ਪੰਜਾਬਪਟਿਆਲਾ

ਕੇਂਦਰ ਦੇ ‘ਚਾਰ ਸਾਲ ਬੇਮਿਸਾਲ’ : ਭਾਜਪਾ ਯੁਵਾ ਮੋਰਚਾ ਨੇ ਕੱਢੀ ਮੋਟਰਸਾਈਕਲ ਰੈਲੀ

ਪਟਿਆਲਾ, 11 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਕੇਂਦਰ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ‘ਚਾਰ ਸਾਲ ਬੇਮਿਸਾਲ’ ਤਹਿਤ ਭਾਜਪਾ ਯੁਵਾ ਮੋਰਚਾ ਦੇ ਜ਼ਿਲ•ਾ ਪ੍ਰਧਾਨ ਵਰੁਨ ਜਿੰਦਲ ਦੀ ਅਗਵਾਈ ਚ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਚ ਮੋਟਰਸਾਈਕਲ ਰੈਲੀ ਕੱਢੀ ਗਈ।

ਰੈਲੀ ਚ ਪਟਿਆਲਾ ਸ਼ਹਿਰ ਦੇ ਵੱਡੀ ਗਿਣਤੀ ਚ ਨੌਜਵਾਨਾ ਵੱਲੋਂ ਅਤੇ ਭਾਜਪਾ ਦੇ ਸੂਬਾ ਸਕੱਤਰ ਜਗਦੀਪ ਸਿੰਘ ਸੋਢੀ, ਜ਼ਿਲ•ਾ ਪ੍ਰਧਾਨ ਐੱਸ.ਕੇ. ਦੇਵ, ਭਾਜਪਾ ਯੁਵਾ ਮੋਰਚਾ ਦੇ ਪਟਿਆਲਾ ਦੇ ਪ੍ਰਭਾਰੀ ਰਮਰੀਸ਼ ਵਿੱਜ, ਪੈਰੀ ਗੋਇਲ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਹਿੱਸਾ ਲਿਆ ਗਿਆ ਹੈ। ਇਹ ਰੈਲੀ ਪਟਿਆਲਾ ਦੇ ਵੱਖ ਵੱਖ ਬਾਜ਼ਾਰ ਚੋਂ ਹੁੰਦਿਆਂ ਪਟਿਆਲਾ ਦੇ ਸਰਹਿੰਦੀ ਗੇਟ ਵਿਖੇ ਸਥਿਤ ਬੁੰਦੇਲਾ ਮੰਦਿਰ ਚ ਸਮਾਪਤ ਕੀਤੀ ਗਈ ਹੈ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਯੁਵਾ ਮੋਰਚਾ ਦੇ ਜ਼ਿਲ•ਾ ਪ੍ਰਧਾਨ ਵਰੁਨ ਜਿੰਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਾਂ ਕੇਂਦਰ ਸਰਕਾਰ ਵੱਲੋਂ 4 ਸਾਲਾਂ ਵਿਚ ਜੋ ਕੰਮ ਕੀਤਾ ਗਿਆ ਹੈ, ਉਹ ਕਾਂਗਰਸ ਸਰਕਾਰ ਵੱਲੋਂ ਕਦੇ 60 ਸਾਲਾਂ ਦੇ ਸ਼ਾਸਨ ਦੌਰਾਨ ਨਹੀਂ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਪਹਿਲੀ ਵਾਰ ਕਿਸੇ ਕੇਂਦਰ ਸਰਕਾਰ ਵੱਲੋਂ ਔਰਤਾਂ, ਗ਼ਰੀਬਾਂ ਅਤੇ ਮੱਧ ਵਰਗੀ ਲੋਕਾਂ ਬਾਰੇ ਸੋਚਿਆ ਅਤੇ ਉਨ•ਾਂ ਨੂੰ ਵੇਖਦੇ ਹੋਏ ਫ਼ੈਸਲੇ ਲਏ ਗਏ ਹਨ। ਜਿੰਦਲ ਨੇ ਕਿਹਾ ਕਿ ਕੇਂਦਰ ਦੇ ਕੰਮਾਂ ਨੂੰ ਵੇਖਦੇ ਹੋਏ ਹੀ ਅੱਜ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਵੱਡੀ ਗਿਣਤੀ ਚ ਨੌਜਵਾਨਾ ਵੱਲੋਂ ਭਾਜਪਾ ਦੇ ਨਾਲ ਮਿੱਲ ਕੇ ਇਸ ਮੋਟਰਸਾਈਕਲ ਰੈਲੀ ਨੂੰ ਕਾਮਯਾਬ ਕੀਤਾ ਗਿਆ ਹੈ।
ਵਰੁਨ ਜਿੰਦਲ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 4 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤਹਿਤ 31.56 ਕਰੋੜ ਲੋਕਾਂ ਦੇ ਖਾਤੇ ਖੋਲੇ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ 5.22 ਕਰੋੜ ਲੋਕਾਂ ਦਾ ਬੀਮਾ ਕੀਤਾ ਗਿਆ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ 13.25 ਕਰੋੜ ਲੋਕਾਂ ਦਾ ਬੀਮਾ ਕੀਤਾ ਗਿਆ, ਅਟੱਲ ਪੈਨਸ਼ਨ ਯੋਜਨਾ ਤਹਿਤ ਇੱਕ ਕਰੋੜ ਦੇ ਕਰੀਬ ਲੋਕਾਂ ਦੀ ਪੈਨਸ਼ਨ ਲਗਾਈ ਗਈ ਹੈ। ਪ੍ਰਧਾਨ ਮੰਤਰੀ ਉਜਾਲਾ ਯੋਜਨਾ ਤਹਿਤ ਬੀ.