ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਿਵਲ ਸਰਜਨ ਨੇ ਲਗਾਏ ਬੂਟੇ
ਪਟਿਆਲਾ 11 ਜੂਨ (ਮਧੂਸਾਰ ਬਿਊਰੋ) ਮਿਸ਼ਨ ਤੰਦਰੁਸਤ ਪੰਜਾਬ ਚੰਗੀ ਸਿਹਤ ਚੰਗੀ ਸੋਚ ਤਹਿਤ ਵਾਤਾਵਰਣ ਨੂੰ ਸ਼ੁੱੱਧ ਰੱਖਣ ਅਤੇ ਆਪਣਾ ਚੌਗਿਰਦਾ ਹਰਿਆ ਭਰਿਆ ਰੱਖਣ ਲਈ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਵੱਲੋਂ ਸਰਕਾਰੀ ਨਰਸਿੰਗ ਸਕੂਲ ਮਾਤਾ ਕੌਸ਼ੱਲਿਆ ਵਿਖੇ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ।
ਇਸ ਮੌਕੇ ਉਨ੍ਹਾਂ ਨਾਲ ਮੈਡੀਕਲ ਸੁਪਰਡੈਂਟ ਡਾ. ਰੇਨੂੰ ਅਗਰਵਾਲ, ਪ੍ਰਿੰਸੀਪਲ ਨਰਸਿੰਗ ਸਕੂਲ ਨੀਲਮ ਅਰੋੜਾ, ਜਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ, ਜਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ ਅਮਰਜੀਤ ਸਿੰਘ ਸਮੇਤ ਨਰਸਿੰਗ ਸਕੂਲ ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥਣਾਂ ਹਾਜ਼ਰ ਸਨ।ਡਾ. ਮਲਹੋਤਰਾ ਨੇ ਸੰਬੋਧਨ ਦੌਰਾਨ ਕਿਹਾ ਕਿ ਜੰਗਲਾਂ ਅਤੇ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਰਕੇ ਅਸੀਂ ਆਪਣਾ ਵਾਤਾਵਰਣ ਕਾਰਬਨਡਾਇਕਸਾਈਡ ਨਾਲ ਦੂਸ਼ਿਤ ਕਰ ਰਹੇ ਹਾਂ। ਬ੍ਰਹਿਮੰਡ ਵਿੱਚ ਗਰਮੀ ਵਧਣ ਕਾਰਨ ਮੌਸਮ ਵਿੱਚ ਤਬਦੀਲੀ ਬਾਕੀ ਚੁਨੌਤੀਆਂ ਦੇ ਮੁਕਾਬਲੇ ਸਭ ਤੋਂ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਦੂਸ਼ਿਤ ਵਾਤਾਵਰਣ ਕਾਰੜ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੁੰਦਾ ਜਾ ਰਿਹਾ ਹੈ ਇਸ ਲਈ ਵਾਤਾਵਰਣ ਨੂੰ ਸ਼ੁੱਧ ਕਰਨ ਰੱਖਣ ਲਈ ਪੌਦੇ ਲਗਾਉਣੇ ਬਹੁਤ ਜਰੂਰੀ ਹਨ।ਉਨ੍ਹਾਂ ਕਿਹਾ ਕਿ ਪੌਦੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਕਰਨਾਂ ਵੀ ਸਾਰੇ ਲੋਕਾਂ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਹੈ ਤਾਂ ਜ਼ੋ ਚੌਗਿਰਦਾ ਹਰਿਆ ਭਰਿਆ ਅਤੇ ਵਾਤਾਵਰਣ ਸ਼ੁੱਧ ਰਿਹ ਸਕੇ।ਇਸ ਮੌਕੇ ਜਿਲ੍ਹਾ ਸਿਹਤ ਵਿਭਾਗ ਵੱਲੋਂ ਚੱਕਰੱਸੀਆ, ਬੋਲਿਸਟੋਨੀਆ, ਬਰਿੰਗਟੋਨੀਆ ਤੇ ਛਾਂਦਾਰ ਅਤੇ ਅੰਬ ਤੇ ਜਾਮਣ ਦੇ ਫਲਦਾਰ ਬੂਟੇ ਲਗਾਏ ਗਏ।

