ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵੱਲੋ ਸੰਘਰਸ਼ ਤੇਜ਼ ਕਰਨ ਦਾ ਫੈਸਲਾ
22 ਮਈ ਤੋ 10 ਜੂਨ ਤੱਕ ਡਵੀਜ਼ਨ ਪੱਧਰ ਤੇ ਅਰਥੀ ਫੁਕ ਮੁਜ਼ਾਹਰੇ ਕੀਤੇ ਜਾਣਗੇ:
ਪਟਿਆਲਾ :11 ਮਈ (ਮਧੂਸਾਰ ਬਿਊਰੋ) ਬਿਜਲੀ ਮੁਲਾਜਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਇਪੰਲਾਈਜ਼ ਫੈਡਰੇਸ਼ਨ ਏਟਕ,ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈਡਰੇਸ਼ਨ ਚਾਹਲ,ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ,ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਤੇ ਟਰਾਸਕੋ ਦੇ ਅਧਾਰਤ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਵੱਲੋ ਬਿਜਲੀ ਮੁਲਾਜਮਾਂ ਦੀਆ ਮੰਨੀਆਂ ਮੰਗਾ ਲਾਗੂ ਕਰਵਾਉਣ,ਪੰਜਾਬ ਦੇ ਮੁਲਾਜਮਾਂ ਲਈ ਮਹਿੰਗਾਈ ਭੱਤਾ ਜਾਰੀ ਕਰਨ, ਪੈ ਕਮਿਸ਼ਨ ਦੀ ਰਿਪੋਰਟ ਨੂੰ ਲਾਗੁ ਕਰਵਾਉਣ ਅਤੇ ਪੰਜਾਬ ਸਰਕਾਰ ਵੱਲੋ ਬਠਿਡਾ ਥਰਮਲ ਪਲਾਟ ਅਤੇ ਰੋਪੜ ਥਰਮਲ ਪਲਾਟ ਦੇ ਦੋ ਯੂਨਿਟ ਬੰਦ ਕਰਨ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਫੈਸਲਾਂ ਕੀਤਾ ਹੈ।
ਬਿਜਲੀ ਏਕਤਾ ਮੰਚ ਪੰਜਾਬ ਦੀ ਮਿਟੰਗ ਹਰਭਜਨ ਸਿੰਘ ਪਿਲਖਣੀ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦੇਦੇ ਹੋਏ ਮੰਚ ਦੇ ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਬੁਲਾਰੇ ਮਨਜੀਤ ਸਿੰਘ ਚਾਹਲ,ਜਰਨੈਲ ਸਿੰਘ ਚੀਮਾ ਅਤੇ ਮਹਿੰਦਰ ਸਿੰਘ ਲਹਿਰਾਂ ਨੇ ਦੱਸਿਆਂ ਕਿ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ 19 ਮਈ ਨੂੰ ਦੇਸ਼ ਭਗਤ ਯਾਦਗਾਰ ਵਿਖੇ ਬਿਜਲੀ ਮੁਲਾਜਮਾਂ ਨੂੰ ਮੰਗਾਂ ਪ੍ਰਤੀ ਜਾਗਰੂਕ ਕਰਨ ਲਈ ਕਨਵੈਨਸ਼ਨ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜਮਾਂ ਦੀਆਂ ਮੰਗਾ ਪ੍ਰਤੀ ਸਵਾ ਸਾਲ ਦੀ ਕਾਰਗੁਜਾਰੀ ਨਿਰਾਸ਼ਜਨਕ ਰਹੀ ਹੈ। ਜਥੇਬੰਦੀਆਂ ਨੇ ਕਿਹਾ ਕਿ ਬਿਜਲੀ ਨਿਗਮ ਦੀ ਮਨੈਜਮੇਟ ਮੁਲਾਜਮਾਂ ਨਾਲ ਕੀਤੇ ਫੈਸਲਿਆਂ ਨੂੰ ਲਾਗੁ ਨਹੀ ਕਰ ਰਹੀ ।