ਦੇਸ਼-ਵਿਦੇਸ਼ਪੰਜਾਬਪਟਿਆਲਾ

ਸੀ.ਬੀ.ਐਸ.ਸੀ. 10ਵੀਂ ਦਾ ਨਤੀਜਾ ਐਲਾਨਿਆ, ਚਾਰ ਵਿਦਿਆਰਥੀ ਟੌਪ ‘ਤੇ ਰਹੇ

ਨਵੀਂ ਦਿੱਲੀ 29 ਅਪ੍ਰੈਲ (ਮਧੂਸਾਰ ਬਿਊਰੋ) ਸੀਬੀਐਸ ਦੀ 10ਵੀਂ ਜਮਾਤ ਦੇ ਇਮਤਿਹਾਨ ਦਾ ਨਤੀਜਾ ਐਲਾਨ ਦਿੱਤਾ ਹੈ। ਚਾਰ ਵਿਦਿਆਰਥੀ 499 ਅੰਕ ਲੈ ਕੇ ਟੌਪ ਰਹੇ ਹਨ। ਇਸ ਵਾਰ 86.70 ਫੀਸਦੀ ਵਿਦਿਆਰਥੀ ਪਾਸ ਹੋਏ ਹਨ। 27,476 ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਨੇ 95 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ ਜਦੋਂਕਿ 1,31,493 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ।

ਇਸ ਸਾਲ 10ਵੀਂ ਦੀ ਪ੍ਰੀਖਿਆ ਵਿੱਚ 16 ਲੱਖ ਤੋਂ ਵੱਧ ਵਿਦਿਆਰਥੀ ਸ਼ਾਮਲ ਹੋਏ। ਸੀਬੀਐਸਈ ਦੀ 12ਵੀਂ ਦੇ ਨਤੀਜੇ 26 ਮਈ ਨੂੰ ਐਲਾਨ ਦਿੱਤੇ ਗਏ ਹਨ। ਇਹ ਨਤੀਜੇ ਸੀਬੀਐਸਈ ਦੇ ਅਧਿਕਾਰਿਤ ਵੈਬਸਾਈਟ cbseresults.nic.in cbse.nic.in ‘ਤੇ ਜਾਰੀ ਕੀਤੇ ਜਾਣਗੇ।
ਸਕੂਲ ਸਿੱਖਿਆ ਸਕੱਤਰ ਅਨਿਲ ਸਵਰੂਪ ਨੇ ਸੋਮਵਾਰ ਨੂੰ ਟਵੀਟ ਵਿੱਚ ਕਿਹਾ ਸੀ ਕਿ 2017-18 ਲਈ 10ਵੀਂ ਦੇ ਨਤੀਜੇ 29 ਮਈ ਨੂੰ ਸ਼ਾਮ 4 ਵਜੇ ਤਕ ਐਲਾਨੇ ਜਾਣਗੇ ਪਰ ਨਤੀਜਾ ਡੇਢ ਵਜੇ ਹੀ ਐਲਾਨ ਦਿੱਤੇ ਗਏ। ਕਈ ਥਾਵਾਂ ‘ਤੇ ਪੇਪਰ ਲੀਕ ਹੋਣ ਕਾਰਨ ਇਸ ਸਾਲ ਸੀਬੀਐਸਈ ਦੇ ਇਮਤਿਹਾਨ ਵਿਵਾਦਾਂ ਵਿੱਚ ਘਿਰੇ ਰਹੇ ਪਰ ਮਨੁੱਖੀ ਸਾਧਨ ਮੰਤਰਾਲੇ ਨੇ ਵਿਦਿਆਰਥੀਆਂ ਦੇ ਹਿੱਤਾਂ ਨੂੰ ਵੇਖਦਿਆਂ ਮੁੜ ਤੋਂ ਪ੍ਰੀਖਿਆ ਨਾ ਲੈਣ ਦੈ ਫੈਸਲਾ ਕੀਤਾ ਸੀ।
ਇਹ ਨਤੀਜੇ cbse.nic.in ਦੇ ਇਲਾਵਾ cbseresults.nic.in, results.nic.in, ਤੇ results.gov.in ‘ਤੇ ਵੇਖੇ ਜਾ ਸਕਣਗੇ।
ਨਤੀਜੇ ਜਾਣਨ ਲਈ ਸੀਬੀਐਸਈ ਫੋਨ ਤੇ ਮੈਸੇਜ ਦੀ ਸੁਵਿਧਾ ਵੀ ਦੇ ਰਿਹਾ ਹੈ। ਜੇ ਤੁਸੀਂ ਇੰਟਰਨੈੱਟ ਨਹੀਂ ਹੈ ਤਾਂ ਕਾਲ ਜਾਂ ਮੈਸੇਜ ਰਾਹੀਂ ਨਤੀਜਾ ਵੇਖਿਆ ਜਾ ਸਕਦਾ ਹੈ।
ਕਾਲ ਰਾਹੀਂ ਨਤੀਜਾ ਵੇਖਣ ਲਈ ਦਿੱਲੀ ਦੇ ਵਿਦਿਆਰਥੀ 24300699 ਨੰਬਰ ‘ਤੇ ਕਾਲ ਕਰ ਕੇ ਆਪਣਾ ਨਤੀਜਾ ਜਾਣ ਸਕਦੇ ਹਨ।
ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਰਹਿਣ ਵਾਲੇ ਵਿਦਿਆਰਥੀ 011 – 24300699 ਨੰਬਰ ‘ਤੇ ਕਾਲ ਕਰ ਕੇ ਨਤੀਜੇ ਵੇਖ ਸਕੇਦ ਹਨ।

Leave a Reply

Your email address will not be published. Required fields are marked *