ਲੋਅਰ ਮਾਲ ਦੁਕਾਨਦਾਰਾਂ ਵੱਲੋਂ ਫੁੱਟਪਾਥਾਂ ‘ਤੇ ਨਜਾਇਜ਼ ਕਬਜ਼ੇ, ਨਿਗਮ ਟੀਮ ਨੇ ਚੁੱਕਿਆ ਸਾਮਾਨ
ਪਟਿਆਲਾ 20 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਨਗਰ ਨਿਗਮ ਪਟਿਆਲਾ ਵਲੋਂ ਸ਼ਹਿਰ ਵਿਚ ਲੋਕਾਂ ਨੂੰ ਟ੍ਰੈਫਿਕ ਤੋਂ ਨਿਜਾਤ ਦਿਵਉਣ ਅਤੇ ਲੋਕਾਂ ਵਲੋਂ ਸੜਕਾਂ ਤੇ ਕਿਤੇ ਗਏ ਨਜਾਇਜ ਕਬਜਿਆਂ ਨੂੰ ਹਟਾਉਂਣ ਦੇ ਮਕਸਦ ਨਾਲ ਆਪਣੀ ਕਰਵਾਈ ਕੀਤੀ ਸ਼ੁਰੂ।
ਨਗਰ ਨਿਗਮ ਦੀ ਟੀਮ ਵੱਲੋ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਸੜਕਾਂ ਦੇ ਨਾਲ ਲੋਕਾਂ ਵਲੋਂ ਕੀਤੇ ਜਾ ਰਹੇ ਨਜਾਇਜ ਕਬਜਿਆਂ ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਨਗਰ ਨਿਗਮ ਦੇ ਅਧਿਕਾਰੀ ਰਵਦੀਪ ਸਿੰਘ ਦੀ ਅਗਵਾਈ ਵਿਚ ਸਮੂਹ ਕਰਮਚਾਰੀਆਂ ਵੱਲੋਂ ਅੱਜ ਸੜਕਾਂ ਤੇ ਕੀਤੇ ਕਬਜੇ ਹਟਾਏ ਗਏ ਅਤੇ ਕਾਫੀ ਸਮਾਣ ਵੀ ਨਗਰ ਨਿਗਮ ਵੱਲੋਂ ਲੋਕਾਂ ਦਾ ਜ਼ਬਤ ਕੀਤਾ ਗਿਆ।
ਨਗਰ ਨਿਗਮ ਵਲੋਂ ਇਹ ਕਾਰਵਾਈ ਫੋਆਰਾ ਚੌਂਕ ਤੋਂ ਸ਼ੁਰੂ ਕੀਤੀ ਗਈ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸੜਕਾਂ ਤੇ ਫੁੱਟਪਾਥ ਤੇ ਲੋਕਾਂ ਵਲੋਂ ਕੀਤੇ ਜਾ ਰਹੇ ਕੰਮ ਨੂੰ ਹਟਾਇਆ ਗਿਆ।ਇਸ ਮੌਕੇ ਨਗਰ ਨਿਗਮ ਦੀ ਇਸ ਕਾਰਵਾਈ ਦਾ ਲੋਕਾਂ ਨੇ ਵਿਰੋਧ ਵੀ ਕੀਤਾ।
ਇਸ ਮੌਕੇ ਜਦੋ ਨਗਰ ਨਿਗਮ ਦੇ ਅਧਿਕਾਰੀ ਰਵਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਪਣਾ ਪਲਾ ਝਾੜਦਿਆਂ ਕਿਹਾ ਕਿ ਉਹ ਨਗਰ ਨਿਗਮ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਨ ਤੇ ਜੋ ਲੋਕਾਂ ਨੇ ਨਾਜਾਇਜ ਕਬਜੇ ਕੀਤੇ ਹਨ ਉਹਨਾਂ ਤੇ ਹੀ ਕਰਵਾਈ ਕੀਤੀ ਜਾ ਰਹੀ ਹੈ।

