ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਮੈਂਬਰ ਗ੍ਰਿਫ਼ਤਾਰ
ਇਕ ਆੜਤੀ ਅਤੇ ਫਾਈਨਾਂਸਰ ਦੀ ਦੁਕਾਨ ਦੇ ਮਾਲਕ ਨੂੰ ਲੁੱਟਣ ਦੀ ਵਾਰਦਾਤ ਨੂੰ ਵੀ ਦੇਣਾ ਸੀ ਅੰਜਾਮ
ਪਟਿਆਲਾ, 28 ਮਈ (ਮਧੂਸਾਰ ਬਿਊਰੋ) ਸ੍ਰੀ ਹਰਵਿੰਦਰ ਸਿੰਘ ਵਿਰਕ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਡਾ.ਐਸ.ਭੂਪਤੀ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਪਟਿਆਲਾ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ, ਜਦੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਸੁਖਮਿੰਦਰ ਸਿੰਘ ਚੌਹਾਨ ਡੀ.ਐਸ.ਪੀ. ਇੰਨਵੈਸਟੀਗੇਸਨ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਦਲਬੀਰ ਸਿੰਘ ਗਰੇਵਾਲ ਇੰਚਾਰਜ ਸੀ.ਆਈ.ਏ ਪਟਿਆਲਾ ਦੀ ਅਗਵਾਈ ਵਿੱਚ ਥਾਣੇਦਾਰ ਕਰਤਾਰ ਸਿੰਘ ਸਮੇਤ ਫੋਰਸ ਦੇ ਥਾਣਾ ਸਿਟੀ ਸਮਾਣਾ ਦੇ ਏਰੀਆ ਵਿਚੋਂ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 04 ਵਿਅਕਤੀਆਂ ਨੂੰ ਡਕੈਤੀ ਮਾਰਨ ਦੀ ਯੋਜਨਾ ਬਣਾÀੁਂਦਿਆਂ ਰੰਗੇ ਹੱਥੀ ਕਾਬੂ ਕਰਕੇ ਇਹਨਾਂ ਦੇ ਕਬਜ਼ੇ ਵਿਚੋਂ ਇਕ ਪਿਸਤੌਲ ਦੇਸੀ 315 ਬੋਰ ਸਮੇਤ ਇਕ ਰੋਂਦ 315 ਬੋਰ, ਇਕ ਦਾਤਰ, ਇਕ ਖੰਡਾ,ਇਕ ਰਾਡ ਲੋਹਾ ਪਾਈਪ ਅਤੇ 2 ਮੋਟਰਸਾਈਕਲ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ।
