ਪੰਜਾਬਪਟਿਆਲਾ

ਹਰ ਪਿੰਡ ‘ਚ ਪਬਲਿਕ ਸਕੂਲਾਂ ਵਰਗੀਆਂ ਖੇਡ ਸਹੂਲਤਾਂ ਦੇਣੀਆਂ ਪੈਣਗੀਆਂ: ਬਦਨੋਰ

ਪਟਿਆਲਾ, 30 ਅਪ੍ਰੈਲ (ਮਧੂਸਾਰ ਬਿਊਰੋ) ਜੇਕਰ ਅਸੀਂ ਦੇਸ਼ ਨੂੰ ਖੇਡ ਦੇ ਖੇਤਰ ਵਿੱਚ ਅੱਗੇ ਵਧਾਉਣਾ ਚਾਹੁੰਦੇ ਹਾਂ ਤਾਂ ਹਰ ਪਿੰਡ ‘ਚ ਪਬਲਿਕ ਸਕੂਲਾਂ ਵਰਗੀਆਂ ਖੇਡ ਸਹੂਲਤਾਂ ਦੇਣੀਆਂ ਪੈਣਗੀਆਂ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਸ਼੍ਰੀ ਵੀ.ਪੀ. ਸਿੰਘ ਬਦਨੋਰ ਨੇ ਅੱਜ ਐਨ.ਆਈ.ਐਸ. ਵਿਖੇ ਸਾਲ 2017-18 ਦੇ ਆਯੋਜਿਤ ਕੀਤੇ ਗਏ ਕਨਵੋਕੇਸ਼ਨ ‘ਚ ਖਿਡਾਰੀਆਂ, ਕੋਚਾਂ ਅਤੇ ਆਏ ਮਹਿਮਾਨਾਂ ਨੂੰ ਸੰਬੋਧਤ ਕਰਦੇ ਕਿਹਾ ਕਿ ਇੱਕ ਚੰਗਾਂ ਖਿਡਾਰੀ ਇੱਕ ਚੰਗਾਂ ਇਨਸ਼ਾਨ ਜਰੂਰ ਹੋਵੇਗਾ।

ਰਾਜਪਾਲ ਨੇ ਕਿਹਾ ਕਿ ਫੁਟਬਾਲ, ਬਾਸਕਿਟਬਾਲ, ਬਾਲੀਵਾਲ ਵਰਗੇ ਖੇਡ ਸਾਰੇ ਸਰੀਰ ਦੀ ਕਸਰਤ ਕਰਵਾ ਦਿੰਦੇ ਹਨ। ਉਹਨਾਂ ਕਿਹਾ ਕਿ ਇਸ ਨਾਲ ਸਰੀਰ ਲੰਮੇ ਸਮੇਂ ਤੱਕ ਪੂਰੀ ਤਰ੍ਹਾਂ ਨਾਲ ਤੰਦਰੂਸਤ ਰਹਿੰਦਾ ਹੈ। ਨਾਲ ਹੀ ਉਹਨਾਂ ਏਸ਼ੀਅਨ ਗੋਲਡ ਮੈਡਲ ਜੇਤੂ ਅਤੇ ਐਥਲੈਟਿਸ ਦੇ ਕੋਮੀ ਕੋਚ ਸ਼੍ਰੀ ਬਹਾਦਰ ਸਿੰਘ ਵਲੋਂ ਪੰਜਾਬ ਦੇ ਨੌਜਵਾਨਾਂ ‘ਚੋ ਨਸ਼ੇ ਦੀ ਆਦਤ ਖਤਮ ਕਰਨ ਲਈ ਸਝਾਏ ਗਏ ਫਾਰਮੂਲੇ ਨੂੰ ਅੱਗੇ ਵਧਾਉਦੀਆਂ ਕਿਹਾ ਕਿ ਪਿੰਡ ਦੇ ਸਕੂਲ ਨੂੰ ਇੱਕ ਖੇਡ ਦਾ ਮੈਦਾਨ ਅਤੇ ਫੁਟਬਾਲ ਦੇ ਦੋ ਸਾਰੇ ਨੌਜਵਾਨ ਸਹਿਤ ਮੰਦ ਰਹਿਣਗੇ।
ਐਨ.ਆਈ.ਐਸ.ਦੀ ਕਨਵੋਕੇਸ਼ਨ ‘ਚ 18 ਖੇਡਾਂ ਦੇ 262 ਕੋਚਾਂ ਨੂੰ ਡਿਪਲੋਮਾ ਦੇ ਸਰਟੀਫਿਕੇਟ ਵੀ ਸ਼੍ਰੀ ਵੀ.ਪੀ. ਸਿੰਘ ਬਦਨੋਰ ਵੱਲੋਂ ਦਿੱਤੇ ਗਏ। ਇਹਨਾਂ ਵਿੱਚ ਐਥਲੈਟਿਕਸ ਚੋਂ ਨੇਵੀ ਦੇ ਯੋਗਿੰਦਰ ਸਿੰਘ ਚਾਹਰ ਨੇ ਸਭ ਤੋਂ ਵੱਧ 79.5ਫੀਸਦੀ ਨੰਬਰ ਲੈ ਕੇ ਸਭ ਤੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ।
ਐਨ.ਆਈ.ਐਸ. ਦੇ ਡਾਇਰੈਕਟਰ ਐਸ.ਐਸ. ਰਾਏ ਨੇ ਐਨ.ਆਈ.ਐਸ. ਦੀ ਪ੍ਰਾਪਤੀਆ ਦੀ ਚਰਚਾ ਕੀਤੀ। ਇਸ ਮੌਕੇ ਮੇਅਰ ਸ਼੍ਰੀ ਸੰਜੀਵ ਬਿੱਟੂ ਸ਼ਰਮਾ, ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਐਸ.ਐਸ.ਪੀ. ਡਾ: ਐਸ. ਭੁਪਤੀ ਵੀ ਹਾਜਰ ਸਨ।

Leave a Reply

Your email address will not be published. Required fields are marked *