ਪੰਜਾਬਪਟਿਆਲਾ

ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੁੱਪ ਚੁਪੀਤੇ ਟੌਹੜਾ ਇੰਸਟੀਚਿਊਟ ਵਿਖੇ ਫੇਰੀ !

ਵਿਵਾਦਤ ਮਸਲਿਆਂ ਦਾ ਜਵਾਬ ਦੇਣ ਤੋਂ ਅਕਸਰ ਝਿਜਕਦੇ ਹਨ ਸ਼੍ਰੋਮਣੀ ਕਮੇਟੀ ਪ੍ਰਧਾਨ
ਪਟਿਆਲਾ 14 ਮਈ (ਮਧੂਸਾਰ ਬਿਊਰੋ) ਸ਼੍ਰੋਮਣੀ ਕਮੇਟੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਇਨ ਸਿੱੱਖਇਜ਼ਮ ਬਹਾਦਰਗੜ੍ਹ ਵਿਖੇ ਅੱਜ ਬਾਦ ਦੁਪਹਿਰ ਪਹੁੰਚੇ ਹੋਏ ਸਨ। ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਫੇਰੀ ਨੂੰ ਗੁਪਤ ਰੱਖਿਆ ਗਿਆ ਅਤੇ ਇਸ ਬਾਰੇ ਡਾਇਰੈਕਟੋਰੇਟ ਪ੍ਰਸ਼ਾਸਨ ਵੱਲੋਂ ਵੀ ਮੀਡੀਏ ਨੂੰ ਕੋਈ ਸੂਚਨਾ ਤੱਕ ਨਹੀਂ ਦਿੱਤੀ ਗਈ।

ਅਕਸਰ ਹੀ ਇਹ ਵੇਖਣ ‘ਚ ਆਇਆ ਸ਼੍ਰੋਮਣੀ ਕਮੇਟੀ ਪ੍ਰਧਾਨ ਮੀਡੀਏ ਦੇ ਸਵਾਲਾਂ ਤੋਂ ਦੂਰੀ ਹੀ ਬਣਾ ਕੇ ਰੱਖਦੇ ਹਨ, ਜੋ ਕਦੇ ਵੀ ਤਸੱਲੀਪੂਰਵਕ ਜਵਾਬ ਦਿੰਦੇ ਨਜ਼ਰ ਨਹੀਂ ਆਉਂਦੇ। ਸ਼੍ਰੋਮਣੀ ਕਮੇਟੀ ਪ੍ਰਧਾਨ ਟੌਹੜਾ ਇੰਸਟੀਚਿਊਟ ਵਿਖੇ ਪੁੱਜੇ, ਪਰ ਜਦੋਂ ਮੀਡੀਏ ਟੀਮ ਇੰਸਟੀਚਿਊਟ ਵਿਖੇ ਪੁੱਜੀ ਤਾਂ ਉਹ ਉਥੋਂ ਚੁੱਪ ਚੁਪੀਤੇ ਨਿਕਲ ਚੁੱਕੇ ਸਨ।
ਸਿੱਖਾਂ ਦੇ ਸਿਰਮੌਰ ਸੰਸਥਾ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਮਗਰੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਭਾਵੇਂ ਮਾਮਲਾ ਨਾਨਕ ਸ਼ਾਹ ਫਕੀਰ, ਪੁਸਤਕ ਵਿਵਾਦ ਜਾਂ ਸਿੱਖ ਜਥੇ ਰਾਹੀਂ ਪਾਕਿ ਪੁੱਜ ਕੇ ਵਿਆਹ ਕਰਵਾਉਣ ਵਾਲੀ ਕਿਰਨ ਬਾਲਾ ਜਾਂ ਫਾਰਗ ਕੀਤੇ ਮੁਲਾਜ਼ਮਾਂ ਦਾ ਹੋਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਖ਼ੁਦ ਨੂੰ ਵਿਵਾਦਾਂ ‘ਚ ਉਲਝਿਆ ਮੰਨਦੇ ਹਨ, ਜਿਸ ਕਾਰਨ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਅਕਸਰ ਮੀਡੀਏ ਤੋਂ ਦੂਰੀ ਬਣਾ ਕੇ ਰੱਖੀ ਜਾ ਰਹੀ ਹੈ।
ਟੌਹੜਾ ਇੰਸਟੀਚਿਊਟ ਵਿਖੇ ਪਹੁੰਚ ਕੇ ਜਾਣਕਾਰੀ ਇਕੱਤਰ ਕੀਤੀ ਗਈ ਤਾਂ ਪਤਾ ਲੱÎਗਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੱਢੀ ਗਈਆਂ ਅਸਾਮੀਆਂ ਨੂੰ ਭਰਨ ਲਈ ਇੰਟਰਵਿਊ ਰੱਖੀ ਗਈ ਸੀ, ਜਿਸ ਕਾਰਨ ਸ਼੍ਰੋਮਣੀ ਕਮੇਟੀ ਪ੍ਰਧਾਨ ਪੁੱਜੇ ਹੋਏ ਸਨ, ਪਰ ਦੂਸਰੇ ਪਾਸੇ ਇੰਟਰਵਿਊ ਦੇਣ ਆਏ ਉਮੀਦਵਾਰਾਂ ਤੋਂ ਇਹ ਵੀ ਸੁਣਨ ਨੂੰ ਮਿਲਿਆ ਕਿ ਕਿਸੇ ਉਮੀਦਵਾਰ ਦੀ ਸਿਫਾਰਸ਼ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਉਚੇਚੇ ਤੌਰ ‘ਤੇ ਪਹੁੰਚੇ ਸਨ, ਜੋ ਚੁੱਪ ਚੁਪੀਤੇ ਆਏ ਅਤੇ ਚਲੇ ਗਏ।

Leave a Reply

Your email address will not be published. Required fields are marked *