ਪੀ.ਐਲ. 3.98 ਕਰੋੜ ਮੁਫ਼ਤ ਗੈੱਸ ਕਨੈੱਕਸ਼ਨ ਦਿੱਤੇ ਗਏ ਹਨ। ਜਿੰਦਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਦੇਸ਼ ਚ ਚਲਾਏ ਗਏ ਸਵੱਛ ਭਾਰਤ ਮਿਸ਼ਨ ਤਹਿਤ 7.25 ਕਰੋੜ ਘਰਾਂ ਚ ਸ਼ੋਚਾਲਇਆ ਬਣਾਏ ਗਏ ਹਨ। ਇਸ ਤੋਂ ਇਲਾਵਾ ਵੀ ਪਿੰਡਾ ਤੱਕ ਸੜਕਾਂ ਦਾ ਨਿਰਮਾਣ ਕੀਤਾ ਗਿਆ ਤੇ ਇਸ ਤੋਂ ਇਲਾਵਾ ਵੀ ਕਈ ਵਿਕਾਸ ਦੇ ਕਾਰਜ ਕੀਤੇ ਗਏ ਹਨ। ਉਨ•ਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਔਰਤਾਂ ਲਈ ਵੀ ਵਧੇਰੇ ਕਾਰਜ ਕੀਤੇ ਗਏ ਹਨ, ਜੋ ਕਿ ਆਪਣੇ ਆਪ ਚ ਇੱਕ ਮਿਸਾਲ ਹੈ।
ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਯੁਵਾ ਮੋਰਚਾ ਦੇ ਜ਼ਿਲ•ਾ ਪ੍ਰਧਾਨ ਵਰੁਨ ਜਿੰਦਲ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ 4 ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਤੋਂ ਸਾਫ਼ ਹੈ ਕਿ ਸਾਲ 2019 ਦੇ ਲੋਕ ਸਭਾ ਚੋਣਾ ਦੌਰਾਨ ਭਾਜਪਾ ਮੁੜ ਤੋਂ ਪੂਰਨ ਬਹੁਮਤ ਦੇ ਨਾਲ ਕੇਂਦਰ ਚ ਕਾਬਜ਼ ਹੋਵੇਗੀ। ਜਿੰਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 4 ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕਾਰਜ ਨੂੰ ਵੇਖਦੇ ਹੋਏ ਵੱਡੀ ਗਿਣਤੀ ਚ ਦੇਸ਼ ਵਾਸੀ ਭਾਜਪਾ ਦੇ ਨਾਲ ਜੁੜ ਰਹੇ ਹਨ। ਇਸੇ ਨੂੰ ਵੇਖਦੇ ਹੋਏ ਇਕ-ਦੂਜੇ ਨੂੰ ਬੁਰਾ ਭਲਾ ਕਹਿਣ ਵਾਲੇ ਰਾਜਨੀਤਕ ਦਲ ਅੱਜ ਭਾਜਪਾ ਦੇ ਵਿਰੁੱਧ ਇਕੱਠੇ ਹੋ ਰਹੇ ਹਨ। ਇਸ ਦੇ ਨਾਲ ਹੀ ਜਿੰਦਲ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਸਕੀਮਾਂ ਤੋਂ ਮੂੰਹ ਮੋੜ ਰਹੀ ਹੈ ਤਾਂ ਜੋ ਲੋਕਾਂ ਅੱਗੇ ਕੇਂਦਰ ਸਰਕਾਰ ਨੂੰ ਨੀਵਾਂ ਦਿਖਾਇਆ ਜਾ ਸਕੇ ਹਨ।
ਇਸ ਮੌਕੇ ਰਮੇਸ਼ ਵਰਮਾ, ਜਗਦੀਸ਼ ਚੌਧਰੀ, ਰਾਮ ਕੁਮਾਰ ਗੋਇਲ, ਵਰਿੰਦਰ ਖੰਨਾ, ਰਾਜਾ ਵਿਵੇਕ, ਸੁਸ਼ੀਲ ਨਅਇਰ, ਪਵਨ ਭੂਮਕ, ਸ਼ੈਂਟੀ ਗਿੱਲ, ਸੁਖਮਨਜੋਤ ਸਿੰਘ, ਭੁਪਿੰਦਰ ਸਿੰਘ ਮੁੰਨਾ, ਪੁਨੀਤ ਗਰਗ, ਕੁਨਾਲ ਭਾਟੀਆ, ਦਿਨੇਸ਼, ਦਿਨੇਸ਼ ਸਿਆਲ, ਸਨ ਕੋਹਲੀ, ਨੀਰਜ ਸ਼ਰਮਾ, ਲਖਵੀਰ ਸਿੰਘ, ਲੱਖਣ ਕੁੰਡਲ, ਸਾਹਿਲ ਕਾਲੜਾ, ਦਿਨੇਸ਼ ਗੋਇਲ, ਸੋਹਲ ਖ਼ਾਨ, ਨਵਦੀਪ ਗੁਪਤਾ, ਮੁਨੀਸ਼ ਗੁਪਤਾ ਤੇ ਵੱਡੀ ਗਿਣਤੀ ਚ ਭਾਜਪਾ ਤੇ ਭਾਜਪਾ ਯੁਵਾ ਮੋਰਚਾ ਦੇ ਮੈਂਬਰ ਹਾਜ਼ਰ ਰਹੇ।

Leave a Reply

Your email address will not be published. Required fields are marked *