ਸ੍ਰੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮਿਤੀ 27/05/2018 ਨੂੰ ਥਾਣੇਦਾਰ ਕਰਤਾਰ ਸਿੰਘ ਸਮੇਤ ਪੁਲਿਸ ਪਾਰਟੀ ਸੀ.ਆਈ.ਏ ਸਟਾਫ਼ ਪਟਿਆਲਾ ਦੇ ਬਰਾਏ ਤਲਾਸ਼ ਸੱਕੀ ਤੇ ਭੈੜੇ ਪੁਰਸ਼ਾਂ ਦੇ ਸਬੰਧ ਵਿਚ ਭਾਖੜਾ ਪੁਲ ਪਟਿਆਲਾ ਰੋਡ ਸਮਾਣਾ ਮੌਜੂਦ ਸੀ ਜਿਸ ਨੇ ਮੁਖ਼ਬਰੀ ਦੇ ਅਧਾਰ ਪਰ, 01) ਗੁਰਵਿੰਦਰ ਸਿੰਘ ਘੁੱਲਾ ਪੁੱਤਰ ਪ੍ਰੀਤਮ ਸਿੰਘ ਵਾਸੀ ਤੇਜ ਕਾਲੋਨੀ ਸਮਾਣਾ, 02) ਲਵਪ੍ਰੀਤ ਸਿੰਘ ਉਰਫ਼ ਲਵਲੀ ਪੁੱਤਰ ਸੁਖਦੇਵ ਸਿੰਘ ਵਾਸੀ ਅਜੀਤ ਨਗਰ ਭਵਾਨੀਗੜ੍ਹ ਰੋਡ ਸਮਾਣਾ, 03) ਸਾਗਰ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਬਾਲਮੀਕ ਮੁਹੱਲਾ ਚੱਕਲਾ ਬਜ਼ਾਰ ਸਮਾਣਾ, 04) ਬਿੰਦਰ ਕੁਮਾਰ ਉਰਫ਼ ਬਿੰਦਾ ਪੁੱਤਰ ਸੁਦੇਸ ਕੁਮਾਰ ਵਾਸੀ ਚੌਕ ਮੱਛੀਹੱਟਾ ਸਮਾਣਾ 05) ਸੁਰਿੰਦਰਪਾਲ ਸਿੰਘ ਉਰਫ਼ ਛਿੰਦਾ ਪੁੱਤਰ ਰਤਨ ਸਿੰਘ ਵਾਸੀ ਸਰਾਂ ਪੱਤੀ ਸਮਾਣਾ, 06) ਸਿਮਰਤਪਾਲ ਸਿੰਘ ਉਰਫ ਬਿੱਲੀ ਪੁੱਤਰ ਸੁਖਦੇਵ ਸਿੰਘ ਵਾਸੀ ਨਾਭਾ ਕਾਲੋਨੀ ਸਮਾਣਾ ਨੇ ਰਲਕੇ ਇਕ ਇਕ ਗਿਰੋਹ ਬਣਾਇਆ ਹੈ ਜੋ ਕਿ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ ਅਤੇ ਇਹਨਾਂ ਦੇ ਖਿਲਾਫ਼ ਪਹਿਲਾ ਵੀ ਮੁਕੱਦਮੇ ਦਰਜ ਹਨ, ਜੋ ਮਾਰੂ ਹਥਿਆਰਾਂ ਨਾਲ ਲੈਸ ਹੋਕੇ, ਸਾਂਈ ਇੰਟਰਪ੍ਰਾਈਜ਼ ਫ਼ੈਕਟਰੀ ਪਟਿਆਲਾ ਰੋਡ ਸਮਾਣਾ ਦੇ ਨਾਲ ਖ਼ਾਲੀ ਪਲਾਟ ਵਿਚ ਬੈਠਕੇ ਡਕੈਤੀ ਮਾਰਨ ਦੀ ਯੋਜਨਾ ਬਣਾਉਦਿਆ ਨੂੰ ਰੰਗੇ ਹੱਥੀ ਕਾਬੂ ਕਰਕੇ ਇਹਨਾਂ ਖਿਲਾਫ਼ ਮੁਕੱਦਮਾ ਨੰਬਰ 93 ਮਿਤੀ 27/05/2018 ਅ/ਧ 399,402,ਹਿੰ:ਦਿੰ: 25/54/59 ਅਸਲਾ ਐਕਟ ਥਾਣਾ ਸਿਟੀ ਸਮਾਣਾ ਦਰਜ ਰਜਿਸਟਰ ਕੀਤਾ ਗਿਆ ਹੈ। ਗ੍ਰਿਫ਼ਤਾਰ ਸ਼ਖ਼ਸਾਂ ਵਿਚ ਗੁਰਵਿੰਦਰ ਸਿੰਘ ਘੁੱਲਾ ਪਾਸੋਂ ਇਕ ਪਿਸਤੌਲ ਦੇਸੀ 315 ਬੋਰ ਸਮੇਤ 01 ਰੋਦ 315 ਬੋਰ, ਲਵਪ੍ਰੀਤ ਸਿੰਘ ਲਵਲੀ ਪਾਸੋਂ ਇਕ ਦਾਤਰ ਲੋਹਾ, ਬਿੰਦਰ ਕੁਮਰ ਉਰਫ ਬਿੰਦਾ ਪਾਸੋਂ ਇਕ ਖੰਡਾ ਲੋਹਾ, ਅਤੇ ਸਾਗਰ ਕੁਮਾਰ ਪਾਸੋਂ ਇਕ ਰਾਡ ਪਾਈਪ ਲੋਹਾ ਅਤੇ ਮੌਕੇ ਤੋਂ ਇਹਨਾਂ ਦੇ ਕਬਜ਼ੇ ਵਾਲੇ 2 ਮੋਟਰਸਾਈਕਲ ਜਿਹਨਾਂ ਵਿਚ ਇਕ ਮੋਟਰਸਾਈਕਲ ਨੰਬਰ ਪੀਬੀ-65ਜੀ-3740 ਮਾਰਕਾ ਡਿਸਕਵਰ ਅਤੇ ਇਕ ਬਿਨਾ ਨੰਬਰੀ ਹੀਰੋਹਾਡਾ ਸਪਲੈਡਰ ਪਲਸ ਬਰਾਮਦ ਹੋਏ ਹਨ, ਮੋਕਾ ਤੋ ਸੁਰਿੰਦਰਪਾਲ ਸਿੰਘ ਉਰਫ ਛਿੰਦਾ ਅਤੇ ਸਿਮਰਤਪਾਲ ਸਿੰਘ ਉਰਫ ਬਿੱਲੀ ਮੋਕਾ ਤੋ ਭੱਜਣ ਵਿੱਚ ਕਾਮਯਾਬ ਹੋ ਗਏ ਸਨ। ਜਿਹਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਹਨਾ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਸ੍ਰੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆ ਦੀ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾ ਖਿਲਾਫ ਪਹਿਲਾ ਹੀ ਚੋਰੀ ਅਤੇ ਨਸੀਲੇ ਪਦਾਰਥਾ ਦੇ ਮੁਕੱਦਮੇ ਦਰਜ ਹਨ ਜਿਵੇ ਕਿ ਗੁਰਵਿੰਦਰ ਸਿੰਘ ਘੁੱਲਾ ਦੇ ਖਿਲਾਫ 2 ਮੁਕੱਦਮੇ, ਸੁਰਿੰਦਰਪਾਲ ਸਿੰਘ ਉਰਫ ਛਿੰਦਾ, ਸਿਮਰਤਪਾਲ ਸਿੰਘ ਉਰਫ ਬਿੱਲੀ ਅਤੇ ਬਿੰਦਰ ਕੁਮਾਰ ਦੇ ਖਿਲਾਫ 1/1 ਮੁਕੱਦਮੇ ਜਿਲਾ ਪਟਿਆਲਾ ਵਿੱਚ ਦਰਜ ਹਨ। ਇਸ ਗਿਰੋਹ ਦਾ ਮੁੱਖ ਸਰਗਣਾ ਗੁਰਵਿੰਦਰ ਸਿੰਘ ਘੁੱਲਾ ਹੈ ਜੋ ਅਪ੍ਰੈਲ 2018 ਵਿਚ ਚੋਰੀ ਦੇ ਕੇਸ ਵਿਚੋ ਜਮਾਨਤ ਪਰ ਰਿਹਆ ਹੋਇਆ ਹੈ। ਜਿਸ ਨੇ ਜੇਲ ਵਿਚੋ ਬਾਹਰ ਆਉਣ ਪਰ ਇਸ ਗਿਰੋਹ ਸੰਗਠਤ ਕੀਤਾ ਹੈ। ਲਵਪ੍ਰੀਤ ਸਿੰਘ ਉਰਫ ਲਵਲੀ ਦੀ ਮਾਤਾ ਜੋ ਕਿ ਸੈਟ ਲਾਰੇਸ ਸਕੂਲ ਚੀਕਾ ਰੋਡ ਸਮਾਣਾ ਵਿਖੇ ਕੰਮ ਕਰਦੀ ਹੈ ਜਿਸਨੂੰ ਸਕੂਲ ਛੱਡਣ ਲਈ ਲਵਪ੍ਰੀਤ ਸਿੰਘ ਲਵਲੀ ਆਉਦਾ ਜਾਦਾ ਹੁੰਦਾ ਸੀ। ਉਸੇ ਸਕੂਲ ਵਿਚ ਉਸ ਦੀ ਮਾਤਾ ਨਾਲ ਬਲਵਿੰਦਰ ਕੋਰ ਵਾਸੀ ਸਮਾਣਾ ਵੀ ਕੰਮ ਕਰਦੀ ਹੈ ਜੋ ਆਪਣੇ ਬੱਚਿਆ ਸਮੇਤ ਸਕੂਲ ਦੇ ਸਾਹਮਣੇ ਸਕੂਲ ਮਾਲਕਾ ਦਾ ਬੰਦ ਪਿਆ ਜੇਠੂ ਰਾਇਸ ਮਿਲ ਵਿਚ ਬਣੇ ਕੁਆਟਰਾ ਵਿਚ ਰਹਿੰਦੀ ਹੈ ਦੇ ਘਰ ਲੁੱਟ ਖੋਹ ਕਰਨ ਬਾਰੇ ਆਪਣੇ ਸਾਥੀ ਗੁਰਵਿੰਦਰ ਸਿੰਘ ਘੁੱਲਾ ਨਾਲ ਸਲਾਹ ਕੀਤੀ ਸੀ। ਇਹਨਾ ਵੱਲੋ ਕੀਤੀ ਹੋਈ ਰੈਕੀ ਮੁਤਾਬਿਕ ਆਪਣੇ ਸਾਥੀਆਂ ਨਾਲ ਰਲਕੇ ਮਿਤੀ 16/05/2018 ਦੀ ਰਾਤ ਨੂੰ ਜੇਠੂ ਰਾਇਸ ਮਿੱਲ ਵਿੱਚ ਬਲਵਿੰਦਰ ਕੋਰ ਦੇ ਕੁਆਟਰ ਵਿਚ ਦਾਖਲ ਹੋਕੇ ਮਾਰੂ ਹਥਿਆਰਾ ਦੀ ਨੋਕ ਪਰ ਉਸ ਪਾਸੋ 4 ਤੋਲੇ ਸੋਨੇ ਅਤੇ 15 ਤੋਲੇ ਚਾਂਦੀ ਜੇਬਰਾਤ ,10 ਹਜਾਰ ਰੂਪੈ ਨਕਦੀ ਅਤੇ 5 ਮੋਬਾਇਲ ਫੋਨ ਦੀ ਖੋਹ ਕੀਤੀ ਸੀ ।ਇਸ ਵਾਰਦਾਤ ਸਬੰਧੀ ਮੁਕੱਦਮਾ ਨੰਬਰ 90 ਮਿਤੀ 17/05/2018 ਅ/ਧ 382,458 ਹਿੰ:ਦਿੰ: ਥਾਣਾ ਸਿਟੀ ਸਮਾਣਾ ਦਰਜ ਹੈ ਅਤੇ ਖੋਹ ਕੀਤਾ ਸਮਾਨ ਆਪਸ ਵਿੱਚ ਵੰਡ ਲਿਆ ਸੀ।
ਇਸ ਤੋ ਇਲਾਵਾ ਇਸ ਗਿਰੋਹ ਨੇ ਸਮਾਣਾ ਵਿਖੇ ਇਕ ਆੜਤ ਅਤੇ ਫਾਈਨਾਸਰ ਦੀ ਦੁਕਾਨ ਦੇ ਮਾਲਕ ਪਰ ਹਮਲਾ ਕਰਕੇ ਕੈਸ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ । ਜਿਸ ਦੀ ਇਸ ਗਿਰੋਹ ਨੇ ਇਨਾ ਥਾਵਾ ਦੀ ਪਹਿਲਾ ਹੀ ਰੈਕੀ ਕੀਤੀ ਹੋਈ ਸੀ । ਜੋ ਇਸ ਗਿਰੋਹ ਦੇ ਗ੍ਰਿਫਤਾਰ ਹੋਣ ਨਾਲ ਇਹ ਵਾਰਦਾਤਾਂ ਹੋਣ ਤੋ ਟਲ ਗਈਆਂ ਹਨ । ਗ੍ਰਿਫਤਾਰ ਦੋਸੀਆਨ ਉਕਤਾਨ ਨੂੰ ਅੱਜ ਪੇਸ ਅਦਾਲਤ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।

