ਪੰਜਾਬ

ਅਕਾਲੀਆਂ ਨੇ ਹਮੇਸ਼ਾ ਨਿੱਜੀ ਲਾਭ ਲਈ ਪੰਥ ਦਾ ਇਸਤੇਮਾਲ ਕੀਤਾ : ਕਾਂਗੜ

ਮਾਲਸੀਆਂ (ਜਲੰਧਰ), 14 ਮਈ (ਮਧੂਸਾਰ ਬਿਊਰੋ) ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਅਕਾਲੀਆਂ ਕੋਲ ਪੰਥ ਦੇ ਨਾਂ ‘ਤੇ ਵੋਟ ਮੰਗਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਨਿੱਜੀ ਲਾਭਾਂ ਲਈ ਲੋਕਾਂ ਦੀਆਂ ਪੰਥਕ ਭਾਵਨਾਵਾਂ ਦਾ ਸ਼ੋਸ਼ਣ ਕੀਤਾ ਹੈ।

ਇਥੇ ਸ਼ਾਹਕੋਟ ਉਪ-ਚੋਣ ਲਈ ਕਾਂਗਰਸ ਦੇ ਉਮੀਦਵਾਰ ਸ. ਹਰਦਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਸਮਰਥਨ ਵਿਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਕਾਂਗੜ ਨੇ ਕਿਹਾ ਕਿ ਅਕਾਲੀਆਂ ਨੇ ਸਿਰਫ ਪੰਥਕ ਸੰਸਥਾਵਾਂ ਨੂੰ ਤੋੜਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ ਹੈ।
ਮਾਲਵਾ ਦੇ ਸੀਨੀਅਰ ਕਾਂਗਰਸੀ ਨੇਤਾ ਸ੍ਰੀ ਕਾਂਗੜ ਨੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲੀ ਕਾਂਗਰਸ ਸਰਕਾਰ ਖਿਲਾਫ ਅਕਾਲੀਆਂ ਦੁਆਰਾ ਵਿੱਢੀ ਗਈ ਗੁੰਮਰਾਹਕੁਨ ਪ੍ਰਚਾਰ ਮੁਹਿੰਮ ਤੋਂ ਸਾਵਧਾਨ ਰਹਿਣ ਲਈ ਕਿਹਾ।
“ਇਹ ਅਜੀਬੋ-ਗਰੀਬ ਹੈ ਅਤੇ ਹੈਰਾਨੀ ਵਾਲੀ ਗੱਲ ਹੈ ਕਿ ਜੋ ਲੋਕ ਬਰਗਾੜੀ ਅਤੇ ਬਹਿਬਲ ਕਲਾਂ ਦੀਆਂ ਘਟਨਾਵਾਂ ਲਈ ਜਿੰਮੇਵਾਰ ਹਨ ਉਹੀ ਲੋਕ ਪੰਥਕ ਮੁੱਦਿਆਂ ‘ਤੇ ਉੱਚ ਨੈਤਿਕਤਾ ਦਾ ਡਰਾਮਾ ਕਰ ਰਹੇ ਹਨ“, ਇਹ ਕਹਿੰਦਿਆਂ ਸ. ਕਾਂਗੜ ਨੇ ਅੱਗੇ ਕਿਹਾ ਕਿ ਲੋਕ ਸਮਝਦਾਰ ਹਨ ਅਤੇ ਉਹ ਹੁਂਣ ਅਕਾਲੀਆਂ ਦੇ ਕੂੜ ਪ੍ਰਚਾਰ ਤੋਂ ਪ੍ਰਭਾਵਤ ਹੋਣ ਵਾਲੇ ਨਹੀਂ। ਊਰਜਾ ਮੰਤਰੀ ਨੇ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਦੀ ਸੂਚੀ ਵਿਚ ਕਿਹਾ ਕਿ ਪਹਿਲੇ ਸਾਲ ਵਿਚ ਕਈ ਵਾਅਦੇ ਪਹਿਲਾਂ ਹੀ ਪੂਰੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕਿਸਾਨਾਂ ਦਾ ਕਰਜਾ ਮੁਆਫ ਕਰਨ ਦੀ ਗੱਲ ਹੋਵੇ ਜਾਂ ਨਸ਼ਿਆਂ ਦੀ ਲਾਹਨਤ ਨੂੰ ਨੱਥ ਪਾਉਣ ਦੀ ਜਾਂ ਨੌਕਰੀਆਂ ਦੇ ਮੌਕੇ ਪੈਦਾ ਕਰਨ ਦੀ ਕੈਪਟਨ ਅਮਰਿੰਦਰ ਨੇ ਇਹ ਯਕੀਨੀ ਬਣਾਇਆ ਹੈ ਕਿ ਹਰ ਵਾਅਦਾ ਪੂਰਾ ਕੀਤਾ ਜਾਵੇ।
ਸ. ਕਾਂਗੜ ਨੇ ਕਿਹਾ ਕਿ ਇਹ ਇਸ ਤੱਥ ਦੇ ਬਾਵਜੂਦ ਹੈ ਕਿ ਅਕਾਲੀਆਂ ਨੇ ਸਾਨੂੰ ਖਾਲੀ ਖਜ਼ਾਨੇ ਸੌਂਪੇ ਸਨ, ਕੈਪਟਨ ਅਮਰਿੰਦਰ ਦੇ ਮੁੱਖ ਮੰਤਰੀ ਵਜੋਂ ਸਹੁੰ ਲੈਣ ਵਾਲੇ ਦਿਨ ਤੋਂ ਹੀ ਕਿਸਾਨਾਂ ਨੂੰ ਉਨ੍ਹਾਂ ਦੇ ਭੁਗਤਾਨ ਲਈ 24 ਘੰਟਿਆਂ ਦੀ ਇੰਤਜਾਰ ਨਹੀਂ ਕਰਨਾ ਪਿਆ,.
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਉਮੀਦਵਾਰ ਹਰਦੇਵ ਲਾਡੀ ਲਈ ਵੱਡੀ ਗਿਣਤੀ ਵਿਚ ਵੋਟ ਪਾਉਣ। ਉਨ੍ਹਾਂ ਨੇ ਕਿਹਾ ਕਿ ਸ. ਲਾਡੀ ਨੂੰ ਪਾਈ ਹਰ ਵੋਟ ਕੈਪਟਨ ਅਮਰਿੰਦਰ ਦੇ ਵਾਅਦੇ ਅਤੇ ਪ੍ਰਗਤੀਵਾਦੀ ਏਜੰਡੇ ਲਈ ਵੋਟ ਹੋਵੇਗੀ ਜੋ ਪੰਜਾਬ ਨੂੰ ਫਿਰ ਤੋਂ ਸ਼ਾਨ ਦੇ ਰਸਤੇ ‘ਤੇ ਲੈ ਕੇ ਜਾਵੇਗਾ।

Leave a Reply

Your email address will not be published. Required fields are marked *