ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀਆਂ ਨੇ ਸੀ.ਐੱਸ.ਆਈ.ਆਰ. ਯੂ.ਜੀ.ਸੀ. ਨੈੱਟ ਦੀਆਂ ਪ੍ਰੀਖਿਆਵਾਂ ਵਿਚ ਮਾਰੀਆਂ ਮੱਲਾਂ

ਪਟਿਆਲਾ 14 ਮਈ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ­ ਪਟਿਆਲਾ ਦੇ ਪੋਸਟ ਗ੍ਰੈਜੂਏਟ ਗਣਿਤ ਵਿਭਾਗ ਦੇ ਸੈਸ਼ਨ 2015-17 ਦੇ ਵਿਦਿਆਰਥੀਆਂ ਹਾਲ ਹੀ ਵਿਚ ਸੀ.ਐੱਸ.ਆਈ.ਆਰ.­ ਯੂ.ਜੀ.ਸੀ. ਨੈੱਟ ਦੀਆਂ ਪ੍ਰੀਖਿਆਵਾਂ ਦੌਰਾਨ ਕਾਬਿਲ-ਏ-ਤਾਰੀਫ਼ ਮੱਲਾਂ ਮਾਰੀਆਂ।

ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਦੱਸਿਆ ਕਿ ਇਨ੍ਹਾਂ ਇਮਤਿਹਾਨਾਂ ਦੌਰਾਨ ਚਾਰੂ ਗਰਗ­ ਸੁਖਚੈਨ ਸਿੰਘ ਨੇ ਜੇ.ਆਰ.ਐੱਫ. ਵਿਚ ਕ੍ਰਮਵਾਰ 38­ 90 ਰੈਂਕ ਪ੍ਰਾਪਤ ਕੀਤਾ ਅਤੇ ਕਰਮਜੀਤ ਕੌਰ­ ਗੁਰਪ੍ਰੀਤ ਕੌਰ ਅਤੇ ਅਮਿਤ ਨੇ ਲੈਕਚਰਾਰਸ਼ਿਪ ਵਿਚ ਕ੍ਰਮਵਾਰ 37­ 53 ਅਤੇ 55 ਰੈਂਕ ਪ੍ਰਾਪਤ ਕੀਤਾ। ਡਾ. ਉੱਭਾ ਨੇ ਇਹ ਵੀ ਦਸਿਆ ਕਿ ਸਾਡੇ ਵਾਸਤੇ ਇਹ ਵੀ ਬੜੇ ਮਾਣ ਵਾਲੀ ਗੱਲ ਹੈ ਕਿ ਗਣਿਤ ਵਿਸ਼ੇ ਵਿਚ ਇਨ੍ਹਾਂ ਵਿਦਿਆਰਥੀਆਂ ਨੇ ਪਹਿਲੀ ਵਾਰ ਵਿਚ ਹੀ ਇਹ ਪ੍ਰੀਖਿਆ ਪਾਸ ਕੀਤੀ। ਉਨ੍ਹਾਂ ਨੇ ਵਿਭਾਗ ਦੀ ਇਸ ਪ੍ਰਾਪਤੀ ਲਈ ਵਿਭਾਗ ਦੇ ਮੁਖੀ ਪ੍ਰੋ. ਸੁਨੀਲ ਕੁਮਾਰ ਮਹਿਤਾ ਅਤੇ ਸਮੂਹ ਅਧਿਆਪਕ ਸਾਹਿਬਾਨ ਨੂੰ ਵਧਾਈ ਦਿੱਤੀ।
ਵਿਭਾਗ ਦੇ ਮੁਖੀ ਪ੍ਰੋ. ਸੁਨੀਲ ਕੁਮਾਰ ਮਹਿਤਾ ਨੇ ਵਿਭਾਗ ਦੀ ਇਸ ਅਹਿਮ ਪ੍ਰਾਪਤੀ ਦਾ ਸਿਹਰਾ ਵਿਭਾਗ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦੀ ਮਿਹਨਤ ਦੇ ਸਿਰ ਬੰਨ੍ਹਿਆ। ਪ੍ਰੋ. ਸੁਨੀਲ ਮਹਿਤਾ ਨੇ ਕਿਹਾ ਕਿ ਉਂਜ ਤਾਂ ਇਸ ਵਿਭਾਗ ਤੋਂ ਪੜ੍ਹ ਕੇ ਗਏ ਵਿਦਿਆਰਥੀਆਂ ਵਿਚੋਂ ਹਰ ਸਾਲ ਸੱਤ ਅੱਠ ਵਿਦਿਆਰਥੀ ਇਹ ਇਮਤਿਹਾਨ ਪਾਸ ਕਰ ਲੈਂਦੇ ਹਨ ਪਰ ਇਹ ਪਹਿਲੀ ਵਾਰ ਵਾਪਰਿਆ ਹੈ ਕਿ ਇਹਨਾਂ ਵਿਦਿਆਰਥੀਆਂ ਦੇ ਬੈਚ ਨੇ ਜੂਨ 2017 ਵਿਚ ਐਮ.ਐਸਸੀ. ਕੰਪਲੀਟ ਕੀਤੀ ਸੀ ਅਤੇ ਦਸੰਬਰ 2017 ਵਿਚ ਪਹਿਲੀ ਵਾਰ ਇਹ ਇਮਤਿਹਾਨ ਦਿੱਤਾ ਸੀ ਅਤੇ ਜਿਨ੍ਹਾਂ ਵਿਚੋਂ ਦੋ ਵਿਦਿਆਰਥੀਆਂ ਨੇ ਜੇ.ਆਰ.ਐੱਫ. ਅਤੇ ਤਿੰਨ ਨੇ ਲੈਕਚਰਾਰਸ਼ਿਪ ਦਾ ਟੈਸਟ ਕਲੀਅਰ ਕੀਤਾ। ਪ੍ਰੋ. ਮਹਿਤਾ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਵਿਭਾਗ ਦੀ ਪੁਰਾਤਨ ਪ੍ਰੰਪਰਾ ਨੂੰ ਕਾਇਮ ਰੱਖਣ ਅਤੇ ਸ਼ਲਾਘਾਯੋਗ ਪ੍ਰਾਪਤੀਆਂ ਹਾਸਲ ਕਰਨ ਲਈ ਵਧਾਈ ਦਿੱਤੀ।
ਇਸ ਮੌਕੇ ਸਮੂਹ ਵਿਭਾਗ ਵੱਲੋਂ­ ਵਿਦਿਆਰਥੀਆਂ ਨਾਲ ਪਾਰਟੀ ਸਾਂਝੀ ਕੀਤੀ ਗਈ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਡਿਪਟੀ ਪ੍ਰਿੰਸੀਪਲ ਡਾ. ਜਸਲੀਨ ਕੌਰ­ ਕੰਟਰੋਲਰ ਪ੍ਰੀਖਿਆਵਾਂ ਡਾ. ਰਵਿੰਦਰਜੀਤ ਸਿੰਘ ਅਤੇ ਡਾ. ਜਗਜੀਤ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *