ਲੇਖ

ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਸਫਰ

ਜਗਦੀਪ ਕਾਹਲੋਂ, 8288847042
ਰਾਸ਼ਟਰਮੰਡਲ ਖੇਡਾਂ ਦੇ ਮਹਾਂਕੁੰਭ ਤੋਂ ਬਾਅਦ ਹੁਣ ਦੁਨੀਆਂ ਦੀਆਂ ਨਜ਼ਰਾਂ ਆਉਣ ਵਾਲੀਆਂ ਏਸ਼ਿਆਈ ਖੇਡਾਂ ਵੱਲ ਹਨ।ਭਾਰਤੀ ਖਿਡਾਰੀਆਂ ਵਿੱਚ ਇਨ੍ਹਾਂ ਏਸ਼ੀਆਈ ਖੇਡਾਂ ਨੂੰ ਲੈ ਕੇ ਬਹੁਤ ਭਾਰੀ ਉਤਸ਼ਾਹ ਹੈ।ਦੇਸ਼ ਦੇ ਚੋਟੀ ਦੇ ਖਿਡਾਰੀ ਇਨ੍ਹਾਂ ਖੇਡਾਂ ਦੀ ਤਿਆਰੀ ਵਿੱਚ ਲੱਗੇ ਹੋਏ ਹਨ ।

ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਟੇਬਲ ਟੈਨਿਸ, ਨਿਸ਼ਾਨੇਬਾਜ਼ੀ ,ਕੁਸ਼ਤੀ ,ਵੇਟਲਿਫਟਿੰਗ, ਬਾਕਸਿੰਗ ਵਿੱਚ ਦੇਸ਼ ਨੂੰ ਖਿਡਾਰੀਆਂ ਨੇ ਸੋਨ ਤਗਮੇ ਭਾਰਤ ਦੀ ਝੋਲੀ ਪਾਏ।ਬਾਕਸਿੰਗ ਖੇਡ ਵਿੱਚ ਭਾਰਤੀ ਮਹਿਲਾ ਤੇ ਪੁਰਸ਼ ਖਿਡਾਰੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰ ਦੇਸ਼ ਨੂੰ ਤਗਮੇ ਜਿਤਵਾਏ।ਹੁਣ ਗੱਲ ਕਰਦੇ ਹਾਂ ਏਸ਼ੀਅਨ ਮੁਲਕਾਂ ਦੇ ਖੇਡ ਮਹਾਂਕੁੰਭ ਦੀ ਹਾਂ ਏਸ਼ੀਆਈ ਖੇਡਾਂ ਦੀ ।ਏਸ਼ਿਆਈ ਖੇਡਾਂ ਵਿੱਚ ਹਾਕੀ ,ਸਾਈਕਲਿੰਗ, ਐਥਲੈਟਿਕਸ, ਬੈਡਮਿੰਟਨ, ਨਿਸ਼ਾਨੇਬਾਜ਼ੀ ਆਦਿ ਖੇਡਾਂ ਦੇ ਖਿਡਾਰੀ ਆਪਣਾ ਜੌਹਰ ਵਿਖਾਉਣਗੇ।ਓਲੰਪਿਕ ਖੇਡਾਂ ਤੋਂ ਬਾਅਦ ਏਸ਼ੀਆਈ ਖੇਡਾਂ ਵਿਸ਼ਵ ਦੇ ਸਭ ਤੋਂ ਵੱਡੇ ਟੂਰਨਾਮੈਂਟਾਂ ਵਜੋ ਜਾਣੀਆਂ ਜਾਦੀਆਂ ਹਨ।ਏਸ਼ੀਆਈ ਖੇਡਾਂ 8 ਅਗਸਤ ਤੋਂ 2 ਸਤੰਬਰ ਤੱਕ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਵਿੱਚ ਹੋਣਗੀਆਂ।ਏਸ਼ਿਆਈ ਖੇਡਾਂ ਵਿੱਚ 462ਈਵੈਂਟਾਂ ਤੇ 40 ਖੇਡਾਂ ਨਾਲ ਜੁੜੇ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਇਨ੍ਹਾਂ ਏਸ਼ੀਆਈ ਖੇਡਾਂ ਦਾ ਮਹਾਂਕੁੰਭ ਨੂੰ ਏਸ਼ੀਆਡ ਦੇ ਨਾਂ ਨਾਲ ਵੀ ਦੁਨੀਆਂ ਯਾਦ ਕਰਦੀ ਹੈ। ਇਸ ਏਸ਼ੀਆਈ ਖੇਡਾਂ ਵਿੱਚ ਸਿਰਫ ਏਸ਼ੀਆਈ ਦੇਸ਼ਾਂ ਦੇ ਖਿਡਾਰੀ ਹੀ ਭਾਗ ਲੈਂਦੇ ਹਨ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਸਾਲ 1951ਵਿੱਚ ਹੋਈ ਅਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਪਹਿਲੀਆਂ ਏਸ਼ੀਆਈ ਖੇਡਾਂ ਭਾਰਤ(ਦਿੱਲੀ)ਵਿਖੇ ਹੋਈਆਂ ਸਨ।ਇਹ ਖੇਡਾਂ ਵੀ ਓਲੰਪਿਕ ਖੇਡਾਂ ਵਾਂਗ ਚਾਰ ਸਾਲਾਂ ਦੇ ਵੱਖਵੇ ਤੋਂ ਬਾਅਦ ਹੁੰਦੀਆਂ ਹਨ। ਇਨ੍ਹਾਂ ਖੇਡਾਂ ਦਾ ਪ੍ਰਬੰਧ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ ਓ ਸੀ) ਕਰਦੀ ਹੈ।ਪਹਿਲੀਆਂ ਏਸ਼ੀਆਈ ਖੇਡਾਂ ਵਿੱਚ ਏਸ਼ੀਆ ਮੁਲਕਾਂ ਦੇ 11ਦੇਸ਼ਾਂ 6 ਖੇਡਾਂ ਦੀ 57ਈਵੈਂਟਾਂ ਲਈ 489ਖਿਡਾਰੀਆਂ ਨੇ ਭਾਗ ਲਿਆ ਸੀ।ਫਿਰ ਲਗਾਤਾਰ ਖੇਡਾਂ ਅਤੇ ਖਿਡਾਰੀਆਂ ਦਾ ਉਤਸ਼ਾਹ ਲਗਾਤਾਰ ਵੱਧਦਾ ਗਿਆ।ਸਾਲ 1982ਵਿੱਚ ਮੁੜ ਭਾਰਤ ਨੂੰ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ।ਇਨ੍ਹਾਂ ਖੇਡਾਂ ਵਿੱਚ 23 ਦੇਸ਼ਾਂ ਦੇ 3411 ਖਿਡਾਰੀਆਂ ਨੇ ਹਿੱਸਾ ਲਿਆ।ਇਨ੍ਹਾਂ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਪ੍ਰਦਰਸ਼ਨ ਠੀਕ ਠਾਕ ਰਿਹਾ।ਏਸ਼ਿਆਈ ਖੇਡਾਂ ਵਿੱਚ ਤਗਮਿਆਂ ਦੀ ਦਰਜਾਬੰਦੀ ਵਿੱਚ ਜਪਾਨ ਅਤੇ ਚੀਨ ਨੇ ਹਮੇਸ਼ਾ ਹੀ ਦਬਦਬਾ ਰਿਹਾ।ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਸਾਲ 1951 ਵਿੱਚ ਓਵਰਆਲ ਦੂਜਾ ਤੇ 1982 ਦੀਆਂ ਏਸ਼ੀਆਈ ਖੇਡਾਂ ਜੋ ਭਾਰਤ( ਨਵੀਂ ਦਿੱਲੀ )ਵਿੱਚ ਪੰਜਵਾਂ ਸਥਾਨ ਹਾਸਲ ਕੀਤਾ।