ਨਾਗਾਲੈਂਡ: ਅੱਤਵਾਦੀ ਹਮਲੇ ‘ਚ ਅਸਾਮ ਰਾਇਫਲਸ ਦੇ 4 ਜਵਾਨ ਸ਼ਹੀਦ, 6 ਜ਼ਖਮੀ
ਨਵੀਂ ਦਿੱਲੀ 18 ਜੂਨ (ਮਧੂਸਾਰ ਬਿਊਰੋ) ਨਾਗਾਲੈਂਡ ਦੇ ਮੋਨ ਜ਼ਿਲੇ ‘ਚ ਅੱਤਵਾਦੀਆਂ ਨੇ ਐਤਵਾਰ ਨੂੰ 40ਵੀਂ ਅਸਾਮ ਰਾਇਫਲਸ ਦੇ ਜਵਾਨਾਂ ‘ਤੇ ਹਮਲਾ ਕਰ ਦਿੱਤਾ।
ਇਸ ਹਮਲੇ ‘ਚ ਅਸਾਮ ਰਾਇਫਲਸ ਦੇ ਚਾਰ ਜਵਾਨ ਸ਼ਹੀਦ ਹੋ ਗਏ ਜਦਕਿ 6 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀ ਜਵਾਨਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਵਾਨਾਂ ‘ਤੇ ਹਮਲਾ ਉਦੋਂ ਕੀਤਾ ਗਿਆ ਜਦੋਂ ਉਹ ਨਦੀ ਤੋਂ ਪਾਣੀ ਲਿਆ ਰਹੇ ਸਨ। ਇਹ ਇਲਾਕੇ ਭਾਰਤ-ਮਿਆਂਮਾਰ ਸੀਮਾ ਦੇ ਨੇੜੇ ਪੈਂਦਾ ਹੈ। ਅੱਤਵਾਦੀਆਂ ਵੱਲੋਂ ਛੁੱਪ ਕੇ ਕੀਤੇ ਗਏ ਇਸ ਹਮਲੇ ‘ਚ ਅਸਾਮ ਰਾਇਫਲਸ ਦੇ ਚਾਰ ਜਵਾਨ ਸ਼ਹੀਦ ਹੋ ਗਏ। ਇਸ ਹਮਲੇ ‘ਚ 6 ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਅੱਤਵਾਦੀਆਂ ਨੇ ਗ੍ਰੇਨੇਡ ਅਤੇ ਬੰਦੂਕਾਂ ਨਾਲ ਹਮਲਾ ਕੀਤਾ। ਗੋਲੀਬਾਰੀ ਦੀ ਇਹ ਘਟਨਾ ਸ਼ਾਮ 3 ਵਜੇ ਦੇ ਕਰੀਬ ਅਬੋਈ ਕਸਬੇ ਨੇੜੇ ਹੋਈ। ਬੀ.ਆਰ.ਓ ਕੈਂਪ ਨੇੜੇ ਐਨ.ਐਸ.ਸੀ-ਕੇ ਦੇ ਸ਼ੱਕੀ ਅੱਤਵਾਦੀਆਂ ਨਾਲ ਹੋਇਆ ਮੁਕਾਬਲਾ ਕੁਝ ਘੰਟੇ ਤੱਕ ਚੱਲਿਆ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ। ਇਸ ਵਿਚਕਾਰ ਨਾਗਾਲੈਂਡ ਪੁਲਸ ਨੇ ਕਿਹਾ ਕਿ ਹਮਲੇ ‘ਚ ਕਈ ਅੱਤਵਾਦੀ ਵੀ ਜ਼ਖਮੀ ਹੋਏ ਹਨ। ਜਵਾਨਾਂ ਦੀ ਮਦਦ ਨਾਲ ਸੁਰੱਖਿਆ ਬਲ ਅਤੇ ਨਾਗਾਲੈਂਡ ਪੁਲਸ ਦੇ ਅਧਿਕਾਰੀ ਘਟਨਾ ਸਥਾਨ ‘ਤੇ ਪੁੱਜੇ।

