ਗਿਆਨਦੀਪ ਮੰਚ ਵੱਲੋਂ ਨਾਵਲ ”ਤੇਰੇ ਭਾਣੇ” ਲੋਕ ਅਰਪਣ
ਪਟਿਆਲਾ 18 ਜੂਨ (ਮਧੂਸਾਰ ਬਿਊਰੋ) ਗਿਆਨਦੀਪ ਸਾਹਿਤ ਸਾਧਨਾ ਮੰਚ ਰਜਿ: ਪਟਿਆਲਾ ਵੱਲੋਂ ਭਾਸ਼ਾ ਵਿਭਾਗ ਵਿਖੇ ਸਾਹਿਤਕ ਸਮਾਗਮ ਰਚਾਇਆ ਗਿਆ। ਜਿਸ ਵਿੱਚ ਮਾਸਟਰ ਹਰਦੇਵ ਸਿੰਘ ‘ਪ੍ਰੀਤ’ ਦਾ ਨਾਵਲ ‘ਤੇਰੇ ਭਾਣੇ’ ਲੋਕ ਅਰਪਣ ਕੀਤਾ ਗਿਆ। ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਲੇਖਕ ਦੀ ਸਾਹਿਤ ਸਿਰਜਣਾ ਅਤੇ ਨਾਵਲ ਦੇ ਬਿਰਤਾਂਤ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਪੁਸਤਕ ਉਪਰ ਡਾ. ਅਰਵਿੰਦਰ ਕੌਰ ਕਾਕੜਾ ਦੁਆਰਾ ਲਿਖਿਆ ਪਹਿਲਾ ਪੇਪਰ ਰਿਸਰਚ ਸਕਾਲਰ ਦਲਜੀਤ ਕੌਰ ਨੇ ਪੜ੍ਹਿਆ। ਦਿੱਲੀ ਤੋਂ ਨਾਵਲਕਾਰ ਗੁਰਬਚਨ ਸਿੰਘ ਭੁੱਲਰ ਵੱਲੋਂ ਭੇਜਿਆ ਦੂਜਾ ਪੇਪਰ ਸਨੇਹਇੰਦਰ ਮੀਲੂ ਨੇ ਪੜ੍ਹਿਆ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਅੰਮ੍ਰਿਤਸਰ ਤੋਂ ਪਹੁੰਚੇ ਸ੍ਰ. ਹਰਭਜਨ ਸਿੰਘ ਗੁਲਾਟੀ ਨੇ ਕਿਹਾ ਕਿ ਲੇਖਕ ਨੇ ਨਾਵਲ ਦੀ ਨਾਇਕਾ ਦੇ ਜਰੀਏ ਨਾਰੀ ਜਾਤੀ ਨੂੰ ਉਹਦੇ ਕਿਰਦਾਰ ਰਾਹੀਂ ਜੋ ਸਨਮਾਨ ਦਿੱਤਾ ਹੈ ਉਹ ਤਾਰੀਫ ਦੇ ਕਾਬਲ ਹੈ। ਗੁਰਚਰਨ ਸਿੰਘ ਭੁਲਰ ਨੇ ਪੇਪਰ ਵਿੱਚ ਕਿਹਾ ਕਿ ਲੇਖਕ ਨੇ ਨਾਵਲ ਵਿੱਚ ਸਮਾਜ ਨੂੰ ਲੱਗੀਆਂ ਅਹੁਰਾਂ ਦਾ ਖੰਡਨ ਅਤੇ ਚੰਗੀਆਂ ਪਿਰਤਾਂ ਦਾ ਮੰਡਨ ਨਿੱਠ ਕੇ ਕੀਤਾ ਹੈ। ਵਿਸ਼ੇਸ਼ ਮਹਿਮਾਨ ਵਜੋਂ ਪਰਮਜੀਤ ਕੌਰ ਸਰਹਿੰਦ ਨੇ ਕਿਹਾ ਕਿ ਲੇਖਕ ਨੇ ਨਾਵਲ ਰਾਹੀਂ ਅੰਤਰ ਜਾਤੀ ਵਿਆਹ ਦਾ ਸਮਰਥਨ ਕਰਕੇ ਖਾਪ ਪੰਚਾਇਤਾਂ ਨੂੰ ਸ਼ੀਸ਼ਾ ਦਿਖਾਇਆ ਹੈ। ਉੱਘੇ ਵਿਦਵਾਨ ਡਾ. ਗੁਰਮੀਤ ਸਿੰਘ ਬੈਦਵਾਨ ਦਾ ਕਥਨ ਸੀ ਕਿ ਜੇ ਪੰਜਾਬੀ ਭਾਸ਼ਾ ਨੂੰ ਬਚਾਉਣਾ ਹੈ ਤਾਂ ਸਾਨੂੰ ਉਪ ਬੋਲੀਆਂ ਨੂੰ ਜਿਉਂਦੀਆਂ ਰੱਖਣਾ ਬਹੁਤ ਜਰੂਰੀ ਹੈ। ਪੁਸਤਕ ਉਪਰ ਪਰਮਜੀਤ ਕੌਰ ਗੁਲਾਟੀ (ਰਿਟਾ. ਪ੍ਰਿੰਸੀਪਲ) ਯੂ.ਐਸ. ਆਤਿਸ਼, ਕੁਲਵੰਤ ਰਿਖੀ, ਹਰੀ ਸਿੰਘ, ਗੁਰਪਿਆਰ ਸਿੰਘ ਨਰੈਣਗੜ੍ਹ, ਰਾਜੇਸ਼ ਜਿੰਦਲ ਦਿੜਬਾ ਅਤੇ ਦੋ ਬੱਚੀਆਂ ਇਮਾਨ ਪ੍ਰੀਤ ਕੌਰ ਅਤੇ ਸੁਖਜੀਤ ਕੌਰ ਨੇ ਵਿਚਾਰ ਰੱਖੇ। ਮੰਚ ਦੇ ਪ੍ਰਧਾਨ ਡਾ. ਜੀ.ਐਸ. ਆਨੰਦ ਨੇ ਮੰਚ ਦੇ ਕੰਮਾਂ ਅਤੇ ਸਾਹਿਤਕ ਟੀਚਿਆਂ ਬਾਰੇ ਜਾਣਕਾਰੀ ਦਿੱਤੀ।
ਸਮਾਗਮ ਦੇ ਦੂਜੇ ਸ਼ੈਸ਼ਨ ‘ਚ ਦਾ ਕਵੀਆਂ ਵਿੱਚੋਂ ਜੀ.ਐਸ. ਮੀਤ, ਕੈਪ. ਚਮਕੌਰ ਸਿੰਘ, ਗੁਰਚਰਨ ਪੱਬਾਰਾਲੀ, ਹਰੀ ਦੱਤ ਹਬੀਬ, ਪਰਵਿੰਦਰ ਸ਼ੋਖ, ਚਹਿਲ ਜਗਪਾਲ, ਅਮਨ ਘਨੋਰ, ਅਰਸ਼ ਘਨੌਰ, ਬਚਨ ਸਿੰਘ ਗੁਰਮ, ਰਾਮ ਸਿੰਘ ਬੰਗ, ਸਰਵਣ ਕੁਮਾਰ ਵਰਮਾ, ਕਿਸ਼ਨ ਧੀਮਾਨ, ਬਲਬੀਰ ਸਿੰਘ ਦਿਲਦਾਰ, ਜਗਦੀਸ਼ ਜੱਗੀ, ਨਾਹਰ ਸਿੰਘ, ਹਰਦੀਪ ਕੌਰ ਜੱਸੋਵਾਲ, ਸਰਦੂਲ ਸਿੰਘ ਭੱਲਾ, ਵਰਿੰਦਰ ਸਿੰਘ ਜੋਸ਼ਨ, ਸਤਨਾਮ ਸਿੰਘ ਬੇਦੀ, ਬਲਵਿੰਦਰ ਚੁੱਘ ਸਮੇਤ ਗੌਰਵ ਅੰਮ੍ਰਿਤਸਰ, ਉਧਮ ਸਿੰਘ ਸਰਹਿੰਦ, ਬਲਦੇਵ ਸਿੰਘ, ਗੁਰਪਿਆਰ ਸਿੰਘ ਸਿੱਧੂ, ਰਘਬੀਰ ਸਿੰਘ, ਆਤਮਾ ਸਿੰਘ, ਹਰਵਿੰਦਰ ਪਾਲ ਕੌਰ, ਹਰਮਿੰਦਰ ਕੌਰ, ਚਰਨਜੀਤ ਸਿੰਘ ਚੰਨੀ, ਅਨੁਵੇਸ਼ ਰਿਖੀ, ਸਵਿੰਦਰ ਕੌਰ, ਗੁਰਮੀਤ ਕੌਰ ਸਮੇਤ 110 ਦੇ ਕਰੀਬ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ। ਮੰਚ ਸੰਚਾਲਣ ਬਲਬੀਰ ਜਲਾਲਾਬਾਦੀ ਨੇ ਬਾਖੂਬੀ ਨਿਭਾਇਆ।

