ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਕਾਂਗਰਸ ਨੇ 111 ਵਾਰ ਡੇਗੀਆਂ ਸੂਬਾ ਸਰਕਾਰਾਂ

ਸਿਆਸਤ ‘ਚ ਐਕਸ਼ਨ ਦਾ ਰੈਕਸ਼ਨ
ਕਾਂਗਰਸ ਨੇ 91 ਵਾਰ ਕੀਤੀ ਧਾਰਾ 356 ਦੀ ਉਲੰਘਣਾ
ਕੰਵਰ ਬੇਦੀ
ਕਰਨਾਟਕ ‘ਚ ਭਾਜਪਾ, ਕਾਂਗਰਸ ਅਤੇ ਜੀਡੀਐਸ ਵੱਲੋਂ ਬਹੁਮਤ ਸਾਬਤ ਕਰਨ ‘ਚ ਜਦੋਂ ਕਾਮਯਾਬ ਨਾ ਹੋਈਆਂ ਤਾਂ, ਭਾਜਪਾ ਨੇ ਜਲਦਬਾਜ਼ੀ ਕਰਦਿਆਂ ਯੇਦੀਯੁਰੱਪਾ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਵਾਈ ਦਿੱਤੀ, ਪਰ ਅਫਸੋਸ ਅੱਜ ਯੇਦੀਯੁਰੱਪਾ ਦੇ ਅਸਤੀਫਾ ਦੇ ਦੇਣ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਅਤੇ ਜੀਡੀਐਸ ਗੱਠਜੋੜ ਨਾਲ ਕਰਨਾਟਕ ‘ਚ ਸਰਕਾਰ ਬਣਾਉਣਗੇ। ਕਰਨਾਟਕ ‘ਚ ਚੱਲੇ ਘਮਸਾਨ ‘ਚ ਕਾਂਗਰਸ, ਜੀਡੀਐਸ ਤੋਂ ਇਲਾਵਾ ਸਿਆਸੀ ਆਗੂ ਇਹ ਚੀਕ ਚੀਕ ਆਖ ਰਹੇ ਸਨ ਕਿ ਲੋਕਤੰਤਰ ਤਾ ਕਤਲ ਹੋਇਆ, ਇਹ ਹਮੇਸ਼ਾ ਹੁੰਦਾ ਆਇਆ, ‘ਜਿਸ ਕੀ ਲਾਂਠੀ ਉਸ ਦੀ ਭੈਂਸ’

ਅੱਜ ਜਦੋਂ ਭਾਜਪਾ ਸੱਤਾ ‘ਚ ਰਹਿ ਕੇ ਕਾਂਗਰਸ ਨੂੰ ‘ਐਕਸ਼ਨ ਦਾ ਰੈਕਸ਼ਨ’ ਕਰਕੇ ਵਿਖਾ ਰਹੀ ਹੈ, ਜੋ ਕਾਂਗਰਸ 50 ਸਾਲਾਂ ਦੇ ਰਾਜ ਦੌਰਾਨ ਕਰਦੀ ਰਹੀ ਹੈ। ਲੋਕਤੰਤਰ ਦਾ ਕਤਲ ਕੋਈ ਪਹਿਲੀ ਵਾਰ ਨਹੀਂ ਸੀ ਅਜਿਹਾ ਬਹੁਤ ਵਾਰ ਹੋਇਆ ਸਿਆਸਤ ‘ਚ ਸਿਆਸੀ ਲੋਕਾਂ ਵੱਲੋਂ ਅਜਿਹਾ ਵਰਤਾਰਾ ਬਣਿਆ ਹੀ ਰਹਿੰਦਾ ਹੈ। ਅੱਜ ਕਾਂਗਰਸ ਇਹ ਆਖ ਰਹੀ ਹੈ ਕਿ ਲੋਕਤੰਤਰ ਦਾ ਜਿੱਤ ਹੋਈ ਹੈ, ਪਰ ਉਨ੍ਹਾਂ ਨੂੰ ਆਪਣੀ ਪੀੜੀ ਹੇਠ ਸੋਟਾ ਫੇਰਦੇ ਹੋਏ ਇਹ ਵੀ ਮੰਨ ਲੈਣਾ ਚਾਹੀਦਾ ਹੈ ਕਿ ਕਾਂਗਰਸ ਨੇ ਵੀ ਦੇਸ਼ ‘ਚ 50 ਸਾਲਾਂ ਰਾਜ ਕੀਤਾ, ਜਦੋਂ ਧਾਰਾ 356 ਦੀ ਲਾਗੂ ਕਰਕੇ ਕੁਲ 111 ਵਾਰ ਰਾਜ ਸਰਕਾਰਾਂ ਡੇਗੀਆਂ ਗਈਆਂ, ਜਿਨ੍ਹਾਂ ਵਿਚੋਂ 91 ਵਾਰ ਇਸ ਧਾਰਾ ਦੀ ਵਰਤੋਂ ਕਾਂਗਰਸ ਨੇ ਖ਼ੁਦ ਕੀਤਾ,ਜਿਸ ਨਾਲ ਲੋਕਤੰਤਰ ਉਦੋਂ ਵੀ ਕਤਲ ਹੋਇਆ ਅਤੇ ਕਾਂਗਰਸ ਨੇ ਲੋਕਤੰਤਰ ਤਾ ਕਤਲ ਕਰਦਿਆਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਡੇਗੀ ਸੀ।

Leave a Reply

Your email address will not be published. Required fields are marked *