ਪਟਿਆਲਾ

ਪਟਿਆਲਾ ਆਰਕੀਟੈਕਟਸ ਐਸੋਸੀਏਸ਼ਨ ਨੇ ਆਈ.ਆਈ.ਏ. ਦੀ 101ਵੀਂ ਵਰ੍ਹੇਗੰਢ ਮਨਾਈ

ਪਟਿਆਲਾ, 17 ਮਈ (ਮਧੂਸਾਰ ਬਿਊਰੋ) ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ (ਆਈ.ਆਈ.ਏ) ਪਟਿਆਲਾ ਸਬ-ਸੈਂਟਰ ਅਤੇ ਪਟਿਆਲਾ ਆਰਕੀਟੈਕਟਸ ਐਸੋਸੀਏਸ਼ਨ ਵਲੋਂ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਦੀ 101ਵੀਂ ਵਰ੍ਹੇਗੰਢ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆਂ ਗਿਆ।

ਇਸ ਮੌਕੇ ਪਟਿਆਲਾ ਆਰਕੀਟੈਕਟਸ ਐਸੋਸੀਏਸ਼ਨ ਦੀ ਜਰਨਲ ਬਾਡੀ ਦੀ ਮੀਟਿੰਗ ਵੀ ਕੀਤੀ ਗਈ ਅਤੇ ਸਾਲਾਨਾ ਰਿਪੋਰਟ ਵੀ ਪੇਸ਼ ਕੀਤੀ ਗਈ ਅਤੇ ਪਟਿਆਲਾ ਸ਼ਹਿਰ ਦੇ ਸੁੰਦਰੀਕਰਨ ਨੂੰ ਲੈਕੇ ਵਿਚਾਰ ਚਰਚਾ ਕੀਤੀ ਗਈ ਕਿ ਕਿਸ ਤਰ੍ਹਾਂ ਘੱਟ ਨਿਵੇਸ਼ ਨਾਲ ਚੰਗਾ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾ ਸਕੇ।
ਇਸ ਮੌਕੇ ਪਟਿਆਲਾ ਦੇ 50 ਤੋਂ ਵੱਧ ਆਰਕੀਟੈਕਟਸ ਨੇ ਹਿੱਸਾ ਲਿਆ ਅਤੇ ਆਈ.ਆਈ.ਏ. ਐਸੋਸੀਏਸ਼ਨ ਦੇ ਸੈਕਟਰੀ ਪੀ.ਐਸ. ਆਹਲੂਵਾਲੀਆ ਨੇ ਪਟਿਆਲਾ ਦੇ ਆਰਕੀਟੈਕਟਾਂ ਦੁਆਰਾ ਕੀਤੀਆਂ ਪ੍ਰਾਪਤੀਆਂ ਬਾਰੇ ਚਰਚਾ ਕੀਤੀ ਅਤੇ ਐਸੋਸੀਏਸ਼ਨ ਦੇ ਖ਼ਜ਼ਾਨਚੀ ਆਰ.ਐਸ. ਸੰਧੂ, ਨੇ ਪਟਿਆਲਾ ਦੇ ਆਰਕੀਟੈਕਟਸ ਦੁਆਰਾ ਸੂਬਾ ਪੱਧਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਵਿੱਚ ਕੀਤੇ ਯੋਗਦਾਨ ਦਾ ਜ਼ਿਕਰ ਕੀਤਾ।
ਇਸ ਮੌਕੇ ਆਈ.ਆਈ.ਏ ਪਟਿਆਲਾ ਦੇ ਚੇਅਰਮੈਨ ਸ਼੍ਰੀ ਐਲ.ਆਰ. ਗੁਪਤਾ ਨੇ ਪਟਿਆਲਾ ਆਰਕੀਟੈਕਟਸ ਐਸੋਸੀਏਸ਼ਨ ਦੇ ਇਤਿਹਾਸ ਉਪਰ ਚਾਨਣਾ ਪਾਇਆ ਅਤੇ ਇਸ ਮੌਕੇ ਸ਼੍ਰੀਮਤੀ ਆਰ ਇੰਦੂ ਅਰੋੜਾ ਨੇ ਵਿੱਤੀ ਰਿਪੋਰਟ ਪੇਸ਼ ਕੀਤੀ।
ਇਸ ਮੇਕੇ ਆਤਮਾ ਰਾਮ ਸੋਹਨ ਲਾਲ, ਅਮਨਦੀਪ ਸਿੰਘ, ਅਮਿਤਾਂ ਸਿੰਗਲਾ, ਲੋਕੇਸ਼ ਗੁਪਤਾ, ਆਰ. ਰਾਕੇਸ਼ ਅਰੋੜਾ ਸਮੇਤ ਵੱਡੀ ਗਿਣਤੀ ਆਰਕੀਟੈਕਟਸ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।

Leave a Reply

Your email address will not be published. Required fields are marked *