ਦੇਸ਼-ਵਿਦੇਸ਼ਪੰਜਾਬ

ਜੋਧਪੁਰ ਜੇਲ ਦੇ ਕੈਦੀਆਂ ਅਤੇ 1984 ਦੇ ਉਜੜ੍ਹੇ ਲੋਕਾਂ ਨੂੰ ਮੁੜ ਵਸੇਬਾ ਦਿੱਤਾ ਜਾਵੇ : ਗਿਆਨੀ ਗੁਰਬਚਨ ਸਿੰਘ

ਬੋਲੇ ਸੋ ਨਿਹਾਲ ਅਤੇ ਰਾਜ ਕਰੇਗਾ ਖਾਲਸਾ ਸਬੰਧੀ ਸ਼ੋਸ਼ਲ ਮੀਡੀਏ ‘ਤੇ ਖ਼ਬਰਾਂ ਤੋਂ ਸੁਚੇਤ ਰਿਹਾ ਜਾਵੇ
ਅੰਮ੍ਰਿਤਸਰ 19 ਜੂਨ (ਮਧੂਸਾਰ ਬਿਊਰੋ) ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਜੋਰ ਦੇ ਕੇ ਕਿਹਾ ਕਿ ਜੋਧਪੁਰ ਜੇਲ ਦੇ ਕੈਦੀਆਂ ਅਤੇ 1984 ਦੇ ਉਜੜ੍ਹੇ ਲੋਕਾਂ ਨੂੰ ਮੁੜ ਵਸੇਬਾ ਦਿੱਤਾ ਜਾਵੇ ਅਤੇ ਪਹਿਲਾਂ ਦਿੱਤੀਆਂ ਸਹੂਲਤਾਂ ਨੂੰ ਬਰਕਰਾਰ ਰੱਖਦਿਆ ਇਹਨਾਂ ਦੇ ਬੱਚਿਆਂ ਨੂੰ ਪਹਿਲ ਦੇ ਅਧਾਰ ਤੇ ਨੌਕਰੀਆਂ ਦਿੱਤੀਆਂ ਜਾਣ।

ਸਿੰਘ ਸਾਹਿਬ ਨੇ ਕਿਹਾ ਕੇ ਸੰਗਤਾਂ ਸ਼ੋਸ਼ਲ ਮੀਡੀਆ ਤੋਂ ਵੀ ਸਾਵਧਾਨ ਰਹਿਣ ਕਿਉਂਕਿ ਕਈ ਵਾਰ ਕੁਝ ਲੋਕ ਭੜਕਾਊ ਖ਼ਬਰਾਂ ਪਾ ਕੇ ਸੰਗਤਾਂ ਨੂੰ ਭੁਲੇਖੇ ਵਿਚ ਪਾ ਦਿੰਦੇ ਹਨ ਜਿਵੇਂ ਸ਼ੋਸ਼ਲ ਮੀਡੀਆ ਉੱਪਰ ਬੋਲੇ ਸੋ ਨਿਹਾਲ ਅਤੇ ੁਰਾਜ ਕਰੇਗਾ ਖਾਲਸਾ” ਸਬੰਧੀ ਕੋਰਟ ਵੱਲੋਂ ਪਾਬੰਧੀ ਲਗਾਉਣ ਦਾ ਸੁਨੇਹਾ ਪਾਇਆ ਗਿਆ, ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਡਿਊਟੀ ਇਸ ਸਾਰੇ ਘਟਨਾ ਕਰਮ ਸਬੰਧੀ ਘੋਖ ਪੜਤਾਲ ਕਰਨ ਲਈ ਲਗਾਈ ਗਈ ਸੀ।ਉਹਨਾਂ ਵੱਲੋਂ ਸਾਰੀ ਘੋਖ ਪੜਤਾਲ ਕਰਕੇ ਦੱਸਿਆ ਗਿਆ ਹੈ ਕੇ ਇਸ ਪੁਰ ਕੋਈ ਪਾਬੰਦੀ ਨਹੀਂ ਲਗੀ ਹੈ। ਸੰਗਤਾਂ ਸੁਚੇਤ ਰਹਿਣ ਅਤੇ ਸ਼ੋਸ਼ਲ ਮੀਡੀਆ ਪੁਰ ਵੀ ਤੱਥਾਂ ਤੋਂ ਹਿਣੀਆ ਖਬਰਾਂ ਨਾ ਪਾਈਆਂ ਜਾਣ।
ਉਨ੍ਹਾਂ ਇਹ ਵੀ ਕਿਹਾ ਕਿ ਕਿਹਾ ਕਿ ਉਤਰਾਖੰਡ ਵਿਖੇ ਉਥੋਂ ਦੀ ਪੁਲਿਸ ਵੱਲੋਂ ਜੋ ਸ਼ਰਧਾਲੂ ਹੇਮਕੁੰਟ ਸਾਹਿਬ ਜੀ ਵਿਖੇ ਦਰਸ਼ਨ ਕਰਨ ਜਾ ਰਹੇ ਸਨ ਉਹਨਾਂ ਦੇ ਵਾਹਨਾਂ ਤੋਂ ਝੰਡੇ ਉਤਰਵਾਉਣੇ ਸ਼ੋਭਾ ਨਹੀਂ ਦਿੰਦੇ, ਪਰ ਸਿੱਖ ਸੰਗਤਾਂ ਵੀ ਆਪਣੇ ਝੰਡੇ ਆਪਣੇ ਵਾਹਨਾਂ ਅਨੁਸਾਰ ਹੀ ਲਗਾਉਣ ਅਤੇ ਸ਼ਰਧਾ ਭਾਵਨਾ ਨਾਲ ਯਾਤਰਾ ਵਿਚ ਸ਼ਾਮਲ ਹੋਣ ਤਾਂ ਕੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਉਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਆ ਪੁਰ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਅੰਮ੍ਰਿਤ ਸੰਚਾਰ ਸਮੇਂ ਜਾਤੀ ਵਿਤਕਰਾ ਕਰਨ ਦੀ ਪਾਈ ਗਈ ਹੈ ਇਹ ਬਿਲਕੁਲ ਗਲਤ ਹੈ। ਤਖ਼ਤ ਸਾਹਿਬਾਨ ਪੁਰ ਇਸ ਤਰ੍ਹਾਂ ਦੀ ਘਟਨਾ ਕਦੇ ਵੀ ਨਹੀਂ ਹੋ ਸਕਦੀ ਕਿਉਂਕਿ ਗੁਰੂ ਸਾਹਿਬਾਨਾਂ ਵੱਲੋਂ ਗੁਰਸਿੱਖਾਂ ਵਿਚ ਜਾਤ-ਪਾਤ ਨੂੰ ਖਤਮ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ।ਇਸ ਲਈ ਸੰਗਤਾਂ ਇਸ ਤਰ੍ਹਾਂ ਦੇ ਭੁਲੇਖਾ ਪਾਊ ਅਤੇ ਭਰਾ ਮਾਰੂ ਜੰਗ ਛੇੜਨ ਵਾਲੇ ਸ਼ੋਸ਼ਲ ਮੀਡੀਆ ਪੁਰ ਆਏ ਸੰਦੇਸ਼ਾਂ ਦਾ ਕਦੇ ਵੀ ਇਤਬਾਰ ਨਾ ਕਰਨ।

Leave a Reply

Your email address will not be published. Required fields are marked *