ਪਟਿਆਲਾ

ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਨਜਾਇਜ ਸ਼ਰਾਬ ਦੀਆਂ 3165 ਬੋਤਲਾਂ

ਸਮੇਤ ਪੰਜ ਕਥਿਤ ਦੋਸ਼ੀਆਂ ਨੂੰ ਕੀਤਾ ਕਾਬੂ: ਐਸ.ਪੀ. ਹਰਪਾਲ ਸਿੰਘ
ਫ਼ਤਹਿਗੜ੍ਹ ਸਾਹਿਬ, 13 ਜੂਨ (ਮਧੂਸਾਰ ਬਿਊਰੋ) ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਦੇ ਵਪਾਰੀਆਂ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਨਜਾਇਜ਼ ਸ਼ਰਾਬ ਦੀਆਂ 316੍ਵ ਬੋਤਲਾਂ ਸਮੇਤ ਪੰਜ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਦੋਂ ਕਿ ਇੱਕ ਕਥਿਤ ਦੋਸ਼ੀ ਨੂੰ ਜਮਾਨਤ ‘ਤੇ ਰਿਹਾ ਕਰ ਦਿੱਤਾ ਗਿਆ।

ਇਹ ਜਾਣਕਾਰੀ ਦਿੰਦਿਆਂ ਐਸ.ਪੀ. (ਜਾਂਚ) ਸ. ਹਰਪਾਲ ਸਿੰਘ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਥਾਣੇ ਦੇ ਸਹਾਇਕ ਥਾਣੇਦਾਰ ਸੁਖਵੀਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਸਮਸ਼ੇਰ ਨਗਰ ਚੌਂਕ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਚੈਕਿੰਗ ਦੌਰਾਨ ਇੱਕ ਕਾਰ ਓਪਟਰਾ ਮਾਰਕਾ ਸ਼ੈਵਰਲੈਟ ਨੰ: ਪੀ.ਬੀ.-10-ਬੀ.ਡੀ.-9991 ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 39 ਪੇਟੀਆਂ (ਕੁੱਲ 468 ਬੋਤਲਾਂ) ਸ਼ਰਾਬ ਮਾਰਕਾ ਰਾਜਧਾਨੀ ਵਿਸਕੀ ਫਾਰ ਸੇਲ ਇਨ ਚੰਡੀਗੜ੍ਹ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਕਾਰ ਸਵਾਰ ਕਥਿਤ ਦੋਸ਼ੀ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਪੁੱਤਰ ਅਵਤਾਰ ਸਿੰਘ ਵਾਸੀ ਮਕਾਨ ਨੰ: ਐਚ.ਐਫ. 59 ਜਮਾਲਪੁਰ ਕਲੌਨੀ ਨੇੜੇ ਡੀ.ਐਮ.ਸੀ. ਸਕੂਲ ਗਲੀ ਨੰ: 1 ਜ਼ਿਲ੍ਹਾ ਲੁਧਿਆਣਾ ਨੂੰ ਕਾਬੂ ਕਰਕੇ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਆਬਕਾਰੀ ਐਕਟ ਦੀ ਧਾਰਾ 61-1-14 ਅਧੀਨ ਮੁਕੱਦਮਾ ਨੰ: 89 ਮਿਤੀ 12-6-18 ਨੂੰ ਦਰਜ਼ ਕੀਤਾ ਗਿਆ ਹੈ।
ਐਸ.ਪੀ. ਨੇ ਹੋਰ ਦੱਸਿਆ ਕਿ ਇੱਕ ਹੋਰ ਕੇਸ ਵਿੱਚ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਦੇ ਏ.ਐਸ.ਆਈ. ਕੁਲਦੀਪ ਸਿੰਘ ਨੇ ਐਨ.ਐਚ.-1 ਸਾਹਮਣੇ ਯੈਸ਼ ਬੈਂਕ ਕੋਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਮੁਖ਼ਬਰ ਦੀ ਸੂਚਨਾ ਤੇ ਕਥਿਤ ਦੋਸ਼ੀ ਰਾਹੁਲ ਕੁਮਾਰ ਦੀ ਮਹਿੰਦਰਾ ਜੀਪ ਵਿੱਚੋਂ 576 ਬੋਤਲਾਂ ਬੋਟਮ ਅੱਪ ਵਿਸਕੀ ਫਾਰ ਸੇਲ ਇੰਨ ਚੰਡੀਗੜ੍ਹ ਅਤੇ 624 ਬੋਤਲਾਂ ਨਜਾਇਜ਼ ਸ਼ਰਾਬ 777 ਓਕ ਵੈਟ ਵਿਸਕੀ ਫਾਰ ਸੇਲ ਇੰਨ ਚੰਡੀਗੜ੍ਹ ਓਨਲੀ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਕਥਿਤ ਦੋਸ਼ੀ ਰਾਹੁਲ ਕੁਮਾਰ ਪੁੱਤਰ ਗੁਲਾਬ ਕੁਸਵਾਹਾ ਵਾਸੀ ਨਿਊ ਦੁਰਗਾ ਕਲੌਨੀ ਢੰਡਾਰੀ ਖੁਰਦ ਫੋਕਲ ਪੁਆਇੰਟ ਥਾਣਾ ਫੋਕਲ ਪੁਆਂਇਟ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਮੰਡੀ ਗੋਬਿੰਦਗੜ੍ਹ ਵਿਖੇ ਆਬਕਾਰੀ ਐਕਟ ਦੀ ਧਾਰਾ 61 ਅਧੀਨ ਮੁਕੱਦਮਾ ਨੰ: 91 ਮਿਤੀ 12-6-18 ਨੂੰ ਦਰਜ਼ ਕੀਤਾ ਗਿਆ ਹੈ।
ਐਸ.ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਏ.ਐਸ.ਆਈ. ਕੇਵਲ ਸਿੰਘ ਨੇ ਇੱਕ ਮੁਖ਼ਬਰ ਦੀ ਸੂਚਨਾ ਤੇ ਸਮੇਤ ਪੁਲਿਸ ਪਾਰਟੀ ਰੇਲਵੇ ਅੰਡਰ ਬ੍ਰਿਜ ਨਸਰਾਲੀ ਕੋਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਕਥਿਤ ਦੋਸ਼ੀ ਮੁਹੰਮਦ ਬਸ਼ੀਰ ਦੀ ਕਾਰ ਵਿੱਚੋਂ 240 ਬੋਤਲਾਂ ਸੰਤਰਾ ਫਾਰ ਸੇਲ ਇੰਨ ਚੰਡੀਗੜ੍ਹ ਓਨਲੀ ਅਤੇ ਕਥਿਤ ਦੋਸ਼ੀ ਦੇ ਗੋਦਾਮ ਸਰਹਿੰਦ ਵਿੱਚੋਂ 600 ਬੋਤਲਾਂ ਸੰਤਰਾ ਫਾਰ ਸੇਲ ਇੰਨ ਚੰਡੀਗੜ੍ਹ ਓਨਲੀ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਮੁਹੰਮਦ ਬਸ਼ੀਰ ਪੁੱਤਰ ਮੁਹੰਮਦ ਸਫੀਕ ਵਾਸੀ ਟੀ-3 ਮਕਾਨ ਨੰ: ਡੀ, ਰੇਲਵੇ ਕਲੌਨੀ ਮੰਡੀ ਗੋਬਿੰਦਗੜ੍ਹ ਵਿਰੁੱਧ ਮੰਡੀ ਗੋਬਿੰਦਗੜ੍ਹ ਵਿਖੇ ਆਬਕਾਰੀ ਐਕਟ ਦੀ ਧਾਰਾ 61 ਅਧੀਨ ਮੁਕੱਦਮਾ ਨੰ: 92 ਮਿਤੀ 12-6-18 ਨੂੰ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਖੇੜੀ ਨੌਧ ਸਿੰਘ ਦੇ ਹੌਲਦਾਰ ਚੰਦ ਪ੍ਰਕਾਸ਼ ਨੇ ਸਮੇਤ ਪੁਲਿਸ ਪਾਰਟੀ ਪਿੰਡ ਭਾਮੀਆ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਮੁਖਬਰ ਦੀ ਇਤਲਾਹ ‘ਤੇ ਕਥਿਤ ਦੋਸ਼ੀ ਘੁਰਮੁੱਖ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਪਿੰਡ ਭਾਮੀਆਂ ਥਾਣਾ ਖੇੜੀ ਨੌਧ ਸਿੰਘ ਪਾਸੋਂ 31 ਬੋਤਲਾਂ ਨਜਾਇਜ਼ ਸ਼ਰਾਬ ਮਾਰਕਾ ਸੰਤਰਾ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਵਿਰੁੱਧ ਥਾਣਾ ਖੇੜੀ ਨੌਧ ਸਿੰਘ ਵਿਖੇ ਆਬਕਾਰੀ ਐਕਟ ਦੀ ਧਾਰਾ 61-1-14 ਅਧੀਨ ਮੁਕੱਦਮਾ ਨੰ: 5 ਮਿਤੀ 12-6-18 ਨੂੰ ਦਰਜ਼ ਕੀਤਾ ਗਿਆ ਹੈ ਅਤੇ ਕਥਿਤ ਦੋਸ਼ੀ ਨੂੰ ਜਮਾਨਤ ‘ਤੇ ਰਿਹਾ ਕਰ ਦਿੱਤਾ ਗਿਆ ਹੈ।
ਐਸ.ਪੀ. ਜਾਂਚ ਨੇ ਦੱਸਿਆ ਕਿ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਚਾਵਲਾ ਚੌਂਕ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਜੀ.ਟੀ. ਰੋਡ ਸਰਹਿੰਦ ‘ਤੇ ਸ਼ੱਕ ਦੇ ਆਧਾਰ ‘ਤੇ ਗੱਡੀ ਨੰ: ਪੀ.ਬੀ. 13 ਏ.ਐਲ. 2090 ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੌਰਾਨ ਗੱਡੀ ਵਿੱਚੋਂ 30 ਪੇਟੀਆਂ ਸ਼ਰਾਬ ਮਾਰਕਾ 999 ਪਾਵਰ ਸਟਾਰ ਫਾਈਨ ਵਿਸਕੀ ਫਾਰ ਸੇਲ ਇੰਨ ਚੰਡੀਗੜ੍ਹ ਯੂ.ਟੀ. ਓਨਲੀ, 5 ਪੇਟੀਆਂ ਵਿੱਚ (ਪਉਏ) ਸ਼ਰਾਬ ਮਾਰਕਾ 999 ਪਾਵਰ ਸਟਾਰ ਫਾਈਨ ਵਿਸਕੀ ਫਾਰ ਸੇਲ ਇੰਨ ਚੰਡੀਗੜ੍ਹ ਯੂ.ਟੀ. ਓਨਲੀ, ਅਤੇ 10 ਪੇਟੀਆਂ (ਬੋਤਲਾਂ) ਸ਼ਰਾਬ ਮਾਰਕਾ 999 ਪਾਵਰ ਸਟਾਰ ਫਾਈਨ ਵਿਸਕੀ ਫਾਰ ਸੇਲ ਇੰਨ ਚੰਡੀਗੜ੍ਹ ਯੂ.ਟੀ. ਓਨਲੀ (ਕੁੱਲ 636 ਬੋਤਲਾਂ) ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਗੱਡੀ ਵਿੱਚ ਸਵਾਰ ਦੋ ਕਥਿਤ ਦੋਸ਼ੀਆਂ ਹਰਵਿੰਦਰ ਸਿੰਘ ਉਰਫ ਗੋਕੀ ਪੁੱਤਰ ਜਸਵੀਰ ਸਿੰਘ ਵਾਸੀ ਮਨਜੀਤ ਨਗਰ ਥਾਣਾ ਡਵੀਜ਼ਨ ਨੰ: 5 ਜ਼ਿਲ੍ਹਾ ਲੁਧਿਆਣਾ ਅਤੇ ਰਾਜੀਵ ਕੁਮਾਰ ਉਰਫ ਲਾਡੀ ਪੁੱਤਰ ਜਤਿੰਦਰ ਸਿੰਘ ਵਾਸੀ ਮਨੋਹਰ ਨਗਰ ਮਾਡਲ ਟਾਊਨ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ ਥਾਣਾ ਸਰਹਿੰਦ ਵਿਖੇ ਆਬਕਾਰੀ ਐਕਟ ਦੀ ਧਾਰਾ 61/1/14 ਅਧੀਨ ਮੁਕੱਦਮਾ ਨੰ: 62 ਮਿਤੀ 12-6-18 ਨੂੰ ਦਰਜ਼ ਕੀਤਾ ਗਿਆ ਹੈ।

Leave a Reply

Your email address will not be published. Required fields are marked *