਸਤਾਵ ਨੂੰ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਵਿਆਪਕ ਵਿਚਾਰ ਤੋਂ ਬਾਅਦ ਖਾਰਜ ਕਰ ਦਿੱਤਾ ਹੈ।

ਸਿਆਸੀ ਦਲਾਂ ਤੋਂ ਇਸ ਬਾਰੇ ਨੋਟਿਸ ਮਿਲਣ ਤੋਂ ਬਾਅਦ ਨਾਇਡੂ 4 ਦਿਨ ਦੀ ਛੁੱਟੀ ‘ਤੇ ਆਂਧਰਾ ਪ੍ਰਦੇਸ਼ ਗਏ ਸਨ ਪਰ ਮਾਮਲਾ ਗੰਭੀਰ ਹੁੰਦੇ ਦੇਖ ਉਹ ਐਤਵਾਰ ਨੂੰ ਹੀ ਦਿੱਲੀ ਵਾਪਸ ਆਏ ਸਨ। ਸੋਮਵਾਰ ਨੂੰ ਉੱਪ ਰਾਸ਼ਟਰਪਤੀ ਨੇ ਇਸ ਬਾਰੇ ਫੈਸਲਾ ਕੀਤਾ। ਇਸ ਫੈਸਲੇ ਨਾਲ ਚੀਫ ਜਸਟਿਸ ਦੇ ਖਿਲਾਫ ਮਹਾਦੋਸ਼ ਦੀ ਮੁਹਿੰਮ ਚਲਾਉਣ ਵਾਲੀ ਕਾਂਗਰਸ ਨੂੰ ਕਰਾਰਾ ਝਟਕਾ ਲੱਗਾ ਹੈ।

Leave a Reply

Your email address will not be published. Required fields are marked *