ਪੰਜਾਬਪਟਿਆਲਾ

ਆਈ.ਓ.ਸੀ. ਵੱਲੋਂ ਪੀ.ਆਰ.ਟੀ.ਸੀ. ਨਾਲ ਡੀਜ਼ਲ ਦੀਆ ਕੀਮਤਾਂ ‘ਤੇ ਸਮਝੌਤਾ

ਪੀ.ਆਰ.ਟੀ.ਸੀ. ਨੂੰ 5 ਕਰੋੜ ਰੁਪਏ ਸਲਾਨਾ ਦਾ ਹੋਵੇਗਾ ਲਾਭ
ਪਟਿਆਲਾ, 22 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੀ.ਆਰ.ਟੀ.ਸੀ. ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਅੱਜ ਡੀਜ਼ਲ ਦੀ ਖ਼ਰੀਦ ‘ਤੇ 23 ਪੈਸੇ ਪ੍ਰਤੀ ਲੀਟਰ ਦੀ ਦਰ ਨਾਲ ਹੋਰ ਡਿਸਕਾਊਂਟ ਦੇਣ ਦਾ ਇਕਰਾਰ ਕੀਤਾ।

ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ.ਸ਼ਰਮਾ ਦੀ ਹਾਜ਼ਰੀ ਵਿੱਚ ਮੈਨੇਜਿੰਗ ਡਾਇਰੈਕਟਰ ਸ੍ਰੀ ਮਨਜੀਤ ਸਿੰਘ ਨਾਰੰਗ ਅਤੇ ਆਈ.À.ਸੀ. ਦੇ ਚੀਫ਼ ਡਵੀਜ਼ਨਲ ਇੰਸਟੀਚਿਊਸਨਲ ਬਿਜ਼ਨਸ ਦੇ ਜਨਰਲ ਮੈਨੇਜਰ ਸ੍ਰੀ ਕਪਿਲ ਭੱਟ ਵੱਲੋਂ ਇਕ ਸਮਝੌਤੇ ‘ਤੇ ਹਸਤਾਖ਼ਰ ਕੀਤੇ ਗਏ। ਇਸ ਸਮਝੌਤੇ ਤਹਿਤ ਆਈ.ਓ.ਸੀ. ਵੱਲੋਂ ਪੀ.ਆਰ.ਟੀ.ਸੀ. ਨੂੰ ਹੁਣ ਮਿਤੀ 1 ਮਈ 2018 ਤੋਂ 30 ਅਪ੍ਰੈਲ 2023 ਤੱਕ ਡੀਜ਼ਲ ਦੀ ਖ਼ਰੀਦ ‘ਤੇ ਕੁੱਲ 1.55 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਡਿਸਕਾਊਂਟ ਪ੍ਰਾਪਤ ਹੋਵੇਗਾ ਜਿਸ ਨਾਲ ਪੀ.ਆਰ.ਟੀ.ਸੀ. ਨੂੰ 1.39 ਲੱਖ ਰੁਪਏ ਰੋਜ਼ਾਨਾ, 41.70 ਲੱਖ ਰੁਪਏ ਪ੍ਰਤੀ ਮਹੀਨਾ ਅਤੇ 5.00 ਕਰੋੜ ਰੁਪਏ ਸਲਾਨਾ ਦਾ ਵਿੱਤੀ ਲਾਭ ਹੋਵੇਗਾ ।
ਇਸ ਤੋਂ ਇਲਾਵਾ ਪੀ.ਆਰ.ਟੀ.ਸੀ. ਦੇ ਪੰਜ ਡਿਪੂਆਂ ਨੂੰ ਆਟੋਮਿਸ਼ਨ ਤਹਿਤ ਲਿਆਉਣ ਦਾ ਕੰਮ ਆਈ.ਓ.ਸੀ. ਵੱਲੋਂ 2017-18 ਦੌਰਾਨ ਸ਼ੁਰੂ ਕੀਤਾ ਗਿਆ ਸੀ ਜੋ ਕਿ ਜਲਦੀ ਮੁਕੰਮਲ ਹੋਣ ਜਾ ਰਿਹਾ ਹੈ। ਬਾਕੀ ਚਾਰ ਡਿਪੂਆਂ ਨੂੰ ਆਟੋਮਿਸ਼ਨ ਤਹਿਤ ਲਿਆਉਣ ਦਾ ਕੰਮ ਵੀ ਇਸ ਵਿੱਤੀ ਸਾਲ ਵਿੱਚ ਸ਼ੁਰੂ ਹੋ ਜਾਣ ਦੀ ਉਮੀਦ ਹੈ ।
ਇਸ ਮੌਕੇ ਆਈ.À.ਸੀ. ਵੱਲੋਂ ਸ੍ਰੀ ਸੰਦੀਪ ਜੈਨ ਚੀਫ਼ ਮੈਨੇਜਰ, ਸ੍ਰੀ ਆਰ.ਐਸ.ਨੰਦਾ, ਜਨਰਲ ਮੈਨੇਜਰ, ਸ੍ਰੀ ਐਚ.ਐਸ.ਕੈਂਥ ਸੀਨੀਅਰ ਮੈਨੇਜਰ, ਸ੍ਰੀ ਵਿਨੋਦ ਸੁੰਡਾ ਸੇਲਜ਼ ਮੈਨੇਜਰ ਅਤੇ ਪੀ.ਆਰ.ਟੀ.ਸੀ. ਵੱਲੋਂ ਸ੍ਰੀ ਰਾਧੇ ਸ਼ਾਮ ਹਸੀਜਾ ਮੁੱਖ ਲੇਖਾ ਅਫਸਰ, ਸ੍ਰੀ ਪ੍ਰੇਮ ਲਾਲ ਡਿਪਟੀ ਕੰਟਰੋਲਰ, ਸ੍ਰੀ ਜਤਿੰਦਰਪਾਲ ਸਿੰਘ ਕਾਰਜਕਾਰੀ ਇੰਜੀਨੀਅਰ, ਸ੍ਰੀ ਸੁਰਿੰਦਰ ਸਿੰਘ ਜਨਰਲ ਮੈਨੇਜਰ (ਉਪਰੇਸ਼ਨ), ਸ੍ਰੀ ਨਮਨ ਗੋਇਲ ਸਿਸਟਮ ਐਨਾਲਿਸਟ, ਸ੍ਰੀ ਮੋਹਨ ਲਾਲ ਲੇਖਾ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *