ਪੰਜਾਬਪਟਿਆਲਾ

ਸੇਵਾ ਮੁਕਤੀ ਮਗਰੋਂ ਅਸਾਮੀਆਂ ਨਾ ਭਰਨ ਕਾਰਨ ਕੇਡਰ ਪ੍ਰਮੋਸ਼ਨ ‘ਚ ਆਈ ਖੜੌਤ : ਐਡਹਾਕ ਕਮੇਟੀ

ਪਟਿਆਲਾ 19 ਜੂਨ (ਮਧੂਸਾਰ ਬਿਊਰੋ) ਪੰਜਾਬੀ ਯੁਨੀਵਰਸਿਟੀ ਕੈਂਪਸ ਵਿਖੇ ਐਡਹਾਕ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਕਨਵੀਨਰ ਅਵਤਾਰ ਸਿੰਘ, ਸੁਰਿੰਦਰ ਸਿੰਘ ਚੰਦੇਲ, ਮੁਹੰਮਦ ਜ਼ਹੀਰ ਲੋਰੋ, ਗਗਨਦੀਪ ਸ਼ਰਮਾ, ਅਮਨਦੀਪ ਸਿੰਘ, ਕਰਮਿੰਦਰ ਕਲੇਰ, ਅਤੇ ਹੋਰ ਨੇਤਾ ਮੌਜੂਦ ਸਨ।

ਕਮੇਟੀ ਵਿੱਚ ਵਿਚਾਰ ਉਪਰੰਤ ਪਿਛਲੇ ਲਗਭਗ 5 ਮਹੀਨੇ ਤੋਂ ਏ ਕਲਾਸ ਅਫਸਰਾਂ ਦੀ ਰਿਟਾਇਰਮੈਂਟ ਹੋਣ ਉਪਰੰਤ ਉਨ੍ਹਾਂ ਖਾਲੀ ਕੀਤੀਆਂ ਅਸਾਮੀਆਂ ਅਜੇ ਤਕ ਪੱਦ-ਉੱਨਤੀ ਰਾਹੀਂ ਨਹੀਂ ਭਰੀਆਂ ਗਈਆਂ ਜਿਸ ਕਾਰਨ ਸਾਰੇ ਕੇਡਰ ਵਿੱਚ ਪ੍ਰਮੋਸ਼ਨ ਦੀ ਖੜੌਤ ਆ ਗਈ ਹੈ। ਇਸ ਦੇ ਨਾਲ ਹੀ ਮੀਟਿੰਗ ਵਿੱਚ ਇਸ ਗੱਲ ਤੇ ਵੀ ਵਿਚਾਰ ਕੀਤੀ ਗਈ ਕਿ ਜੂਨ 2018 ਵਿੱਚ ਰਿਟਾਇਰ ਹੋਣ ਵਾਲੇ ਕੁੱਝ ਟੀਚਰ ਸਾਹਿਬਾਨ ਵੱਲੋਂ ਕੋਰਟ ਵਿੱਚ ਰੀ-ਇੰਪਲਾਇਮੈਂਟ ਲੈਣ ਸਬੰਧੀ ਕੇਸ ਕੀਤਾ ਗਿਆ ਹੈ ਜਦਕਿ ਯੂਨੀਵਰਸਿਟੀ ਸਿੰਡੀਕੇਟ ਨੇ ਕਿਸੇ ਵੀ ਤਰ੍ਹਾਂ ਦੀ (ਟੀਚਿੰਗ ਅਤੇ ਨਾਨ-ਟੀਚਿੰਗ) ਰੀ-ਇੰਪਲਾਇਮੈਂਟ ਬੰਦ ਕਰ ਦਿੱਤੀ ਹੈ। ਕਮੇਟੀ ਵੱਲੋਂ ਇਸ ਸਬੰਧੀ ਯੂਨੀਵਰਸਿਟੀ ਉੱਚ-ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਏ ਕਲਾਸ ਅਫਸਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਪੱਦ-ਉੱਨਤੀਆਂ ਰਾਹੀਂ ਤੁਰੰਤ ਭਰਿਆ ਜਾਵੇ ਤਾਂ ਜੋ ਸਮੂਹ ਕਰਮਚਾਰੀਆਂ/ਅਫਸਰਾਂ ਵਿੱਚ ਪਨਪ ਰਹੀ ਰੋਸ ਭਾਵਨਾ ਨੂੰ ਖਤਮ ਕੀਤਾ ਜਾ ਸਕੇ।

Leave a Reply

Your email address will not be published. Required fields are marked *