ਪੰਜਾਬਪਟਿਆਲਾ

ਵਿਧਾਇਕ ਚੰਦੂਮਾਜਰਾ ਨੇ ਡੀਸੀ ਨੂੰ ਮਿਲਕੇ ਨਹਿਰਾਂ ਤੇ ਰਜਬਾਹਿਆਂ ਦੀ ਸਫਾਈ ਮੰਗੀ

ਪਟਿਆਲਾ, 11 ਜੂਨ (ਮਧੂਸਾਰ ਬਿਊਰੋ) ਹਲਕਾ ਸਨੌਰ ਦੇ ਨਹਿਰਾਂ ਤੇ ਰਜਬਾਹਿਆਂ ਦੀ ਸਫਾਈ ਨਾ ਹੋਣ ਤੋਂ ਖਫਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚ ਕੇ ਜਿਥੇ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਹਲਕਾ ਸਨੌਰ ਦੇ ਨਹਿਰਾਂ ਤੇ ਰਜਬਾਹਿਆਂ ਦੀ ਸਫਾਈ ਨਾ ਹੋਣ ਬਾਰੇ ਜਾਣੂ ਕਰਵਾਇਆ।

ਵਿਧਾਇਕ ਚੰਦੂਮਾਜਰਾ ਨੇ ਦੱਸਿਆ ਕਿ ਝੋਨੇ ਦੀ ਲਵਾਈ ਵਿਚ ਸਿਰਫ 9 ਦਿਨ ਬਾਕੀ ਹਨ ਪਰ ਅਜੇ ਤੱਕ ਵਿਭਾਗ ਵਲੋਂ ਨਾ ਕਿਸੇ ਨਹਿਰ ਦੀ ਸਫਾਈ ਕੀਤੀ ਗਈ ਹੈ ਤੇ ਨਾ ਹੀ ਰਜਬਾਹਿਆਂ ਦੀ। ਉਨ੍ਹਾਂ ਦੱਸਿਆ ਕਿ ਹਲਕਾ ਸਨੌਰ ਦੇ ਬਹੁਤ ਸਾਰੇ ਪਿੰਡਾਂ ਤੱਕ ਨਹਿਰਾਂ ਦੀਆਂ ਟੇਲਾਂ ਰਾਹੀਂ ਨਹਿਰੀ ਪਾਣੀ ਪਹੁੰਚਾਇਆ ਜਾਂਦਾ ਹੈ ਪਰ ਸਫਾਈ ਨਾ ਹੋਣ ਕਰਕੇ ਟੇਲਾਂ ਤੱਕ ਪਾਣੀ ਹੀ ਨਹੀਂ ਪਹੁੰਚਦਾ, ਜਿਸ ਕਰਕੇ ਸੈਂਕੜੇ ਕਿਸਾਨ ਨਹਿਰੀ ਪਾਣੀ ਤੋਂ ਵਾਂਝੇ ਰਹਿ ਜਾਂਦੇ ਹਨ। ਵਿਧਾਇਕ ਚੰਦੂਮਾਜਰਾ ਨੇ ਦੱਸਿਆ ਕਿ ਪਿਛਲੇ ਸਾਲ ਵੀ ਉਦੇਪੁਰ ਮਾਈਨਰ ਵਿਚ ਪਾਣੀ ਨਹੀਂ ਸੀ ਪਹੁੰਚਿਆ, ਜਿਸ ਦਾ ਮੁੱਦਾ ਉਨ੍ਹਾਂ ਨੇ ਪਹਿਲਾਂ ਵੀ ਡਿਪਟੀ ਕਮਿਸ਼ਨਰ ਕੋਲ ਚੁੱਕਿਆ ਸੀ ਤੇ ਇਸ ਵਾਰ ਵੀ ਉਦੇਪੁਰ ਮਾਈਨਰ ਦੀ ਸਫਾਈ ਨਹੀਂ ਕੀਤੀ ਗਈ। ਇਕੱਲੇ ਉਦੇਪੁਰ ਨਹੀਂ ਕਈ ਮਾਈਨਰ ਹੋਰ ਵੀ ਅਜਿਹੇ ਹਨ, ਜਿਨ੍ਹਾਂ ਦੀ ਅਜੇ ਤੱਕ ਸਫਾਈ ਨਹੀਂ ਕੀਤੀ ਗਈ, ਜਿਸ ਕਾਰਨ ਇਸ ਵਾਰ ਵੀ ਪਾਣੀ ਪਹੁੰਚਣ ਦੀ ਸੰਭਾਵਨਾ ਘੱਟ ਹੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਰਜਬਾਹਿਆਂ ਤੇ ਮਾਈਨਰਾਂ ਵਿਚ ਛੋਟੇ ਛੋਟੇ ਪਾੜ ਪਏ ਹੋਏ ਹਨ, ਉਹ ਵੀ ਠੀਕ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ 10 ਜੂਨ ਤੱਕ ਸਮੁੱਚੇ ਰਜਬਾਹਿਆਂ ਦੀ ਸਫਾਈ ਦਾ ਦਾਅਵਾ ਕਰਦੀ ਹੈ, ਦੂਜੇ ਪਾਸੇ 10 ਜੂਨ ਦੀ ਡੈਡਲਾਈਟ ਲੰਘ ਜਾਣ ਦੇ ਬਾਵਜੂਦ ਵੀ ਅਜੇ ਤੱਕ ਕਿਸੇ ਰਜਬਾਹੇ ਨੂੰ ਹੱਥ ਨਹੀਂ ਲਾਇਆ ਗਿਆ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਭਰੋਸਾ ਦਵਾਇਆ ਕਿ ਕਲ ਨੂੰ ਹੀ ਮੀਟਿੰਗ ਕਰਕੇ ਤੁਰੰਤ ਰਜਬਾਹਿਆਂ ਤੇ ਮਾਈਨਰਾਂ ਦੀ ਸਫਾਈ ਦੇ ਨਿਰਦੇਸ਼ ਦਿੱਤੇ ਜਾਣਗੇ। ਇਸ ਮੌਕੇ ਵਿਧਾਇਕ ਚੰਦੂਮਾਜਰਾ ਨਾਲ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਅਵਤਾਰ ਸਿੰਘ ਮੰਡੀ, ਭਰਪੂਰ ਸਿੰਘ ਮੰਡੀ, ਦੇਵੀਦਿਆਲ ਸਿੰਘ ਕਰਨਪੁਰ, ਜਸਪ੍ਰੀਤ ਸਿੰਘ ਬੱਤਾ, ਭੋਲਾ ਕੋਟਲਾ, ਹਰਮਿੰਦਰ ਸਿੰਘ ਜੋਗੀਪੁਰ ਜ਼ਿਲਾ ਪ੍ਰੀਸ਼ਦ ਮੈਂਬਰ, ਤਰਸੇਮ ਕੋਟਲਾ ਮੈਂਬਰ ਜ਼ਿਲਾ ਪ੍ਰੀਸ਼ਦ, ਹਰਵਿੰਦਰ ਸਿੰਘ ਕੁਲੇਮਾਜਰਾ, ਜਤਿੰਦਰ ਸਿੰਘ ਸੰਧੂ ਬਹਿਰੂ, ਗੁਰਚਰਨ ਸਿੰਘ ਖੇੜੀ ਰਨਵਾ, ਗੁਰਮੀਤ ਬਹਿਰੂ, ਰਣਜੀਤ ਸਿੰਘ ਬਹਿਰੂ, ਮਿੰਟੂ ਬਹਿਰੂ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *