ਪਟਿਆਲਾ

ਅਵਾਰਾ ਅਤੇ ਖੂੰਖਾਰ ਕੁੱਤਿਆਂ ਦੇ ਹਮਲੇ ਜਾਰੀ, ਸ਼ਹਿਰ ‘ਚ ਸਹਿਮ ਦਾ ਮਾਹੌਲ

ਪਟਿਆਲਾ 19 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਅਵਾਰਾ ਕੁੱਤਿਆਂ ਤੋਂ ਜਿਥੇ ਅਨੇਕਾਂ ਦੇਸ਼ ਵਾਸੀ ਪ੍ਰੇਸ਼ਾਨ ਹਨ। ਉਥੇ ਹੀ ਪੰਜਾਬ ਸੂਬੇ ਦੇ ਅਨੇਕਾਂ ਲੋਕ ਅਵਾਰਾ ਖੁੰਖਾਰ ਕੁੱਤਿਆਂ ਦੇ ਤਿੱਖੇ ਦੰਦਾਂ ਦੇ ਸ਼ਿਕਾਰ ਹੋ ਰਹੇ ਹਨ। ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ, ਤੇ ਜਖ਼ਮੀ ਕਰ ਦੇਣ ਵਾਲੀਆਂ ਘੱਟਨਾਵਾਂ ਦੀਆਂ ਖ਼ਬਰਾਂ ਦਿਨ ਪ੍ਰਤੀ ਦਿਨ ਆ ਰਹੀਆਂ ਹਨ।

ਅਵਾਰਾ ਕੁੱਤਿਆਂ ਦੀ ਦਹਿਸ਼ਤ ਤੋਂ ਲੋਕਾਂ ਨੂੰ ਮੁਕਤ ਕਰਵਾਉਣ ਲਈ ਨਿਊ ਪਟਿਆਲਾ ਵੈਲਫੇਅਰ ਕਲੱਬ ਵਲੋਂ ਬੀਤੇ ਸਮੇਂ ਤੋਂ ਮੰਗ ਕਰਦਾ ਆ ਰਿਹਾ। ਅੱਜ ਵੀ ਗਲੀਆਂ ਮੁਹੱਲਿਆਂ ‘ਚ ਟੋਲੀਆਂ ਬਣਾ-ਬਣਾ ਘੁੰਮਣ ਵਾਲੇ ਕੁੱਤਿਆਂ ਵਲੋਂ ਲੋਕਾਂ ‘ਤੇ ਹਮਲੇ ਲਗਾਤਾਰ ਜਾਰੀ ਹਨ।
ਜਿਨ੍ਹਾਂ ਨੂੰ ਮੁੱਖ ਰੱਖਦਿਆਂ ਸੰਘਰਸ਼ ਤੇਜ਼ ਕਰਨ ਸਬੰਧੀ ਬੈਠਕ ਆਯੋਜਿਤ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਅਤੇ ਪਟਿਆਲਾ ਜਿਲ੍ਹੇ ਵਿੱਚ ਕੁੱਤਿਆਂ ਕਾਰਨ ਬਜ਼ੁਰਗਾਂ, ਬੱਚਿਆਂ ਦੇ ਜਖਮੀ ਹੋਣ ਅਤੇ ਮੌਤ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕਲੱਬ ਵਲੋਂ ਬੀਤੇ ਸਮੇਂ ਤੋਂ ਲੋਕਾਂ ਦੀ ਸੁਰੱਖਿਆ ਹਿੱਤ ਵਿੱਚ ਇਹਨਾਂ ਕੁੱਤਿਆਂ ਨੂੰ ਕਾਬੂ ਕਰ ਕਿਸੇ ਯੋਗ ਥਾਂ ਤੇ ਪੁੱਜਦਾ ਕਰਨ ਲਈ ਅਵਾਜ਼ ਉਠਾਈ ਜਾ ਰਹੀ ਹੈ, ਪੰਜਾਬ ਸਰਕਾਰ ਵਲੋਂ ਇਸ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਅਵਾਰਾ ਕੁੱਤੇ ਕਈ ਘਰਾਂ ਦੇ ਚਿਰਾਗਾਂ ਨੂੰ ਬੁੱਝਾ ਚੁੱਕੇ ਹਨ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਰਕਾਰ ਪ੍ਰਤੀ ਭਾਰੀ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਆਖਰ ਕਦੋਂ ਤੱਕ ਲੋਕ ਇਹਨਾਂ ਕੁੱਤਿਆਂ ਦੇ ਮੂੰਹਾਂ ਦੇ ਸ਼ਿਕਾਰ ਹੁੰਦੇ ਰਹਿਣਗੇ। ਕਿ ਸਰਕਾਰ ਕੋਲ ਇਸਦਾ ਕੋਈ ਸਥਾਈ ਹੱਲ ਨਹੀਂ ਹੈ? ਜਦੋਂ ਕਿ ਪੰਜਾਬ ਦੇ ਵੱਖ-ਵੱਖ ਸਹਿਰਾਂ’ਚ ਘੱਟਨਾਵਾਂ ਵਾਪਰ ਰਹੀਆਂ ਹਨ। ਜਿਹਨਾਂ ਤੋਂ ਪੰਜਾਬ ਵਾਸੀਆਂ ਨੂੰ ਬਚਾਉਣ ਲਈ ਵਿਸ਼ੇਸ਼ ਮੁਹਿੰਮ ਚਲਾਉਣਾ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਲਾਵਾਰਸ ਕੁੱਤਿਆਂ ਦੇ ਹਮਲਿਆਂ ਤੋਂ ਲੋਕਾਂ ਨੂੰ ਬਚਾਉਣ ਸਬੰਧੀ ਤੁਰੰਤ ਕਦਮ ਚੁੱਕਣ ਦੀ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਜੇਕਰ ਇਸ ਸਬੰਧੀ ਕੋਈ ਕਾਰਵਾਈ ਜਲਦ ਨਾ ਕੀਤੀ ਤਾਂ ਨਿਊ ਪਟਿਆਲਾ ਵੈਲਫੇਅਰ ਕਲੱਬ ਵਲੋਂ ਸਹਿਰ ਵਾਸੀਆਂ ਨੂੰ ਨਾਲ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਉਘੇ ਸਮਾਜ ਸੇਵੀ ਪਰਮਜੀਤ ਸਿੰਘ ਜੇ.ਪੀ., ਐਸ.ਕੇ. ਸ਼ਰਮਾ, ਬਾਲੀ ਰਾਮ ਮਹਿਤਾ, ਗੁਰਦੀਪ ਸਿੰਘ, ਹਿਮਾਸ਼ੂ ਵਡੇਰਾ, ਮੇਘਰਾਜ ਸ਼ਰਮਾ,ਅਵਿਨਾਸ਼ ਸ਼ਰਮਾ, ਹਾਜੀ ਅਲੀ, ਸਰਬਜੀਤ ਚੋਪੜਾ, ਪੁਨੀਤ ਕੁਮਾਰ, ਸੁਰਿੰਦਰ ਕੁਮਾਰ, ਕਾਕਾ ਸਿੰਘ, ਮਹਿੰਦਰ ਸਿੰਘ, ਹਰਨੇਕ ਸਿੰਘ, ਕੁਲਦੀਪ ਸਿੰਘ, ਮਨਿੰਦਰ ਸਿੰਘ, ਦਲੀਪ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *