ਦੇਸ਼-ਵਿਦੇਸ਼ਪੰਜਾਬ

ਸੀ.ਬੀ.ਆਈ. ਨੇ ਨੀਰਵ ਮੋਦੀ ਖਿਲਾਫ ਚਾਰਜਸ਼ੀਟ ਕੀਤੀ ਦਾਖਲ

ਨਵੀਂ ਦਿੱਲੀ (ਏਜੰਸੀ) ਪੰਜਾਬ ਨੈਸ਼ਨਲ ਬੈਂਕ(ਪੀ.ਐੱਨ.ਬੀ.) ਦੇ ਮੁੱਖ ਦੋਸ਼ੀ ਨੀਰਵ ਮੋਦੀ ਦੇ ਖਿਲਾਫ ਸੀ.ਬੀ.ਆਈ. ਨੇ ਚਾਰਜ ਸ਼ੀਟ ਦਾਖਲ ਕਰ ਦਿੱਤੀ। ਸੀ.ਬੀ.ਆਈ. ਵਲੋਂ ਇਸ ਮਾਮਲੇ ਵਿਚ ਦਾਖਲ ਹੋਣ ਵਾਲੀ ਇਹ ਪਹਿਲੀ ਚਾਰਜਸ਼ੀਟ ਹੈ।
ਇਸ ਚਾਰਜਸ਼ੀਟ ਵਿਚ ਨੀਰਵ ਮੋਦੀ ਤੋਂ ਇਲਾਵਾ ਕਈ ਹੋਰ ਲੋਕਾਂ ਦੇ ਨਾਮ ਵੀ ਸ਼ਾਮਲ ਹਨ। ਚਾਰਜਸ਼ੀਟ ਵਿਚ ਪੀ.ਐੱਨ.ਬੀ. ਦੀ ਸਾਬਕਾ ਪ੍ਰਬੰਧਕ ਨਿਰਦੇਸ਼ਕ ਅਤੇ ਸੀ.ਈ.ਓ. ਊਸ਼ਾ ਅਨੰਤਸੁਬਰਾਮਨੀਅਨ ਦਾ ਨਾਮ ਸ਼ਾਮਲ ਵੀ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਊਸ਼ਾ ਅਨੰਤਸੁਬਰਾਮਨੀਅਨ ਇਸ ਸਮੇਂ ਇਲਾਹਾਬਾਦ ਬੈਂਕ ਦੀ ਸੀ.ਈ.ਓ. ਹਨ। ਇਸ ਤੋਂ ਪਹਿਲਾਂ ਉਹ ਪੀ.ਐੱਨ.ਬੀ. ‘ਚ ਅਹਿਮ ਭੂਮਿਕਾ ਨਿਭਾਅ ਚੁੱਕੀ ਹੈ।
ਸੀ.ਬੀ.ਆਈ ਨੇ ਆਪਣੀ ਚਾਰਜਸ਼ੀਟ ਵਿਚ ਪੀ.ਐੱਨ.ਬੀ. ਦੇ ਦੋ ਮੌਜੂਦਾ ਕਾਰਜਕਾਰੀ ਡਾਇਰੈਕਟਰ ਕੇ.ਵੀ. ਬ੍ਰਹਮਾਜੀ ਰਾਓ ਅਤੇ ਸੰਜੀਵ ਸ਼ਰਨ ਨੂੰ ਵੀ ਸ਼ਾਮਲ ਹੈ। ਇਕ ਅਧਿਕਾਰੀ ਅਨੁਸਾਰ ਚਾਰਜਸ਼ੀਟ ਨੂੰ ਪੂਰੀ ਤਰ੍ਹਾਂ ਨੀਰਵ ਮੋਦੀ ਦੇ ਖਿਲਾਫ ਹੀ ਤਿਆਰ ਕੀਤਾ ਗਿਆ ਹੈ। ਮੇਹੁਲ ਚੌਕਸੀ ਦੇ ਖਿਲਾਫ ਵੱਖਰੇ ਤੌਰ ‘ਤੇ ਇਕ ਹੋਰ ਚਾਰਜਸ਼ੀਟ ਜਾਰੀ ਕੀਤੀ ਜਾਵੇਗੀ।

Leave a Reply

Your email address will not be published. Required fields are marked *