ਪਟਿਆਲਾ

ਰਜਿੰਦਗੜ੍ਹ ਨਿਵਸੀ ਚਾਰ ਦਿਨਾ ਤੋਂ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ

ਵਾਟਰ ਸਪਲਾਈ ਦੇ ਐਕਸੀਅਨ ਨਾਲ ਚੇਅਰਮੈਨ ਭੁੱਟਾ ਨੇ ਮਾਮਲਾ ਧਿਆਨ ਵਿੱਚ ਲਿਆਦਾ
ਪਟਿਆਲਾ 25 ਮਈ (ਮਧੂਸਾਰ ਬਿਊਰੋ) ਪਿੰਡ ਰਾਜਿੰਦਰਗੜ ਵਿਚ ਪਿਛਲੇ ਚਾਰ ਦਿਨਾ ਤੋਂ ਪਾਣੀ ਦੀ ਟੈਕੀ ਤੋਂ ਪਿੰਡ ਨੁੰ ਜਾ ਰਹੀ ਮੇਨ ਸਪਲਾਈ ਲੀਕ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਦੀ ਸਪਲਾਈ ਨਹੀ ਜਾ ਰਹੀ ਸੀ ।

ਪਿੰਡ ਰਾਜਿੰਦਗੜ ਦੇ ਵਸਨੀਕ ਚਾਰ ਦਿਨਾਂ ਤੋਂ ਪਾਣੀ ਵਾਲੀ ਟੈਕੀ ਦੇ ਮੁਲਾਜਮ ਤਰਸੇਮ ਸਿੰਘ ਤੇ ਮਹਿਕਮੇ ਦੇ ਧਿਆਨ ਵਿੱਚ ਲਿਆ ਰਹੇ ਸਨ ਪ੍ਰੰਤੂ ਅਜੇ ਤੱਕ ਪਾਣੀ ਦੀ ਸਪਲਾਈ ਚਾਲੂ ਨਾ ਹੋਣ ਕਾਰਨ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਜਿਲ੍ਹਾ ਪ੍ਰੀਸ਼ਦ ਸ੍ਰੀ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਪਿੰਡ ਰਾਜਿੰਦਗੜ ਵਿੱਚ ਪਾਣੀ ਦੀ ਲੀਕਸ ਵਾਲੀਆਂ ਥਾਵਾਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਰਾਜਿੰਦਗੜ ਨਿਵਾਸੀ 80% ਸਰਕਾਰੀ ਟਿਉਵਲ ਤੋਂ ਜਾ ਰਹੀ ਪਾਣੀ ਦੀ ਸਪਲਾਈ ਉੱਤੇ ਨਿਰਭਰ ਹਨ।ਉਨ੍ਹਾ ਕਿਹਾ ਕਿ ਪਿਛਲੇ ਚਾਰ ਦਿਨਾਂ ਤੋਂ ਪਸੂ ਅਤੇ ਇਨਸਾਨ ਪੀਣ ਵਾਲੇ ਪਾਣੀ ਲਈ ਵੀ ਤਰਸ ਰਹੇ ਹਨ, ਲੋਕਾਂ ਦੀ ਸਮੱਸਿਆ ਨੁੰ ਦੇਖਦੇ ਹੋਏ ਚੇਅਰਮੈਨ ਭੁੱਟਾ ਨੇ ਐਕਸੀਅਨ ਜਲ ਸਪਲਾਈ ਬਲਵੀਰ ਸਿੰਘ ਨਾਲ ਫੋਨ ਤੇ ਗੱਲ ਕਰਕੇ ਸਾਰਾ ਮਾਮਲਾ ਉਨ੍ਹਾ ਦੇ ਧਿਆਨ ਵਿੱਚ ਲਿਆਦਾ ਤੇ ਉਨ੍ਹਾ ਤੁਰੰਤ ਪਾਣੀ ਦੀ ਲੀਕਸ ਠੀਕ ਕਰਕੇ ਪਾਣੀ ਦੀ ਸਪਲਾਈ ਚਾਲੂ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਗੁਲਜਾਰ ਸਿੰਘ ਮੈਬਰ ਬਲਾਕ ਸੰਮਤੀ, ਗਿਆਨ ਸਿੰਘ ਖਰੌੜ, ਮਲਕੀਤ ਸਿੰਘ ਸਾਬਕਾ ਪੰਚ, ਪ੍ਰੇਮ ਸਿੰਘ, ਵਰਿੰਦਰ ਸਿੰਘ, ਹਰਚੰਦ ਸਿੰਘ, ਅੰਮ੍ਰਿਤਪਾਲ ਸਿੰਘ, ਦਿਲਦਾਰ ਮੁਹੰਮਦ, ਹਰਪ੍ਰੀਤ ਸਿੰਘ, ਬਾਬੂ ਸਿੰਘ, ਗੁਰਭੇਜ ਸਿੰਘ ਸਾਧੂਗੜ, ਸੰਦੀਪ ਸਿੰਘ ਨਾਗਰਾ, ਸਤਵੀਰ ਸਿੰਘ, ਬੱਬੂ, ਸਿਤਾਰ ਖਾਨ, ਭਾਗ ਸਿੰਘ, ਦਲਬੀਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *