ਪਟਿਆਲਾ

ਵੀਰ ਹਕੀਕਤ ਰਾਏ ਸਕੂਲ ਵੱਲੋਂ ਵੋਟਰਾਂ ਨੂੰ ਜਗਾਉਣ ਲਈ ਆਖਰੀ ਹੰਭਲਾ

ਵੋਟਰਾਂ ਨੂੰ ਆਕਰਸ਼ਤ ਕਰਨਗੇ ਗੁਲਾਬੀ ਰੰਗ ਦੇ ਬੂਥ – ਪ੍ਰੋ. ਗੁਰਬਖਸ਼ੀਸ਼ ਸਿੰਘ
ਪਟਿਆਲਾ, 18 ਮਈ (ਅਮਰੀਕ ਇੰਦਰ ਸਿੰਘ) ਪਟਿਆਲਾ ਜਿਲ੍ਹੇ ਵਿੱਚ ਜਿਲ੍ਹਾ ਚੋਣ ਅਫਸਰ ਸ਼੍ਰੀ ਕੁਮਾਰ ਅਮਿਤ ਦੀ ਅਗਵਾਈ ਵਿੱਚ 100 ਪ੍ਰਤੀਸ਼ਤ ਮੱਤਦਾਨ ਦੇ ਟੀਚੇ ਨੂੰ ਪੂਰਾ ਕਰਨ ਲਈ ਸਵੀਪ ਟੀਮ ਵੱਲੋਂ ਵੀਰ ਹਕੀਕਤ ਰਾਏ ਸਕੂਲ ਦੇ ਵਿਦਿਆਰਥੀਆਂ ਨਾਲ ਮਿੱਲ ਕੇ ਮਨੁੱਖੀ ਜੰਜ਼ੀਰ ਅਤੇ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਬਤੌਰ ਮੁੱਖ ਮਹਿਮਾਨ ਜਿਲ੍ਹਾ ਨੋਡਲ ਅਧਿਕਾਰੀ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵੱਜੋਂ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ-ਕਮ-ਜਿਲ੍ਹਾ ਨੋਡਲ ਅਫਸਰ ਦਿਵਿਆਂਗਜ਼ਨ ਸ਼੍ਰੀ ਵਰਿੰਦਰ ਸਿੰਘ ਟਿਵਾਣਾ ਹਾਜ਼ਰ ਹੋਏ।

ਇਸ ਮੌਕੇ ਬੋਲਦਿਆਂ ਪ੍ਰੋ. ਅੰਟਾਲ ਨੇ ਜਿੱਥੇ ਸਮੂਹ ਪਟਿਆਲਵੀਆਂ ਨੂੰ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ 100 ਪ੍ਰਤੀਸ਼ਤ ਮਤਦਾਨ ਕਰਵਾਉਣ ਦੀ ਅਪੀਲ ਕੀਤੀ ਗਈ ਉੱਥੇ ਦੱਸਿਆ ਕਿ ਲੋਕ ਸਭਾ ਹਲਕਾ ਪਟਿਆਲਾ ਵਿੱਚ ਵੋਟਰਾਂ ਨੂੰ ਆਕਰਸ਼ਤ ਕਰਨ ਲਈ ਮਾਡਲ ਪੋਲਿੰਗ ਬਥੂ ਬਣਾਏ ਗਏ ਹਨ ਅਤੇ ਔਰਤ ਵੋਟਰਾਂ ਨੂੰ ਉਹਨਾ ਦੀ ਸ਼ਕਤੀਕਰਨ ਦਾ ਅਹਿਸਾਸ ਕਰਵਾਉਣ ਲਈ 9 ਬੂਥ ਕੇਵਲ ਔਰਤ ਕਰਮਚਾਰੀ ਨਾਲ ਹੀ ਸਬੰਧਤ ਹੋਣਗੇ। ਜਿਨ੍ਹਾਂ ਨੂੰ ਗੁਲਾਬੀ ਰੰਗ ਵਿੱਚ ਰੰਗਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾ ਦਿਵਿਆਂਗਜਨ ਵੋਟਰਾਂ ਲਈ ਵੀ 9 ਮਾਡਲ ਪੋਲਿੰਗ ਬੂਥ ਪਟਿਆਲਾ ਲੋਕ ਸਭਾ ਹਲਕੇ ਵਿੱਚ ਹੋਣਗੇ। ਜਿਨ੍ਹਾ ਸਬੰਧੀ ਸਾਰੇ ਪ੍ਰਬੰਧ ਕਰ ਲਏ ਗਏ ਹਨ। ਵੋਟਰਾਂ ਦੀ ਸਹੂਲਤ ਲਈ ਹਰ ਬੂਥ ਉਪਰ ਪੀਣ ਵਾਲੇ ਪਾਣੀ ਦਾ ਪ੍ਰਬੰਧ ਅਤੇ ਮੱਦਦ ਲਈ ਐੱਨ.ਐਸ.ਐਸ ਦੇ ਵਲੰਟੀਅਰ ਤੈਨਾਤ ਰਹਿਣਗੇ।
ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੰਦੇ ਪੋਸਟਰ ਅਤੇ ਸਲੋਗਨ ਮੁਕਾਬਲੇ ਵੀ ਕਰਵਾਏ ਗਏ। ਨਿਡਰਤਾ ਅਤੇ ਨੈਤਿਕ ਅਧਾਰ ਤੇ ਵੋਟ ਪਾਉਣ ਲਈ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਮਨੁੱਖੀ ਜੰਜ਼ੀਰ ਅਤੇ ਰੈਲੀ ਕੱਢ ਕੇ ਨੇੜੇ ਬਜ਼ਾਰਾ ਵਿੱਚ ਹਰ ਇੱਕ ਨੂੰ ਵੋਟ ਪਾਉਣ ਦਾ ਹੋਕਾ ਦਿੱਤਾ। ਉਨ੍ਹਾ ਦੇ ਹੱਥਾ ਵਿੱਚ ਪਟਿਆਲਾ ਜਿਲ੍ਹਾ ਦੀ ਇਹ ਪਹਿਚਾਨ ਕਰੋ 100 ਪ੍ਰਤੀਸ਼ਤ ਮੱਤਦਾਨ ਅਤੇ ਜਨ-ਜਨ ਜਗਾਉਣਾ ਹੈ ਮਜਬੂਤ ਸਰਕਾਰ ਨੂੰ ਲਿਆਉਣਾ ਹੈ ਦੇ ਬੈਨਰ ਫੜ੍ਹੇ ਹੋਏ ਸਨ।

Leave a Reply

Your email address will not be published. Required fields are marked *