ਉਹਨਾਂ ਮੰਗ ਕੀਤੀ ਕਿ ਸਮੱਚੇ ਬਿਜਲੀ ਮੁਲਾਜਮਾਂ ਨੂੰ 1.12.11 ਤੋ ਪੰਜਾਬ ਸਰਕਾਰ ਦੇ ਮੁਲਾਜਮਾਂ ਦੀ ਤਰਜ਼ ਤੇ ਪੈ ਬੈਡ ਲਾਗੂ ਕੀਤਾ ਜਾਵੇਗਾ।ਬਿਜਲੀ ਮੁਲਾਜਮਾਂ ਨੂੰ ਬਿਨਾਂ ਸਰਤ 23 ਸਾਲਾ ਸਕੇਲ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜਮਾਂ ਨਾਲ ਵਾਇਦਾ ਕੀਤਾ ਸੀ ਕਿ 1.1.16 ਤੋ ਪੇ ਕਮਿਸ਼ਨ ਦੀ ਰਿਪੋਰਟ ਜਲਦੀ ਲਾਗੁ ਕੀਤੀ ਜਾਵੇਗੀ।ਪ੍ਰਤੂੰ ਉਹ ਰਿਪੋਰਟ ਅਜੇ ਕਮਿਸ਼ਨ ਦੇ ਦਫਤਰ ਵਿੱਚ ਪਈ ਹੈ।ਜਿਸ ਨੂੰ ਲਾਗੂ ਕਰਾਉਣ ਨਹੀ ਸਰਕਾਰ ਗੰਭੀਰ ਨਹੀ।ਇਸ ਤੋ ਇਲਾਵਾ ਸਰਕਾਰ ਨੇ ਮੁਲਾਜਮਾ ਦੇ ਮਸਲੇ ਤੇ ਉਹਨਾਂ ਦੀਆਂ ਮੰਗਾ ਦਾ ਹੱਲ ਕਰਨ ਦੀ ਬਜਾਏ ਪੰਜਾਬ ਦੇ ਤਿੰਨ ਲੱਖ ਮੁਲਾਜਮਾਂ ਨੂੰ 22 ਮਹੀਨੇ ਦਾ ਮਹਿਗਾਈ ਭੱਤੇ ਦਾ ਏਰੀਅਰ ਅਤੇ ਕੇਦਰ ਸਰਕਾਰ ਦੀ ਤਰਜ਼ ਤੇ ਜਨਵਰੀ 2017 ਅਤੇ ਜੁਲਾਈ 2017 ਅਤੇ ਜਨਵਰੀ 2018 ਤੋ ਮਿਲਣ ਵਾਲੇ ਮਹਿੰਗਾਈ ਭੱਤੇ ਦੀਆਂ ਕਿਸ਼ਤਾ ਨਹੀ ਦਿੱਤੀਆਂ ਜਾ ਰਹੀਆਂ। ਜਥੇਬੰਦੀਆਂ ਨੇ ਕਿਹਾ ਕਿ ਮਨੈਜਮੇਟ ਨੂੰ ਸਪਲੀਮੇਟਰੀ ਮੰਗਾ ਦਾ ਮੰਗ ਚਾਰਟਰ ਵੀ ਦਿੱਤਾ ਜਾਵੇਗਾ ਜਿਸ ਵਿੱਚ 2016 ਵਿੱਚ ਭਰਤੀ ਹੋਏ ਲਾਇਨਮੇਨਾ ਨੂੰ ਪੁਰੇ ਸਕੇਲ ਵਿੱਚ ਰੈਗੁਲਰ ਕਰਨ ਦੀ ਮੰਗ ਵੀ ਕੀਤੀ ਜਾਵੇਗੀ। ਉਹਨਾਂ ਬਿਜਲੀ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਮੰਗਾ ਮੰਨਵਾਉਣ ਲਈ ਅਗਲੇ ਸੰਘਰਸ਼ਾਂ ਵਿੱਚ ਸਾਮਲ ਹੋਣ ਅੱਜ ਦੀ ਮੀਟਿੰਗ ਵਿੱਚ ਜਰਨੈਲ ਸਿੰਘ ਚੀਮਾ, ਗੁਰਵੇਲ ਸਿੰਘ ਬੱਲਪੁਰੀਆ,ਮਨਜੀਤ ਸਿੰਘ ਚਾਹਲ,ਪੁਰਨ ਸਿੰਘ ਖਾਈ,ਨਰਿੰਦਰ ਸੈਣੀ,ਆਰ.ਕੇ.ਤਿਵਾੜੀ,ਅਮਰਜੀਤ ਸਿੰਘ,ਕਮਲ ਪਟਿਆਲਾ,ਹਰਬੰਸ਼ ਸਿੰਘ ਦੀਦਾਰਗੜ੍ਹ,ਮਹਿੰਦਰ ਸਿੰਘ ਰੂੜਕੇ,ਗੁਰਪ੍ਰੀਤ ਸਿੰਘ ਗੰਡੀਵਿੰਡ,ਸੁਰਿੰਦਰਪਾਲ ਸਿੰਘ ਲਹੋਰੀਆਂ, ਰਣਜੀਤ ਸਿੰਘ ਬਿਜੋਕੀ ਆਦਿ ਹਾਜਰ ਸਨ।

