ਪਟਿਆਲਾ

ਮੀਡੀਆ ਵੈੱਲਫੇਅਰ ਐਸੋਸੀਏਸ਼ਨ ਨੂੰ ਬ੍ਰਹਮ ਮਹਿੰਦਰਾ ਵੱਲੋਂ ਇਕ ਲੱਖ ਰੁਪਏ ਦੇਣ ਦਾ ਐਲਾਨ

ਪ੍ਰਵਾਸੀ ਮੀਡੀਆ ਵਿਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਮਿਲਣਗੇ ਪੀਲੇ ਕਾਰਡ : ਬ੍ਰਹਮ ਮਹਿੰਦਰਾ
ਪਟਿਆਲਾ, 17 ਜੂਨ (ਮਧੂਸਾਰ ਬਿਊਰੋ) ਪਟਿਆਲਾ ਵਿਚ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਦੀ ਚਲ ਰਹੀ ਸਾਂਝੀ ਮੀਡੀਆ ਜਥੇਬੰਦੀ ਮੀਡੀਆ ਵੈੱਲਫੇਅਰ ਐਸੋਸੀਏਸ਼ਨ ਦੇ ਬਣਾਏ ਗਏ ਸ਼ਨਾਖ਼ਤੀ ਕਾਰਡ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਪੱਤਰਕਾਰਾਂ ਨੂੰ ਸੌਂਪੇ। ਇਸ ਵੇਲੇ ਉਨ੍ਹਾਂ ਮੀਡੀਆ ਵੈੱਲਫੇਅਰ ਐਸੋਸੀਏਸ਼ਨ ਰਜਿ. ਨੂੰ ਆਪਣੇ ਅਖ਼ਤਿਆਰੀ ਫ਼ੰਡ ਵਿਚੋਂ ਇਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।

ਪੱਤਰਕਾਰਾਂ ਵੱਲੋਂ ਉਠਾਏ ਗਏ ਮੁੱਦੇ ਤੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਜਦੋਂ 2008 ਤੋਂ ਪ੍ਰਵਾਸੀ ਮੀਡੀਆ ਵਿਚ ਕੰਮ ਕਰ ਰਹੇ ਪੰਜਾਬ ਦੇ ਪੱਤਰਕਾਰਾਂ ਦੇ ਲੋਕ ਸੰਪਰਕ ਵਿਭਾਗ ਵੱਲੋਂ ਪੀਲੇ ਰੰਗ ਦੇ ਸ਼ਨਾਖ਼ਤੀ ਕਾਰਡ ਜਾਰੀ ਕੀਤੇ ਜਾਂਦੇ ਆ ਰਹੇ ਹਨ ਤਾਂ ਇਸ ਸਾਲ ਇਹ ਬੰਦ ਕਿਉਂ ਕੀਤੇ ਗਏ ਹਨ ਬਾਰੇ ਉਹ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਨਗੇ ਅਤੇ ਜਿੱਥੇ ਕਿਤੇ ਵੀ ਕੋਈ ਮੁਸ਼ਕਿਲ ਆਈ ਹੈ ਉਹ ਦਰੁਸਤ ਕਰਵਾ ਕੇ ਪ੍ਰਵਾਸੀ ਮੀਡੀਆ ਵਿਚ ਕੰਮ ਕਰਨ ਵਾਲੇ ਪੱਤਰਕਾਰਾਂ ਦੇ ਡੀਪੀਆਰ ਵੱਲੋਂ ਬਣਾਏ ਜਾਂਦੇ ਕਾਰਡ ਬਣਾਉਣੇ ਜਾਰੀ ਰੱਖਣ ਲਈ ਕਹਿਣਗੇ। ਇਸ ਵੇਲੇ ਸ੍ਰੀ ਮਹਿੰਦਰਾ ਨੇ ਮੀਡੀਆ ਵੈੱਲਫੇਅਰ ਐਸੋਸੀਏਸ਼ਨ ਦੇ ਬਣਾਏ ਗਏ ਸ਼ਨਾਖ਼ਤੀ ਕਾਰਡ ਵੀ ਇਸ ਸਾਲ ਦੇ ਮੈਂਬਰਾਂ ਤੇ ਅਹੁਦੇਦਾਰਾਂ ਨੂੰ ਸੌਂਪੇ। ਉਨ੍ਹਾਂ ਜਥੇਬੰਦੀ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਇਹ ਜਥੇਬੰਦੀ ਸਿਰਫ਼ ਮੀਡੀਆ ਕਰਮੀਆਂ ਲਈ ਹੀ ਨਹੀਂ ਸਗੋਂ ਸਮਾਜ ਸੇਵਾ ਵਿਚ ਵੀ ਕਾਰਜਸ਼ੀਲ ਹੈ ਜਿਸ ਦੀ ਇਹ ਵਧਾਈ ਦੀ ਪਾਤਰ ਹੈ। ਇਸ ਵੇਲੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਮੀਡੀਆ ਵਿਚ ਕੰਮ ਕਰ ਰਹੇ ਹਰੇਕ ਪੱਤਰਕਾਰ ਦਾ ਬਰਾਬਰ ਸਨਮਾਨ ਕਰਨਾ ਬਣਦਾ ਹੈ। ਸੀ. ਮੀਤ ਪ੍ਰਧਾਨ ਇੰਦਰਪਾਲ ਨੇ ਕਿਹਾ ਕਿ ਕੁੱਝ ਲੋਕ ਪੱਤਰਕਾਰੀ ਦੇ ਨਾਮ ਉੱਤੇ ਲੋਕਾਂ ਨਾਲ ਠੱਗੀਆਂ ਕਰਦੇ ਹਨ ਜੋ ਗਲਤ ਗੱਲ ਹੈ ਅਜਿਹੇ ਲੋਕਾਂ ਦਾ ਆਉਂਦੇ ਦਿਨਾਂ ਵਿਚ ਨੰਗੇ ਕੀਤਾ ਜਾਵੇਗਾ। ਅਜਿਹੀਆਂ ਹੋ ਰਹੀਆਂ ਘਟਨਾਵਾਂ ਬਾਰੇ ਉਨ੍ਹਾਂ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੇ ਧਿਆਨ ਵਿਚ ਵੀ ਲਿਆਂਦਾ। ਇਸ ਵੇਲੇ ਜਨਰਲ ਸਕੱਤਰ ਬਲਿੰਦਰ ਸਿੰਘ ਬਿੰਨੀ, ਪਰਮਜੀਤ ਲਾਲੀ, ਪਰਮਿੰਦਰ ਟਿਵਾਣਾ, ਸਨੀ ਸੰਨ ਪੰਜਾਬ, ਚਰਨਜੀਤ ਸਿੰਘ ਕੋਹਲੀ, ਸਰਬਜੀਤ ਹੈਪੀ, ਧਰਮਿੰਦਰ ਸਿੰਘ ਭਗਵੰਤ, ਗੁਰਚਰਨ ਸਿੰਘ, ਸ੍ਰੀ ਸੇਠੀ, ਮੋਹਨ ਲਾਲ ਕੂਕੀ ਆਦਿ ਐਸੋਸੀਏਸ਼ਨ ਦੇ ਹੋਰ ਕਈ ਸਾਰੇ ਅਹੁਦੇਦਾਰ ਹਾਜ਼ਰ ਸਨ।

Leave a Reply

Your email address will not be published. Required fields are marked *