ਪਾਕਿ ਵੱਲੋਂ ਜੰਗਬੰਦੀ ਦੀ ਉਲੰਘਣਾ, ਪੰਜ ਦੀ ਮੌਤ, 40 ਹਜ਼ਾਰ ਲੋਕ ਘਰ ਛੱਡਣ ਲਈ ਮਜ਼ਬੂਰ
ਜੰਮੂ 23 ਮਈ (ਮਧੂਸਾਰ ਬਿਊਰੋ) ਜੰਮੂ ਕਸ਼ਮੀਰ ਦੇ ਇਲਾਕਿਆਂ ਵਿਚ ਜਾਰੀ ਗੋਲੀਬਾਰੀ ਅਤੇ ਜੰਗਬੰਦੀ ਦੀ ਉਲੰਘਣਾ ਵਿਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 20 ਲੋਕ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਵਿਚਕਾਰ ਹਿੰਸਾ ਅਤੇ ਲਗਾਤਾਰ ਹੋ ਰਹੀ ਗੋਲੀਬਾਰੀ ਕਾਰਨ ਦਹਿਸ਼ਤ ‘ਚ ਜੀਅ ਰਹੇ ਸਰਹੱਦੀ ਪਿੰਡਾਂ ਤੋਂ 40 ਹਜ਼ਾਰ ਲੋਕ ਆਪਣੇ ਘਰ ਛੱਡਣ ‘ਚ ਮਜ਼ਬੂਰ ਹੋ ਗਏ ਹਨ।
ਦੱਸਣਾ ਚਾਹੁੰਦੇ ਹਾਂ ਕਿ ਮੰਗਲਵਾਰ ਨੂੰ ਵੀ ਪਾਕਿਸਤਾਨ ਫੌਜ ਦੀ ਗੋਲੀਬਾਰੀ ‘ਚ ਅੱਠ ਮਹੀਨੇ ਦੇ ਬੱਚੇ ਦੀ ਜਾਨ ਚਲੀ ਗਈ ਸੀ। ਇਸ ਤੋਂ ਪਹਿਲਾਂ ਸੀ.ਐੈੱਮ. ਮਹਿਬੂਬਾ ਮੁਫਤੀ ਨੇ ਐੈੱਲ.ਓ.ਸੀ. ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕਰਕੇ ਉਥੋ ਦੇ ਹਾਲਾਤਾਂ ਦੀ ਸਮੀਖਿਆ ਕੀਤੀ ਸੀ। ਜੰਮੂ ਦੇ ਕਠੂਆ ‘ਚ ਹੀਰਾਨਗਰ ਸੈਕਟਰ ‘ਚ ਪਾਕਿਸਤਾਨੀ ਫੌਜ ਵੱਲੋਂ ਭਾਰੀ ਸ਼ੈਲਿੰਗ ਕੀਤੀ ਗਈ। ਪਾਕਿਸਤਾਨ ਦੀ ਗੋਲੀਬਾਰੀ ‘ਚ ਇਕ ਵਿਅਕਤੀ ਦੀ ਜਾਨ ਚਲੀ ਗਈ। ਉੱਧਰ, ਜੰਮੂ ਦੇ ਹੀ ਆਰ.ਐੈੱਸ.ਪੁਰਾ ‘ਚ ਵੀ ਪਾਕਿਸਤਾਨ ਨੇ ਖੂਬ ਗੋਲੀਬਾਰੀ ਕੀਤੀ ਹੈ। ਇੱਥੇ ਜੰਗਬੰਦੀ ਉਲੰਘਣਾ ਅਜੇ ਤੱਕ ਜਾਰੀ ਹੈ। ਹਾਲਾਂਕਿ, ਇਥੇ ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਘਰਾਂ ਅਤੇ ਗੱਡੀਆਂ ਨੂੰ ਗੋਲੀਬਾਰੀ ‘ਚ ਕਾਫੀ ਭਾਰੀ ਨੁਕਸਾਨ ਹੋਇਆ ਹੈ।
ਪਾਕਿਸਤਾਨੀ ਫੌਜ ਦੁਆਰਾ ਜੰਮੂ, ਕਠੂਆ ਅਤੇ ਸਾਂਬਾ ਜ਼ਿਲ੍ਹਿਆਂ ਵਿਚ ਕੌਮਾਂਤਰੀ ਸਰਹੱਦ ਨਾਲ ਲੱਗਦੇ ਭਾਰਤੀ ਪਿੰਡਾਂ ਅਤੇ ਸਰਹੱਦੀ ਚੌਕੀਆਂ ‘ਤੇ ਅੱਜ ਮੋਰਟਾਰ ਨਾਲ ਗੋਲੇ ਦਾਗ਼ੇ ਗਏ ਅਤੇ ਜੰਮ ਕੇ ਗੋਲੀਬਾਰੀ ਕੀਤੀ ਗਈ। ਪਾਕਿ ਗੋਲੀਬਾਰੀ ਵਿਚ ਇਕ 8 ਸਾਲ ਦੇ ਬੱਚੇ ਦੀ ਵੀ ਮੌਤ ਹੋ ਗਈ ਹੈ। ਇਕ ਉੱਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਂਬਾ ਵਿਚ ਅੱਜ ਸਵੇਰੇ 9 ਵਜੇ ਸ਼ੁਰੂ ਕੀਤੀ ਗਈ ਗੋਲੀਬਾਰੀ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 6 ਜ਼ਖ਼ਮੀ ਹੋ ਗਏ। ਪਾਕਿਸਤਾਨੀ ਰੇਂਜਰਾਂ ਨੇ ਕਠੂਆ ਜ਼ਿਲ੍ਹੇ ਵਿਚ ਨਾਗਰਿਕ ਠਿਕਾਣਿਆਂ ਅਤੇ ਚੌਕੀਆਂ ਨੂੰ ਵੀ ਨਿਸ਼ਾਨਾ ਬਣਾਇਆ।