ਜੇਕਰ ਗੱਲ ਗੇਮ ਦੇ ਪ੍ਰਦਰਸ਼ਨ ਦੀ ਕਰੀਏ ਤਾਂ ਐਥਲੈਟਿਕਸ ਵਿੱਚ ਭਾਰਤ ਦੇ ਖਿਡਾਰੀਆਂ ਨੇ ਹੁਣ ਤੱਕ ਕੁੱਲ 72 ਸੋਨ, 77ਚਾਂਦੀ ਅਤੇ 84 ਕਾਂਸੀ ਦੇ ਕੁੱਲ 235 ਤਗਮੇ ਭਾਰਤ ਦੀ ਝੋਲੀ ਪਾਏ।ਬੈਡਮਿੰਟਨ, ਕਬੱਡੀ, ਨਿਸ਼ਾਨੇਬਾਜ਼ੀ ਆਦਿ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਸਾਲ 2002ਦੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀ ਲਿਐਂਡਰ ਪੇਸ ਅਤੇ ਮਹੇਸ਼ ਭੂਪਤੀ ਦੀ ਜੋੜੀ ਨੇ ਡਬਲਜ਼ ਟੈਨਿਸ ਮੁਕਾਬਲੇ ਵਿੱਚ ਭਾਰਤ ਨੂੰ ਇਤਿਹਾਸਕ ਸੋਨ ਤਗਮਾ ਦਿਵਾਇਆ।ਐਥਲੈਟਿਕਸ ਵਿੱਚ ਸੁਨੀਤਾ ਰਾਣੀ ਤੇ ਨੀਲਮ ਜਸਵੰਤ ਸਿੰਘ ਨੇ ਇਨਾਂ੍ਹ ਖੇਡਾਂ ਵਿੱਚ ਗੇਮ ਰਿਕਾਰਡ ਕਾਇਮ ਕਰ ਤਗਮੇ ਜਿੱਤੇ।ਸਾਲ 2010 ਦੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਐਥਲੈਟਿਕਸ ਦੇ 4*400 ਵਿੱਚ ਭਾਰਤੀ ਟੀਮ ਦੀਆਂ ਖਿਡਾਰਨਾਂ ਨੇ ਸੋਨ ਤਗਮਾ ਜਿੱਤਿਆ, ਬਾਕਸਿੰਗ ਵਿੱਚ ਵਜਿੰਦਰ ਨੇ 75 ਕਿਲੋਗ੍ਰਾਮ ‘ਚ ਭਾਰਤ ਨੂੰ ਸੋਨ ਦਿਵਾਇਆ।2014 ਦੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਦੇ ਨਿਸ਼ਾਨੇਬਾਜ਼ ਜੀਤੂ ਰਾਏ ਨੇ ਭਾਰਤ ਨੂੰ ਸੋਨ ਤਗਮਾ ਜਿੱਤ ਝੋਲੀ ਪਾਇਆ।ਐਥਲੈਟਿਕਸ ਵਿੱਚ ਸੀਮਾ ਪੂਨੀਆ,ਬਾਕਸਿੰਗ ਵਿੱਚ ਮੈਰੀ ਕੋਮ ਨੇ ਭਾਰਤ ਲਈ ਸੋਨ ਤਗਮੇ ਜਿੱਤੇ।ਭਾਰਤ ਦੀ ਐਥਲੈਟਿਕਸ ਟੀਮ ਨੇ 4*400 ਵਿੱਚ ਪ੍ਰਿਯੰਕਾ, ਟੇਕੂ, ਮਨਦੀਪ ਕੌਰ ,ਅਤੇ ਐੱਮ ਆਰ ਪੂਰਨਿਮਾ ਨੇ ਭਾਰਤ ਨੂੰ ਸੋਨ ਤਗਮਾ ਦਿਵਾਇਆ ।ਸਾਲ 2014 ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਖਿਡਾਰੀਆਂ ਨੇ ਏਸ਼ੀਆਈ ਖੇਡਾਂ ਵਿੱਚ 2 ਸੋਨ 2 ਚਾਂਦੀ ਤੇ 6 ਕਾਂਸੀ ਦੇ ਤਗਮੇ ਜਿੱਤੇ।ਜਿੱਥੇ ਭਾਰਤ ਨੂੰ 4*400 ਮੀਟਰ ਰਿਲੇਅ ਵਿੱਚ ਤਗ਼ਮਾ ਜਿਤਾਉਣ ਵਾਲੀ ਓਲੰਪੀਅਨ ਅਥਲੀਟ ਮਨਦੀਪ ਕੌਰ ਨੇ ਆਪਣੀ ਹੈਟ੍ਰਿਕ ਇਨ੍ਹਾਂ ਏਸ਼ਿਆਈ ਖੇਡਾਂ ਵਿੱਚ ਪੂਰੀ ਕੀਤੀ ।ਹਾਕੀ ਵਿੱਚ ਪੰਜਾਬ ਦੇ ਸੱਤ ਖਿਡਾਰੀਆਂ ਨੇ ਭਾਰਤੀ ਟੀਮ ਦੀ ਪ੍ਰਤੀਨਿਧਤਾ ਕੀਤੀ ।ਐਥਲੀਟ ਖੁਸ਼ਬੀਰ ਕੌਰ ਨੇ ਚਾਂਦੀ ਦਾ ਤਗਮਾ ਭਾਰਤ ਲਈ ਜਿੱਤਿਆ। ਨਿਸ਼ਾਨੇਬਾਜ਼ੀ ਵਿੱਚ ਓਲੰਪੀਅਨ ਅਭਿਨਵ ਬਿੰਦਰਾ ਨੇ 2 ਕਾਂਸੇ ਦੇ ਤਗਮੇ ਜਿੱਤੇ। ਇਸ ਤੋਂ ਇਲਾਵਾ ਨਿਸ਼ਾਨੇਬਾਜ਼ ਹੀਨਾ ਸਿੱਧੂ, ਕਿਸ਼ਤੀ ਚਾਲਕ ਸਵਰਨ ਸਿੰਘ ਵਿਰਕ ਨੇ ਭਾਰਤ ਨੂੰ ਕਾਂਸੇ ਦੇ ਤਗਮੇ ਦਿਵਾਏ।ਆਸ ਕਰਦੇ ਹਾਂ ਕਿ ਆਉਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀ ਆਪਣੇ ਦੇਸ਼ ਦਾ ਝੰਡਾ ਬੁਲੰਦ ਕਰਨਗੇ ਅਤੇ ਦੁਨੀਆਂ ਦੇ ਨਕਸ਼ੇ ਵਖਰੀ ਪਹਿਚਾਣ ਬਨਾÀਣਗੇ ।

Leave a Reply

Your email address will not be published. Required fields are marked *