ਅੱਗ ਬੁਝਾਉ ਯੰਤਰ ‘ਚ ਹੋਏ ਘਪਲੇ ਨੂੰ ਲੈ ਕੇ ਸੈਫੀ ਨੇ ਕੀਤੀ ਵਿਜੀਲੈਂਸ ਕੋਲ ਪਹੁੰਚ
ਪਟਿਆਲਾ 25 ਮਈ (ਮਧੂਸਾਰ ਬਿਊਰੋ) ਸੈਕੂਲਰ ਯੂਥ ਫ਼ੇਡਰੇਸ਼ਨ ਆਫ ਇੰਡੀਆ ਸੈਫੀ ਪਾਰਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸੰਧੂ ਨੇ ਵਿਜੀਲੈਂਸ ਵਿਭਾਗ ਪਟਿਆਲਾ ਕੋਲ ਪੰਜਾਬੀ ਯੂਨੀਵਰਸਿਟੀ ਵਿੱਚ ਹੋਏ ਕਥਿਤ ਅੱਗ ਬੁਝਾਉ ਯੰਤਰ ਅਤੇ ਸਮੋਕ ਡਿਟੈਕਟਰ ਫਾਇਰ ਅੱਲਾਰਮ ਲਗਵਾਉਣ ਵਿੱਚ ਹੋਏ ਲੱਖਾਂ ਦੇ ਘਪਲੇ ਦੇ ਸਬੰਧ ਵਿੱਚ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਪ੍ਰੀਤਪਾਲ ਸਿੰਘ ਸੰਧੂ ਕੋਲ ਆਪਣੇ ਬਿਆਨ ਦਰਜ ਕਰਵਾਏ। ਪ੍ਰੀਤਪਾਲ ਸੰਧੂ ਅੱਗ ਬੁਝਾਉ ਯੰਤਰ ਪੰਜਾਬੀ ਯੂਨੀਵਰਸਿਟੀ ਵਿੱਚ ਹੋਏ ਘਪਲੇ ਦੀ ਇੰਨਕੁਆਰੀ ਕਰ ਰਹੇ ਹਨ।
ਸੰਧੂ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਚ ਸਾਲ 2014 ਤੋਂ 2016 ਤੱਕ ਵੱਖ-ਵੱਖ ਵਿਭਾਗ ਵਿੱਚ ਅੱਗ ਬੁਝਾਉ ਯੰਤਰ ਲਾਏ ਗਏ। ਇਹ ਸਾਰਾ ਕੰਮ ਈ.ਟੈਡਰਿੰਗ ਅਤੇ ਇਸਤਿਹਾਰ ਤੋਂ ਬਿਨਾਂ ਕੀਤਾ ਗਿਆ। ਇਸ ਦੀ ਖਰੀਦ ਕਮੇਟੀ ਬਣਾ ਕੇ ਕੀਤੀ ਗਈ ਅਤੇ ਇਸ ਖਰੀਦ ਦਾ ਸਾਰੀ ਜਿੰਮੇਵਾਰੀ ਇੱਕ ਜੇ.ਈ. ਦੀ ਲਾ ਦਿੱਤੀ ਇਸ ਨੂੰ ਕਮੇਟੀ ਦਾ ਮੈਂਬਰ ਅਤੇ ਇਨਚਾਰਜ ਨਿਯੁਕਤ ਕਰ ਲਿਆ ਗਿਆ ਜੋ ਯੂਨੀਵਰਸਿਟੀ ਦੇ ਕੈਲੰਡਰ ਅਨੁਸਾਰ ਇਹ ਕਮੇਟੀ ਦਾ ਮੈਂਬਰ ਨਹੀਂ ਬਣ ਸਕਦਾ ਸੀ। ਸੰਧੂ ਨੇ ਕਿਹਾ ਕਿ ਕਮੇਟੀ ਨੇ ਕੁਟੈਸਨਾ ਮੰਗਵਾਈਆਂ ਜਿਸ ਵਿੱਚ 8 ਫਰਮਾਂ ਨੇ ਕੁਟੈਸ਼ਨਾਂ ਦਿੱਤੀਆਂ ਅਤੇ ਜਿਸ ਵਿਚ 5 ਫਰਮਾਂ ਮੌਜੂਦ ਹੀ ਨਹੀਂ ਸਨ। ਸਿਰਫ ਫਰਜ਼ੀ ਫਰਮਾਂ ਬਣਾ ਕੇ ਕੁਟੈਸ਼ਨਾਂ ਲਾ ਦਿੱਤੀਆਂ ਗਈਆਂ ਅਤੇ ਆਪਣੇ ਚਹੇਤੀ ਫਰੇਤੀ ਫਰਮ ਜਿਨੀਅਸ ਇੰਜੀਨੀਅਰਸ ਝਿਲ ਰੋਟ ਪਟਿਆਲਾ ਨੂੰ ਠੇਕੇ ਦੇ ਦਿੱਤੇ ਪਰ ਇਹ ਫਰਮ ਵੀ ਆਪਣੀ ਥਾਂ ਤੇ ਮੋਜ਼ੂਦ ਨਹੀਂ ਹੈ ਅਤੇ ਇਸ ਫਰਮ ਤੋਂ 58,22,267 ਰੁਪਏ ਦੇ ਅੱਗ ਬੁਝਾਉ ਸਿਲੰਡਰ ਖਰੀਦ ਲਏ। ਇਹਨਾਂ ਸਾਰੇ ਸਿਲੰਡਰਾਂ ਦੀ ਖਰੀਦ ਪੰਜਾਬ ਸਰਕਾਰ ਦੇ ਰੇਟਾਂ ਨਾਲੋਂ 4 ਤੋਂ 5 ਗੁਣਾਂ ਵੱਧ ਰੇਟ ਤੇ ਖਰੀਦੇ ਗਏ। ਇਸ ਤੋਂ ਇਲਾਵਾ ਸਮੋਕ ਡਿਟੈਟਰ 21,41,511 ਲੱਖ ਰੁਪਏ ਦੇ ਐਮ.ਕੇ. ਏਜੰਸੀ ਚੰਡੀਗੜ੍ਹ ਤੋਂ ਸਾਇੰਸ ਆਡੀਟੋਰੀਅਮ, ਕਲਾ ਭਵਨ ਅਤੇ ਸੈਨੇਟ ਹਾਲ ਵਿਚ ਲਗਵਾਏ ਜਿਹੜੇ ਅਜੇ ਵੀ ਚਾਲੂ ਹਾਲਤ ਵਿੱਚ ਨਹੀਂ ਹਨ ਅਤੇ ਇਹਨਾਂ ਭਵਨਾਂ ਵਿੱਚ ਨਾਲੇ ਅੱਗ ਬੁਝਾਉ ਯੰਤਰ ਵੀ ਰੱਖੇ ਗਏ ਹਨ। ਸੰਧੂ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ 550 ਅੱਗ ਬੁਝਾਉ ਯੰਤਰ ਲੱਗੇ ਹਨ। ਇਸ ਤਰਾਂ ਅੱਗ ਬੁਝਾਉ ਯੰਤਰ ਅਤੇ ਸਮੋਕ ਡਿਟੈਕਟਰ ਫਾਇਰ ਅੱਲਾਰਮ ਸਿਸਟਮ ਦੀ ਕੁਲ ਖਰੀਦ 79,63,778 ਰੁਪਏ ਬਣਦੀ ਹੈ। ਪੰਜਾਬ ਸਰਕਾਰ ਦੇ ਰੂਲ ਦੇ ਮੁਤਾਬਿਕ ਜੇਕਰ ਤੁਸੀਂ 5 ਲੱਖ ਤੋਂ ਵੱਧ ਦੀ ਖਰੀਦ ਕਰਨੀ ਹੈ ਤਾਂ ਉਸਦੀ ਈ.ਟੈਡਰਿੰਗ ਕੀਤੀ ਜਾਵੇ। ਪਰ ਯੂਨੀਵਰਸਿਟੀ ਨੇ ਆਪਣੇ ਚਹੇਤਿਆਂ ਨੂੰ ਟੈਂਡਰ ਦੇਣ ਲਈ ਈ. ਟੈਡਰਿੰਗ ਅਤੇ ਕੋਈ ਇਤਿਹਾਰ ਨਹੀਂ ਦਿੱਤਾ ਅਤੇ ਯੂਨੀਵਰਸਿਟੀ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ। ਸੰਧੂ ਨੇ ਕਿਹਾ ਕਿ ਇਹ ਇੱਕ ਬਹੁਤ ਵੱਡਾ ਘਪਲਾ ਹੈ, ਇਸ ਸੰਬੰਧੀ ਉਹ ਐਸ.ਐਸ.ਪੀ. ਵਿਜੀਲੈਂਸ ਨੂੰ ਵੀ ਮਿਲੇ ਅਤੇ ਉਹਨਾਂ ਨੇ ਜਲਦੀ ਹੀ ਕਾਰਵਾਈ ਕਰਨ ਲਈ ਕਿਹਾ। ਇਸ ਸੰਬੰਧੀ ਸੰਧੂ ਨੇ ਕਿਹਾ ਕਿ ਸੋਮਵਾਰ ਅਤੇ ਮੰਗਲਵਾਰ ਨੂੰ ਉਹ ਹੋਰ ਜੋ ਇੰਨਕੁਆਰੀ ਅਰਜੀਆਂ ਦਿੱਤੀਆਂ ਹਨ। ਉਹਨਾਂ ਦੇ ਸਬੰਧ ਵਿੱਚ ਵੀ ਆਪਣੇ ਬਿਆਨ ਦਰਜ ਕਰਵਾਉਣ ਗਏ ਜਿਸ ਵਿੱਚ 62 ਅਸੀਸਟੈਂਟ ਪ੍ਰੋਫੈਸਰ ਜੋ ਯੋਗਤਾ ਪੂਰੀ ਨਹੀਂ ਕਰਦੇ ਸਨ। ਕਾਸਟੀਚਿਊਟ ਕਾਲਜਾਂ ਵਿੱਚ ਲੈਕਚਰਾਰਾਂ ਦੀ ਗਲਤ ਢੰਗ ਨਾਲ ਹੋਈ ਭਰਤੀ, ਕਾਗਜ ਖਰੀਦ ਤੇ ਪੇਪਰ ਖਰੀਦ ਵਿੱਚ ਹੋਏ ਘਪਲੇ, ਐਸੀ ਅਤੇ ਬੀ.ਸੀ. ਗਲਤ ਸਰਟੀਫਿਕੇਟ ਲਗਾ ਕੇ ਨੌਕਰੀ ਲੈਣ ਵਾਲੇ ਅਧਿਆਪਕਾਂ ਸਬੰਧੀ ਅਤੇ ਪੰਜਾਬੀ ਯੂਨੀਵਰਸਿਟੀ ਮਾਡਲ ਸਕੂਲ ਦੀ ਰਿਪੇਅਰ ਕਰਵਾਉਣ ਵਿੱਚ ਹੋਏ ਘਪਲੇ ਸੰਬੰਧੀ ਆਪਣੇ ਬਿਆਨ ਦਰਜ਼ ਕਰਵਾਉਣਗੇ।

