ਪੰਜਾਬ ਭਰ ਦੇ ਬੇਰੁਜਗਾਰ ਲਾਈਨਮੈਨਾਂ ਵੱਲੋਂ 22 ਮਈ ਨੂੰ ਧਰਨਾ ਦੇਣ ਦਾ ਫੈਸਲਾ
ਪਟਿਆਲਾ 10 ਮਈ (ਮਧੂਸਾਰ ਬਿਊਰੋ) ਬੇਰੁਜਗਾਰ ਲਾਈਨਮੈਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਪਿਰਮਲ ਸਿੰਘ ਦੀ ਅਗਵਾਈ ਹੇਠ ਪਾਵਰਕਾਮ ਦੇ ਹੈਡ ਆਫਿਸ ਦੇ ਸਾਹਮਣੇ ਬਾਰਾਦਰੀ ਪਾਰਕ ਵਿੱਚ ਹੋਈ। ਮੀਟਿੰਗ ਵਿੱਚ ਪੰਜਾਬ ਭਰ ਤੋਂ ਜਿਲ•ਾ ਕਮੇਟੀਆਂ ਅਤੇ ਬਲਾਕ ਕਮੇਟੀਆਂ ਦੇ ਆਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਪਿਛਲੇ ਲੰਮੇ ਸਮੇਂ ਤੋਂ ਪਾਵਰਕਾਮ ਅੰਦਰ ਸੀ.ਆਰ.ਏ. ਨੰਬਰ 267/11 ਅਧੀਨ ਲਾਈਨਮੈਨ ਕੈਟਾਗਰੀ ਦੀ ਲਟਕ ਰਹੀ ਭਰਤੀ ਨੂੰ ਮੁਕੰਮਲ ਕਰਵਾਉਣ ਲਈ ਅਤੇ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਪਿਰਮਲ ਸਿੰਘ ਨੇ ਕਿਹਾ ਕਿ ਪੰਜਾਬ ਭਰ ਦੇ ਬੇਰੁਜਗਾਰ ਲਾਈਨਮੈਨ ਪਾਵਰਕਾਮ ਅੰਦਰ ਆਪਣੇ ਰੁਜਗਾਰ ਦੀ ਮੰਗ ਨੂੰ ਲੈ ਕੇ 22-05-2018 ਨੂੰ ਇੱਕ ਦਿਨ ਦਾ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ। ਪੰਜਾਬ ਸਰਕਾਰ ਨੇ ਪਾਰਵਕਾਮ ਅੰਦਰ ਸੀ.ਆਰ.ਏ. 289/16 ਤਹਿਤ ਸਹਾਇਕ ਲਾਈਨਮੈਨਾਂ ਦੀਆਂ 1500 ਅਸਾਮੀਆਂ ਭਰਨ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਉਸ ਤੋਂ ਬਾਅਦ ਬੇਰੁਜਗਾਰ ਲਾਈਨਮੈਨ ਯੂਨੀਅਨ ਨਾਲ ਹੋਏ ਸਮਝੌਤੇ ਤਹਿਤ ਪੁਰਾਣੇ ਬੇਰੁਜਗਾਰ ਲਾਈਨਮੈਨਾਂ ਨੂੰ ਐਡਜਸਟ ਕਰਨ ਲਈ ਉਮਰ ਹੱਦ 37 ਤੋਂ ਵਧਾ ਕੇ 45 ਸਾਲ ਅਤੇ ਅਸਾਮੀਆਂ ਦੀ ਗਿਣਤੀ 1500 ਤੋਂ ਵਧਾ ਕੇ 2800 ਕੀਤੀ ਗਈ ਪਰੰਤੂ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਵਿੱਚ ਦੇਰੀ ਕਰਨ ਕਾਰਨ ਤਿੰਨ ਨਵੇਂ ਬੈਚ ਲਾਈਨਮੈਨਾਂ ਦੇ ਪਾਸ ਆਊਟ ਹੋਣ ਕਾਰਨ ਉਹ ਵੀ ਭਰਤੀ ਪ੍ਰਕਿਰਿਆ ਵਿੱਚ ਸ਼ਾਮਲ ਹੋ ਗਏ ਹਨ। ਜਿਸ ਕਰਕੇ ਬਿਨੈਕਾਰਾਂ ਦੀ ਗਿਣਤੀ ਵੱਧ ਗਈ ਹੈ ਅਤੇ ਜਿਸ ਕਰਕੇ ਪੁਰਾਣੇ ਲਾਈਨਮੈਨ ਮੈਰਿਟ ਲਿਸਟ ਤੋਂ ਬਾਹਰ ਰਹ ਰਹੇ ਹਨ। ਇਸ ਲਈ ਉਨ•ਾਂ ਨੂੰ ਆਪਣਾ ਭਵਿੱਖ ਹਨੇਰੇ ਵੱਲ ਜਾਂਦਾ ਨਜ਼ਰ ਆ ਰਿਹਾ ਹੈ ਉਨ•ਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੁਰਾਣੇ ਲਾਈਨਮੈਨਾਂ ਦੇ ਭਵਿੱਖ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਸਹਾਇਕ ਲਾਈਨਮੈਨਾਂ ਦੀਆਂ ਅਸਾਮੀਆਂ 2800 ਤੋਂ ਵਧਾ ਕੇ 4500 ਕੀਤੀਆਂ ਜਾਣ। 1 ਦਸੰਬਰ 2013 ਨੂੰ ਬੇਰੁਜਗਾਰ ਲਾਇਨਮੈਨ ਰਾਜ ਕੁਮਾਰ ਫਾਜਿਲਕਾ ਨੇ ਖੁਦਕੁਸ਼ੀ ਕਰ ਲਈ ਸੀ। ਜਿਸ ਦੇ ਪਰਿਵਾਰ ਨੂੰ ਨਾ ਤਾ ਪਿਛਲੀ ਅਕਾਲੀ ਦਲ ਸਰਕਾਰ ਨੇ ਅਤੇ ਨਾ ਹੀ ਮੌਜੂਦਾ ਕਾਂਗਰਸ ਸਰਕਾਰ ਨੇ ਉਨ•ਾਂ ਦੇ ਪਰਿਵਾਰ ਨੂੰ ਕੋਈ ਵੀ ਆਰਥਿਕ ਮਦਦ ਜਾਂ ਨੌਕਰੀ ਆਦਿ ਨਹੀਂ ਦਿੱਤੀ ਜੋ ਕਿ ਜਲਦੀ ਤੋਂ ਜਲਦੀ ਦਿੱਤੀ ਜਾਵੇ। ਇਸ ਮੌਕੇ ਭੋਲਾ ਸਿੰਘ ਗੱਗੜਪੁਰ ਅਤੇ ਸੁਰਿੰਦਰ ਸਿੰਘ ਧਰਾਂਗਵਾਲਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਪਣੇ ਕੀਤੇ ਹੋਏ ਵਾਅਦੇ ਮੁਤਾਬਿਕ 4000 ਲਾਇਨਮੈਨਾਂ ਨੂੰ ਨਿਯੁਕਤੀ ਪੱਤਰ ਜਾਰੀ ਨਾ ਕੀਤੇ ਤਾਂ ਜੱਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਸੁਰਿੰਦਰ ਸਿੰਘ, ਜੋਗਿੰਦਰ ਮੰਝ, ਗੁਰਦਾਸਪੁਰ, ਸੁਖਵਿਦਰ ਸਿੰਘ ਪਠਾਨਕੋਟ, ਹਰਪ੍ਰੀਤ ਸਿੰਘ ਮੜਾਕ, ਮਨਮੋਹਨ ਸਿੰਘ ਮੁਕਤਸਰ, ਮਨਜੀਤ ਸਿੰਘ ਲੱਡਾ, ਜਗਦੀਪ ਸਿੰਘ ਮਹਿਰਾਜ, ਜਗਸੀਰ ਖਾਰਾ, ਜਸਵਿੰਦਰ ਸਿੰਘ ਪਟਿਆਲਾ, ਪਾਲਾ ਰਾਮ, ਵਿਪਨ ਨਾਮਧਾਰੀ ਆਦਿ ਹਾਜਰ ਸਨ।

