ਦੇਸ਼-ਵਿਦੇਸ਼ਪੰਜਾਬ

ਕਰਨਾਟਕ ਚੋਣਾਂ : ਭਾਜਪਾ ਤੇ ਕਾਂਗਰਸ ਨੇ ਰਾਜਪਾਲ ਦੇ ਪਾਲੇ ‘ਚ ਸੁੱਟੀ ਗੇਂਦ

ਬੰਗਲੂਰ 15 ਮਈ (ਮਧੂਸਾਰ ਬਿਊਰੋ) ਕਰਨਾਟਕ ਵਿਧਾਨ ਸਭਾ ਵਿਚ ਕਿਸੇ ਵੀ ਦਲ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਦਾ ਦੇਖ ਕੇ ਸੂਬੇ ਵਿਚ ਸਰਕਾਰ ਬਣਾਉਣ ਲਈ ਕਾਂਗਰਸ ਅਤੇ ਭਾਜਪਾ ਵਿਚ ਗਠਜੋੜ ਵੱਧ ਗਿਆ ਹੈ ਅਤੇ ਹੁਣ ਸਾਰਿਆਂ ਦੀਆਂ ਨਜ਼ਰਾਂ ਰਾਜਪਾਲ ਵਜੁਭਾਈ ਵਾਲਾ ‘ਤੇ ਟਿਕ ਗਈ ਹੈ।

ਭਾਜਪਾ ਉਮੀਦਵਾਰ ਬੀ. ਐੱਸ. ਯੇਦੀਯੁਰੱਪਾ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਕਰਨਾਟਕ ਦੀ ਜਨਤਾ ਨੇ ਭਾਜਪਾ ਨੂੰ ਸਵੀਕਾਰਿਆ ਹੈ, ਜਦਕਿ ਕਾਂਗਰਸ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਿਛਲੇ ਦਰਵਾਜ਼ੇ ਤੋਂ ਸੱਤਾ ਪਾਉਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਗਠਜੋੜ ‘ਤੇ ਕਾਂਗਰਸ ਨੇ ਜਨਤਾ ਦਲ (ਐੱਸ) ਨੂੰ ਸਰਕਾਰ ਬਣਾਉਣ ਦਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਅਤੇ ਕਿਹਾ ਕਿ ਅੱਜ ਸ਼ਾਮ ਦੋਵੇਂ ਦਲਾਂ ਦੇ ਨੇਤਾ ਰਾਜਪਾਲ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ। ਦੂਜੇ ਪਾਸੇ ਸਭ ਤੋਂ ਵੱਡੇ ਦਲ ਦੇ ਰੂਪ ‘ਚ ਉੱਭਰੀ ਭਾਜਪਾ ਨੇ ਵੀ ਸੂਬੇ ‘ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦਾ ਸੰਕੇਤ ਦਿੱਤਾ ਹੈ।
ਕਾਂਗਰਸ ਨੇ ਜਿਸ ਸਮੇਂ ਜਨਤਾ ਦਲ (ਐੱਸ) ਨੂੰ ਸਰਕਾਰ ਬਣਾਉਣ ਦਾ ਸਮਰਥਨ ਦੇਣ ਦਾ ਐਲਾਨ ਕੀਤਾ ਉਸ ਸਮੇਂ ਨਤੀਜੇ ਅਤੇ ਰੁਝਾਨ ਦੇ ਆਧਾਰ ‘ਤੇ ਭਾਜਪਾ 104 ਸੀਟਾਂ ‘ਤੇ ਅੱਗੇ ਸੀ, ਜਦਕਿ ਕਾਂਗਰਸ 76 ਸੀਟਾਂ ‘ਤੇ ਅਤੇ ਜਨਤਾ ਦਲ (ਐੱਸ) 39 ਸੀਟਾਂ ‘ਤੇ ਹਨ। ਨਤੀਜੇ ਸਿਰਫ 112 ਸੀਟਾਂ ਦੇ ਹੀ ਆਏ ਸਨ, ਜਿੰਨ੍ਹਾਂ ‘ਚੋਂ 64 ਭਾਜਪਾ ਦੇ ਪੱਖ ‘ਚ, 33 ਕਾਂਗਰਸ ਦੇ ਅਤੇ 14 ਜਦ (ਐੱਸ) ਦੇ ਪੱਖ ‘ਚ ਸਨ। ਕਾਂਗਰਸ ਦੇ ਮੁੱਖ ਨੇਤਾ ਗੁਲਾਮ ਨਬੀ ਆਜ਼ਾਦ ਨੇ ਪਾਰਟੀ ਦੇ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਦੇਵੇਗੌੜਾ ਜੀ ਅਤੇ ਕੁਮਾਰਸੁਆਮੀ ਨਾਲ ਟੈਲੀਫੋਨ ‘ਤੇ ਗੱਲ ਕੀਤੀ ਹੈ। ਉਨ੍ਹਾਂ ਨੇ ਸਾਡਾ ਪ੍ਰਸਤਾਵ ਮਨਜ਼ੂਰ ਕਰ ਲਿਆ ਹੈ। ਅਸੀਂ ਜਦ (ਐੱਸ) ਨੂੰ ਸਰਕਾਰ ਦੀ ਅਗਵਾਈ ਕਰਨ ਨੂੰ ਕਿਹਾ ਹੈ। ਅਸੀਂ ਦੋਵਾਂ ਦੀਆਂ ਸੀਟਾਂ ਭਾਜਪਾ ਤੋਂ ਜ਼ਿਆਦਾ ਆ ਰਹੀਆਂ ਹਨ।
ਕਿਸੇ ਵੀ ਦਲ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਣ ‘ਤੇ ਸਭ ਤੋਂ ਵੱਡੇ ਦਲ ਨੂੰ ਸਰਕਾਰ ਲਈ ਪਹਿਲਾਂ ਬੁਲਾਉਣ ਦੀ ਪਰੰਪਰਾ ਰਹੀ ਹੈ ਪਰ ਹਾਲ ਹੀ ‘ਚ ਹੋਏ ਗੋਆ ਅਤੇ ਮਣੀਪੁਰ ਵਿਧਾਨਸਭਾ ਚੋਣਾਂ ‘ਚ ਕਾਂਗਰਸ ਦੇ ਸਭ ਤੋਂ ਵੱਡੀ ਪਾਰਟੀ ਹੋਣ ਦੇ ਵਾਬਜੂਦ ਭਾਜਪਾ ਨੇ ਛੋਟੇ ਦਲਾਂ ਨੂੰ ਮਿਲਾ ਕੇ ਉੱਥੇ ਆਪਣੀਆਂ ਸਰਕਾਰਾਂ ਬਣਾ ਲਈਆਂ ਹਨ। ਇਸ ਨੂੰ ਦੇਖਦੇ ਹੋਏ ਕਾਂਗਰਸ ਨੇ ਪੂਰੇ ਨਤੀਜੇ ਆਉਣ ਦਾ ਇੰਤਜ਼ਾਰ ਕਰਨ ਤੋਂ ਪਹਿਲਾਂ ਹੀ ਜਨਤਾ ਦਲ (ਐੱਸ) ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ।

Leave a Reply

Your email address will not be published. Required fields are marked *