ਰੈਡ ਕਰਾਸ ਭਵਨ ਵਿਖੇ ਖੂਨਦਾਨ ਕੈਂਪ ਲਗਾਇਆ
ਪਟਿਆਲਾ 18 ਜੂਨ (ਮਧੂਸਾਰ ਬਿਊਰੋ) ਜਿਲ੍ਹਾ ਰੈਡ ਕਰਾਸ ਸੋਸਾਇਟੀ ਅਤੇ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਵਲੋਂ ਅੱਜ ਰੈਡ ਕਰਾਸ ਭਵਨ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ।
ਖੂਨਦਾਨ ਮਹਾਦਾਨ ਹੈ ਅਤੇ ਇਸ ਦੀ ਮਹੱਤਤਾ ਜ਼ਿੰਦਗੀ ਵਿੱਚ ਬਹੁਤ ਹੈ ਜਿੰਦਗੀ ਨੂੰ ਬਚਾਉਣ ਲਈ ਸਾਨੂੰ ਖੂਨ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ। ਦੁਰਘਟਨਾਵਾਂ ਵੇਲੇ, ਖੂਨ ਦੀ ਕਮੀ ਸਮੇਂ, ਆਪ੍ਰੇਸ਼ਨ ਸਮੇਂ ਮਰੀਜ ਨੂੰ ਖੂਨ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ। ਇਹ ਕਿਸੇ ਮਸ਼ੀਨ ਵਿੱਚ ਤਿਆਰ ਨਹੀਂ ਹੁੰਦਾ ਮਨੁੱਖ ਦਾ ਖੂਨ ਹੀ ਇਨਸਾਨ ਨੂੰ ਲੱਗ ਸਕਦਾ ਹੈ। ਰੈਡ ਕਰਾਸ ਸੋਸਾਇਟੀ ਹਮੇਸ਼ਾ ਹੀ ਖੂਨਦਾਨ ਕੈਂਪ ਲਗਾਉਂਦੀ ਰਹਿੰਦੀ ਹੈ। ਇਹ ਵਿਚਾਰ ਸ੍ਰ. ਪ੍ਰਿਤਪਾਲ ਸਿੰਘ ਸਿੱਧੂ ਸਕੱਤਰ ਜਿਲ੍ਹਾ ਰੈਡ ਕਰਾਸ ਵਲੋਂ ਖੂਨਦਾਨ ਕੈਂਪ ਵਿੱਚ ਖੂਨਦਾਨੀ ਨੂੰ ਬੈਚ ਲਗਾਉਂਦੇ ਹੋਏ ਕਹੇ।
ਸ੍ਰੀ ਵਿਜੇ ਕੁਮਾਰ ਗੋਇਲ ਪ੍ਰਧਾਨ ਸੋਸਾਇਟੀ ਅਤੇ ਅਵੈਤਨੀ ਮੀਤ ਪ੍ਰਧਾਨ ਰੈਡ ਕਰਾਸ ਨੇ ਕਿਹਾ ਕਿ ਸੋਸਾਇਟੀ ਸਮੇਂ-ਸਮੇਂ ‘ਤੇ ਖੂਨਦਾਨ ਕੈਂਪ ਲਗਾਉਂਦੀ ਰਹਿੰਦੀ ਹੈ, ਅਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਵੀ ਕਰ ਰਹੀਂ ਹੈ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਮੁਹਿੰਮ ਨਾਲ ਜੁੜਣ, ਪ੍ਰਮਾਤਮਾ ਸਾਨੂੰੰ ਕੀਮਤੀ ਜ਼ਿੰਦਗੀ ਦਿੰਦਾ ਹੈ ਪਰ ਕਿਸੇ ਵੀ ਸਮੇਂ ਖੂਨ ਹੀ ਉਸਨੂੰ ਨਵੀਂ ਜਿੰਦਗੀ ਪ੍ਰਦਾਨ ਕਰਦਾ ਹੈ। ਅੱਜ ਸੈਂਟ ਜੋਹਨ ਐਬੁਲੈਂਸ ਵਲੋਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸਰਕਾਰੀ ਰਜਿੰਦਰਾ ਹਸਪਤਾਲ ਦੀ ਖੂਨਦਾਨ ਬੈਂਕ ਵਲੋਂ 15 ਯੂਨਿਟ ਖੂਨ ਲਿਆ ਗਿਆ। ਸੋਸਾਇਟੀ ਵਲੋਂ 19-06-2018 ਦਿਨ ਮੰਗਲਵਾਰ ਨੂੰ ਗੋਬਿੰਦ ਨਗਰ ਵਿਖੇ ਦਮਦਮਾ ਗੁਰਦੁਆਰਾ ਵਿਖੇ ਦੁਪਹਿਰ 2:30 ਤੋਂ 5:00 ਵਜੇ ਤੱਕ ਮੁਫ਼ਤ ਮੈਡੀਕਲ ਚੈਕਅਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਸ ਅਵਸਰ ਤੇ ਸ੍ਰੀ ਬੀ.ਐਸ.ਜੋਸੀ, ਸ੍ਰੀ ਅਸ਼ੋਕ ਸ਼ਰਮਾ, ਸ੍ਰੀ ਸੁਖਦੇਵ ਕੌਸਲ, ਸ੍ਰ. ਜਸਪਾਲ ਸਿੰਘ ਜਿਲ੍ਹਾ ਟ੍ਰੇਨਿੰਗ ਸੁਪਰਵਾਇਜਰ, ਸ੍ਰੀਮਤੀ ਰੀਮਾ ਰਾਣੀ, ਸ੍ਰੀਮਤੀ ਸੁਨੀਤਾ ਰਾਣੀ, ਸ੍ਰੀ ਮਹਾਜਨ ਸਿੰਘ ਆਦਿ ਹਾਜ਼ਰ ਸਨ।

