ਸਵਰਾਜ ਘੁੰਮਣ ਦੀ ਅਗਵਾਈ ‘ਚ ਵਾਰਡ ਨੰ: 58 ਦੀਆਂ ਮਹਿਲਾਵਾਂ ਨੇ ਸ਼ਿਵ ਸੈਨਾ ਹਿੰਦੁਸਤਾਨ ਦਾ ਪੱਲਾ ਫੜਿਆ
ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਸੰਗਠਨ ਵੱਲੋਂ ਜ਼ਿਲ੍ਹੇ ਭਰ ‘ਚ ਭਰਤੀ ਮੁਹਿੰਮ ਸ਼ੁਰੂ
ਸਵਰਾਜ ਘੁੰਮਣ ਦੀ ਅਗਵਾਈ ‘ਚ ਵਾਰਡ ਨੰ: 58 ਦੀਆਂ ਮਹਿਲਾਵਾਂ ਨੇ ਸ਼ਿਵ ਸੈਨਾ ਹਿੰਦੁਸਤਾਨ ਦਾ ਪੱਲਾ ਫੜਿਆ
ਰਵਾਇਤੀ ਪਾਰਟੀਆਂ ਤੋਂ ਲੋਕ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ : ਸਵਰਾਜ ਘੁੰਮਣ
ਪਟਿਆਲਾ 3 ਮਈ (ਮਧੂਸਾਰ ਬਿਊਰੋ)
ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਕੁਮਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੂਬੇ ਭਰ ਦੇ ਜ਼ਿਲ੍ਹਿਆਂ ‘ਚ ਸ਼ਿਵ ਸੈਨਾ ਦੇ ਵਿਸਥਾਰ ਨੂੰ ਲੈ ਕੇ ਭਰਤੀ ਆਰੰਭ ਕੀਤੀ ਹੋਈ ਹੈ, ਜਿਸ ਤਹਿਤ ਸ਼ਿਵ ਸੈਨਾ ਮਹਿਲਾ ਸੰਗਠਨ ਦੀ ਸੂਬਾ ਪ੍ਰਧਾਨ ਸਵਰਾਜ ਘੁੰਮਣ ਦੀ ਅਗਵਾਈ ‘ਚ ਸਮਾਜ ਸੇਵਾ ਦੇ ਖੇਤਰ ‘ਚ ਕੰਮ ਕਰ ਰਹੀਆਂ ਮਹਿਲਾਵਾਂ ਨੇ ਅੱਜ ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਸੰਗਠਨ ਦਾ ਪੱਲਾ ਫੜਿਆ।
ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਸੰਗਠਨ ਨੂੰ ਮਜ਼ਬੂਤੀ ਪ੍ਰਦਾਨ ਕਰਦਿਆਂ ਸੂਬਾ ਪ੍ਰਧਾਨ ਸਵਰਾਜ ਘੁੰਮਣ ਨੇ ਪ੍ਰਤਾਪ ਨਗਰ ਦੇ ਵਾਰਡ ਨੰ: 58 ‘ਚ ਦਰਜਨ ਦੇ ਕਰੀਬ ਔਰਤਾਂ ਨੂੰ ਸ਼ਿਵ ਸੈਨਾ ਮਹਿਲਾ ਸੰਗਠਨ ‘ਚ ਪਾਰਟੀ ਦਾ ਪਟਕਾ ਪਹਿਨਾਕੇ ਸ਼ਾਮਲ ਕੀਤਾ, ਜਿਨਾਂ ਨੂੰ ਪਾਰਟੀ ‘ਚ ਸ਼ਾਮਲ ਕਰਨ ‘ਤੇ ਵੱਖ-ਵੱਖ ਅਹੁਦੇ ਵੀ ਦਿੱਤੇ ਗਏ। ਇਸ ਮੌਕੇ ਸਵਰਾਜ ਘੁੰਮਣ ਨੇ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਸੰਗਠਨ ਵੱਲੋਂ ਜ਼ਿਲ੍ਹੇ ਭਰ ‘ਚ ਭਰਤੀ ਮੁਹਿੰਮ ਸ਼ੁਰੂ ਕੀਤੀ ਹੋਈ, ਜਿਸ ਤਹਿਤ ਜ਼ਿਲ੍ਹੇ ਭਰ ‘ਚ ਸ਼ਿਵ ਸੈਨਾ ਹਿੰਦੁਸਾਤਨ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ।
ਸਵਰਾਜ ਘੁੰਮਣ ਨੇ ਕਿਹਾ ਕਿ ਸਮੇਂ ਦੀਆਂ ਹਕੂਮਤਾਂ ਅਤੇ ਰਵਾਇਤੀ ਪਾਰਟੀਆਂ ਵੱਲੋਂ ਵਾਰ ਵਾਰ ਸੱਤਾ ‘ਚ ਆ ਕੇ ਸੁੱਖ ਮਾਨਣ ਤੋਂ ਸਿਵਾਏ ਕੁਝ ਨਹੀਂ ਕੀਤਾ ਗਿਆ, ਜਿਸ ਕਾਰਨ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਨੇ ਹਮੇਸ਼ਾ ਹੀ ਲੋਕਾਂ ‘ਚ ਜਾ ਕੇ ਜਮੀਨੀ ਪੱਧਰ ‘ਤੇ ਹਰ ਸਮੱਸਿਆ ਦਾ ਹੱਲ ਕੀਤਾ ਅਤੇ ਗੰਭੀਰ ਮਸਲਿਆਂ ਨੂੰ ਪ੍ਰਸ਼ਾਸਨ ਕੋਲੋਂ ਹੱਲ ਵੀ ਕਰਵਾਇਆ ਹੈ, ਜਿਸ ਕਾਰਨ ਲੋਕਾਂ ‘ਚ ਸ਼ਿਵ ਸੈਨਾ ਹਿੰਦੁਸਤਾਨ ਨਾਲ ਜੁੜਨ ਦੀ ਰੁਚੀ ਵੱਧਦੀ ਜਾ ਰਹੀ ਹੈ।
ਇਸ ਮੌਕੇ ਸ਼ਿਵ ਸੈਨਾ ਮਹਿਲਾ ਸੰਗਠਨ ‘ਚ ਸ਼ਾਮਲ ਹੋਣ ਵਾਲੀਆਂ ਔਰਤਾਂ ਨੂੰ ਸਵਰਾਜ ਘੁੰਮਣ ਨੇ ਅਹੁਦੇ ਦਿੱਤੇ ਹਨ, ਜਿਸ ‘ਚ ਕਰੁਣਾ ਤਿਆਗੀ ਨੂੰ ਵਾਰਡ ਪ੍ਰਧਾਨ, ਕਲਾਵੰਤੀ ਵਾਈਸ ਪ੍ਰਧਾਨ, ਸਕੱਤਰ ਰੇਖਾ ਯਾਦਵ, ਪਰੋਮਿਲਾ ਨੂੰ ਖਜ਼ਾਨਚੀ, ਸਲਾਹਕਾਰ ਜਿਨਕਾ ਰਾਣੀ, ਕੁਸਮ ਦੇਵੀ ਕਾਰਜਕਾਰੀ ਪ੍ਰਧਾਨ ਸ਼ਾਮਲ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਵਾਈਸ ਪ੍ਰਧਾਨ ਰਾਜਿੰਦਰ ਯਾਦਵ, ਜ਼ਿਲ੍ਹਾ ਸੈਕਟਰੀ ਅਤੁਲ ਤਿਆਗੀ ਆਦਿ ਸ਼ਾਮਲ ਸਨ।
ਕੈਪਸ਼ਨ : ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਸੰਗਠਨ ਦੀ ਸੂਬਾ ਪ੍ਰਧਾਨ ਸਵਰਾਜ ਘੁੰਮਣ ਵਾਰਡ ਨੰ: 58 ‘ਚ ਮਹਿਲਾਵਾਂ ਨੂੰ ਸ਼ਿਵ ਸੈਨਾ ਹਿੰਦੁਸਤਾਨ ‘ਚ ਸ਼ਾਮਲ ਕਰਦੇ ਹੋਏ।

