ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਓਮ ਪਾਲ ਨੂੰ ਕੀਤਾ ਗ੍ਰਿਫਤਾਰ
ਚੰਡੀਗੜ 8 ਮਈ (ਮਧੂਸਾਰ ਬਿਉਰੋ) ਹਰਿਆਣਾ ਪੁਲਿਸ ਨੇ ਅੱਜ ਡੇਰਾ ਸੱਚਾ ਸੌਦਾ ਮਾਮਲੇ ਵਿਚ ਫਰਾਰ ਚਲ ਰਹੇ ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਓਮ ਪਾਲ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਓਮ ਪਾਲ ਪੰਚਕੂਲਾ ਵਿਚ ਕਰਵਾਈ ਗਈ ਹਿੰਸਾ ਦੀ ਸਾਜਿਸ਼ ਵਿਚ ਸ਼ਾਮਿਲ ਸੀ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦਆਿ ਕਿ ਓਮ ਪਾਲ ਪੁੱਤਰ ਲਛਮਣਦਾਸ ਵਾਸੀ ਅਮਰਾਵਲੀ ਖੇੜਾ ਥਾਣਾ ਪਿੱਲੂਖੇੜਾ, ਜਿਲਾ ਜੀਂਦ ਨੂੰ ਅੱਜ ਕੈਥਲ ਦੇ ਬੱਸ ਅੱਡੇ ਦੇ ਨੇੜੇ ਗ੍ਰਿਫਤਾਰ ਕੀਤਾ ਗਿਆ ਹੈ।
ਗੌਰਤਲਬ ਹੈ ਕਿ ਓਮ ਪਾਲ ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਹੈ ਅਤੇ ਇਹ ਪਿਛਲੇ 17 ਅਗਸਤ, 2017 ਨੂੰ ਡੇਰੇ ਵਿਚ ਹੋਈ ਮੀਟਿੰਗ ਤੇ 25 ਅਗਸਤ, 2017 ਨੂੰ ਪੰਚਕੂਲਾ ਵਿਚ ਹੋਈ ਹਿਸਾ ਵਿਚ ਸ਼ਾਮਿਲ ਰਿਹਾ ਹੈ। ਉਨਾਂ ਦਸਿਆ ਕਿ ਓਮ ਪਾਲ ਨੂੰ ਅੱਜ ਪੰਚਕੂਲਾ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਉਸ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ।
