ਪੰਜਾਬੀ ਯੂਨੀਵਰਸਿਟੀ ‘ਚ ਐਸ.ਸੀ./ਬੀ.ਸੀ. ਕਰਮਚਾਰੀਆਂ ਨਾਲ ਖਿਲਵਾੜ ਕਿਉ? :
ਤਰੱਕੀਆਂ ਲਈ ਭੇਜੇ ਕੇਸ ਰਜਿਸਟਰ ਦਫਤਰ ਨਹੀਂ ਰਿਹਾ ਵਿਚਾਰ: ਜ਼ਹੀਰ ਲੋਰੇ
ਪਟਿਆਲਾ 28 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬੀ ਯ੍ਵਨੀਵਰਸਿਟੀ ‘ਚ ਸਾਲ 2013 ਦੌਰਾਨ 200 ਕਲਰਕਾਂ ਦੀਆਂ ਅਸਾਮੀਆਂ ਦੀ ਰੈਗੂਲਰ ਅਧਾਰ ‘ਤੇ ਭਰਤੀ ਕੀਤੀ ਗਈ ਸੀ। ਇਨ੍ਹਾਂ ਅਸਾਮੀਆਂ ਨੂੰ ਭਰਨ ਸਮੇਂ ਮੈਰਿਟ ਯੋਗਤਾ ਬਣਾਈ ਗਈ ਅਤੇ ਚੋਣ ਕਮੇਟੀ ਵੱਲੋਂ 124 ਨੰਬਰਾਂ ਨਾਲ ਜਨਰਲ ਕੈਟਗਿਰੀ ਦੀ ਚੋਣ ਕਰ ਲਈ ਗਈ ਸੀ, ਜਦਕਿ ਬੀ.ਸੀ/ਐਸ.ਸੀ. ਅਸਾਮੀਆਂ ‘ਤੇ ਸਿਲੈਕਸ਼ਨ ਦੇਰੀ ਨਾਲ ਕਰਕੇ ਉਨ੍ਹਾਂ ਦੇ ਹਿੱਤਾਂ ਨਾਲ ਸਿੱਧਾ ਖਿਲਵਾੜ ਕੀਤਾ ਗਿਆ, ਜਿਸ ਨੂੰ ਪੰਜਾਬੀ ਯੂਨੀਵਰਸਿਟੀ ਚੋਣ ਕਮੇਟੀ ਨੇ ਅਣਦੇਖਿਆ ਕੀਤਾ।
ਇਸ ਸਬੰਧੀ ਪ੍ਰਗਟਾਵਾ ਕਰਦਿਆਂ ਐਡਹਾਕ ਕਮੇਟੀ ਦੇ ਮੈਂਬਰ ਮੁਹੰਮਦ ਜ਼ਹੀਰ ਲੋਰੇ ਨੇ ਕਿਹਾ ਕਿ ਮੈਰਿਟ ਸੂਚੀ ਅਨੁਸਾਰ ਬੀ.ਸੀ. ਕੈਟਗਿਰੀ ਨੂੰ ਪਹਿਲਾਂ ਤਾਂ ਮੈਰਿਟ ਭਾਵ ਰੈਗੂਲਰ ਕਰਨ ਸਮੇਂ ਪਿੱਛੇ ਰੱਖਿਆ ਗਿਆ, ਜਿਸ ਨਾਲ ਬੀ.ਸੀ. ਕੈਟਾਗਿਰੀ ਨੂੰ ਸਿੱਧਾ ਭਰਤੀ ਤੋਂ ਬਿਨਾਂ ਪ੍ਰਮੋਸ਼ਨ ਵਿਚ ਕੋਈ ਲਾਭ ਨਹੀਂ ਮਿਲ ਸਕਿਆ।
ਉਨ੍ਹਾਂ ਕਿਹਾ ਕਿ ਹੁਣ ਜਦੋ ਜੂਨੀਅਰ ਸਹਾਇਕ ਤੋਂ ਸੀਨੀਅਰ ਸਹਾਇਕ ਦੀ ਪ੍ਰਮੋਸਨ ਲਈ ਦਫਤਰ ਅਮਲਾ ਸ਼ਾਖਾ ਵਲੋਂ ਸਮੇਂ ਸਿਰ ਰੂਲਾਂ ਅਨੁਸਾਰ ਫਾਈਲ ਭੇਜੀ ਗਈ ਤਾਂ ਰਜਿਸਟਰਾਰ ਦਫਤਰ ਵਲੋ ਦਸ ਦਿਨ ਨਿਕਲਣ ਤੇ ਵੀ ਕੋਈ ਤਸੱਲੀਬਖਸ ਜਵਾਬ ਨਹੀ ਦਿੱਤਾ ਗਿਆ, ਜਿਸ ਕਾਰਨ ਐਸ.ਸੀ. ਕਰਮਚਾਰੀਆਂ ਨਾਲ ਬੇਵਿਸ਼ਵਾਸੀ ਜ਼ਾਹਿਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਥਾਰਿਟੀ ਵੱਲੋਂ ਕੇਸਾਂ ਨੂੰ ਲੈ ਕੇ ਜਾਣ ਬੁੱਝਕੇ ਦੇਰੀ ਜਾਂਦੀ ਹੈ ਤਾਂ ਸਮੂਹ ਕਰਮਚਾਰੀ ਐਸ.ਸੀ. ਕਮਿਸ਼ਨਰ ਕੋਲ ਪਹੁੰਚ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਪਰਮਜੀਤ ਸਿੰਘ ਢਿੱਲੋਂ, ਮੁਹੰਮਦ ਜ਼ਹੀਰ ਲੋਰੇ, ਗਗਨਦੀਪ ਸ਼ਰਮਾ, ਕੁਰਮਿੰਦਰ ਸਿੰਘ ਕਲੇਰ ਆਦਿ ਕਰਮਚਾਰੀ ਹਾਜ਼ਰ ਸਨ।

