ਦੇਸ਼-ਵਿਦੇਸ਼ਪੰਜਾਬ

ਦੇਸ਼ ‘ਚ ਸੁਰੱਖਿਅਤ ਨਹੀਂ ਘੱਟ ਗਿਣਤੀ ਕੌਮਾਂ : ਗਿਆਨੀ ਗੁਰਬਚਨ ਸਿੰਘ

ਕਰਨਾਟਕ ਵਿਖੇ ਅੰਮ੍ਰਿਤਧਾਰੀ ਨੌਜਵਾਨ ਨਾਲ ਕੁੱਟਮਾਰ ਦੀ ਘਟਨਾ ਦਾ ਲਿਆ ਗੰਭੀਰ ਨੋਟਿਸ
ਪਟਿਆਲਾ/ਅੰਮ੍ਰਿਤਸਰ 28 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਘੱਟ ਗਿਣਤੀ ਕੌਮਾਂ ‘ਤੇ ਹੋ ਰਹੇ ਹਮਲਿਆਂ ਪ੍ਰਤੀ ਫਿਕਰਮੰਦੀ ਜ਼ਾਹਿਰ ਕਰਦਿਆਂ ਕਿਹਾ ਕਿ ਦੇਸ਼ ‘ਚ ਨਰਿੰਦਰ ਮੋਦੀ ਦੀ ਸਰਕਾਰ ਹੈ, ਜਿਨ੍ਹਾਂ ਦੇ ਰਾਜ ‘ਚ ਘੱਟ ਗਿਣਤੀ ਕੌਮਾਂ ਸੁਰੱਖਿਅਤ ਨਹੀਂ ਹਨ।

ਗਿਆਨੀ ਗਰਬਚਨ ਸਿੰਘ ਨੇ ਕਰਨਾਟਕ ਦੇ ਜ਼ਿਲ੍ਹੇ ਗੁਲਬਰਗਾ ਵਿਚ ਵਾਪਰੀ ਘਟਨਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਦੇਸ਼ ਦੇ ਲੋਕ ਕਿਸੇ ਅੰਮ੍ਰਿਤਧਾਰੀ ਨੂੰ ਦੇਖਣਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਗੁਲਬਰਗਾ ਵਿਚ ਇਕ ਸ੍ਰੀ ਸੀਮੈਂਟ ਨਾਮ ਦੀ ਕੰਪਨੀ ਵਿਚ ਕੰਮ ਕਰਦੇ ਪਿੰਡ ਤੇੜਾ ਕਲਾਂ ਕਸਬਾ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਅਵਤਾਰ ਸਿੰਘ ਪੁੱਤਰ ਪ੍ਰੇਮ ਸਿੰਘ ਨੂੰ ਇਕ ਫਿਰਦੇ ਦੇ ਲੋਕਾਂ ਵੱਲੋਂ ਗੰਭੀਰ ਸੱਟਾਂ ਮਾਰੀਆਂ ਗਈਆਂ, ਕੇਸਾਂ ਦੀ ਬੇਅਦਬੀ ਅਤੇ ਸ੍ਰੀ ਸਾਹਿਬ ਨੂੰ ਉਤਾਰ ਕੇ ਮਰਨ ਦੀ ਹਾਲਤ ਵਿਚ ਛੱਡ ਦਿੱਤਾ, ਜੋ ਹਸਪਤਾਲ ‘ਚ ਜੇਰੇ ਇਲਾਜ ਹੈ।
ਉਨ੍ਹਾਂ ਕਿਹਾ ਕਿ ਅਵਤਾਰ ਸਿੰਘ ਦਾ ਕਸੂਰ ਸਿਰਫ ਇਹੋ ਸੀ ਕਿ ਇਹ ਅੰਮ੍ਰਿਤਧਾਰੀ ਸਿੱਖ ਸੀ। ਇਸੇ ਕਾਰਨ ਹੀ ਉਸ ਨੂੰ ਇਹ ਸਜਾ ਮਿਲੀ। ਸਿੰਘ ਸਾਹਿਬ ਜੀ ਨੇ ਕਿਹਾ ਕਿ ਇਸ ਬਹੁਧਰਮੀ ਦੇਸ਼ ਵਿਚ ਹਰ ਧਰਮ ਦੀ ਰੱਖਿਆਂ ਕਰਨਾ ਸਰਕਾਰ ਅਤੇ ਪ੍ਰਸਾਸ਼ਨ ਦਾ ਫਰਜ਼ ਬਣਦਾ ਹੈ।
ਗਿਆਨੀ ਗੁਰਬਚਨ ਸਿੰਘ ਨੇ ਦੇਸ਼ ਦੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ‘ਚ ਘੱਟ ਗਿਣਤੀ ਕੌਮਾਂ ‘ਤੇ ਹੋ ਰਹੇ ਹਮਲੇ ਇਸ ਗੱਲ ਦੀ ਮਿਸਾਲ ਹਨ ਕਿ ਘੱਟ ਗਿਣਤੀ ਕੌਮਾਂ ਭਾਰਤ ਵਿੱਚ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਘਟਨਾਵਾਂ ਕੇਂਦਰ ਦੀ ਮੋਦੀ ਸਰਕਾਰ ਸਮੇਂ ਭਾਰਤ ਭਰ ‘ਚ ਜੇ ਹੁੰਦੀਆਂ ਰਹਿਣਗੀਆਂ ਤਾਂ ਇਸ ਦਾ ਸਿੱਟਾ ਭਿਆਨਕ ਨਿਕਲ ਸਕਦਾ ਹੈ। ਸਿੰਘ ਸਾਹਿਬ ਜੀ ਨੇ ਕਿਹਾ ਕੇ ਜਿਹੜੇ ਲੋਕ ਇਸ ਘਟਨਾ ਵਿੱਚ ਸ਼ਾਮਲ ਸਨ ਉਹਨਾਂ ਉੱਪਰ ਤੁਰੰਤ ਪ੍ਰਸਾਸ਼ਨ ਵੱਲੋਂ ਸਖ਼ਤ ਕਾਰਵਾਈ ਕਰਕੇ ਇਹਨਾਂ ਨੂੰ ਜੇਲ ਭੇਜਿਆ ਜਾਵੇ। ਇਸ ਘਟਨਾ ਸਬੰਧੀ ਦਿੱਲੀ ਗੁ: ਪ੍ਰ: ਕਮੇਟੀ ਦੇ ਜਨਰਲ ਸਕੱਤਰ ਸ੍ਰ: ਮਨਜਿੰਦਰ ਸਿੰਘ ਸਰਸਾ ਦੀ ਡਿਊਟੀ ਵੀ ਲਗਾਈ ਗਈ ਹੈ ਕਿ ਇਸ ਘਟਨਾ ਵਿੱਚ ਪਾਏ ਦੋਸ਼ੀਆਂ ਪੁਰ ਤੁਰੰਤ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *